ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਦੇ ਪਿੰਡ ਸੈਲਾ ਕਲਾਂ ਵਿਚ ਨੂੰਹ ਵੱਲੋਂ ਸਹੁਰੇ ਦੇ ਲੱਤਾਂ ਮਾ-ਰ ਕੇ ਸਹੁਰੇ ਦਾ ਕ-ਤ-ਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ੀ ਆਪਣੀ ਸੱਸ ਨੂੰ ਵਾਲਾਂ ਤੋਂ ਖਿੱਚ ਰਹੀ ਸੀ। ਜਿਸ ਕਾਰਨ ਸਹੁਰੇ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਸੀ। ਜਦੋਂ ਨੂੰਹ ਨੂੰ ਆਪਣੀ ਸੱਸ ਨੂੰ ਕੁੱਟਣ ਤੋਂ ਰੋਕਿਆ ਤਾਂ ਉਸ ਨੇ ਗੁੱਸੇ ਵਿਚ ਆ ਕੇ ਕ-ਤ-ਲ ਕਰ ਦਿੱਤਾ।
ਇਸ ਮਾਮਲੇ ਵਿਚ ਥਾਣਾ ਮਾਹਿਲਪੁਰ ਦੀ ਪੁਲਿਸ ਨੇ ਮ੍ਰਿਤਕ ਸੋਹਣ ਸਿੰਘ ਦੀ ਪਤਨੀ ਮਹਿੰਦਰ ਕੌਰ ਦੇ ਬਿਆਨਾਂ ਉਤੇ ਨੂੰਹ ਸੁਖਵਿੰਦਰ ਕੌਰ ਖ਼ਿਲਾਫ਼ ਧਾਰਾ 304 ਤਹਿਤ ਕ-ਤ-ਲ ਦਾ ਕੇਸ ਦਰਜ ਕਰ ਲਿਆ ਹੈ।
ਦੋਸ਼ੀ ਮਹਿਲਾ ਦਾ ਪਤੀ ਰਹਿੰਦਾ ਹੈ, ਵਿਦੇਸ਼ ਵਿੱਚ
ਇਸ ਮਾਮਲੇ ਬਾਰੇ ਮਹਿੰਦਰ ਕੌਰ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿੱਚ ਕਿਹਾ ਕਿ ਉਸ ਦੀ ਨੂੰਹ ਸੁਖਵਿੰਦਰ ਕੌਰ ਉਸ ਦੇ ਡੇਢ ਸਾਲ ਦੇ ਬੇਟੇ ਦੀ ਕੁੱਟ-ਮਾਰ ਕਰ ਰਹੀ ਸੀ। ਉਸ ਨੂੰ ਪੋਤੇ ਦੀ ਕੁੱਟ-ਮਾਰ ਕਰਨ ਤੋਂ ਵਰਜਿਆ ਅਤੇ ਰੋਕਣ ਦੀ ਕੋਸ਼ਿਸ਼ ਕੀਤੀ। ਜਿਸ ਤੋਂ ਬਾਅਦ ਸੁਖਵਿੰਦਰ ਕੌਰ ਨੇ ਆਪਣੀ ਸੱਸ ਦੇ ਵਾਲ ਖਿੱਚਣੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਮਹਿੰਦਰ ਕੌਰ ਦੇ ਪਤੀ ਸੋਹਣ ਸਿੰਘ ਨੇ ਉਸ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਗੁੱਸੇ ਵਿਚ ਆ ਕੇ ਨੂੰਹ ਨੇ ਸੋਹਣ ਸਿੰਘ ਨੂੰ ਲੱਤਾਂ ਮਾ-ਰ-ਨੀ-ਆਂ ਸ਼ੁਰੂ ਕਰ ਦਿੱਤੀਆਂ।
ਜਿਸ ਕਾਰਨ ਸੋਹਣ ਸਿੰਘ ਬੇਹੋਸ਼ ਹੋ ਗਿਆ। ਜਿਸ ਤੋਂ ਬਾਅਦ ਮਹਿੰਦਰ ਕੌਰ ਨੇ ਆਪਣੇ ਭਤੀਜੇ ਨੂੰ ਬੁਲਾਇਆ। ਉਹ ਸੋਹਣ ਸਿੰਘ ਨੂੰ ਚੈਰੀਟੇਬਲ ਹਸਪਤਾਲ ਲੈ ਕੇ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਮ੍ਰਿਤਕ ਸੋਹਣ ਸਿੰਘ ਦੀ ਪੁੱਤਰੀ ਮਨਜੀਤ ਕੌਰ ਨੇ ਦੱਸਿਆ ਕਿ ਮੇਰਾ ਭਰਾ ਰਵਿੰਦਰ ਸਿੰਘ ਵਿਦੇਸ਼ (ਗ੍ਰੀਸ) ਵਿੱਚ ਰਹਿੰਦਾ ਹੈ। ਦੋ ਸਾਲ ਪਹਿਲਾਂ ਮੇਰੇ ਭਰਾ ਦਾ ਵਿਆਹ ਸੁਖਵਿੰਦਰ ਕੌਰ ਨਾਲ ਹੋਇਆ ਸੀ। ਸੁਖਵਿੰਦਰ ਕੌਰ ਮਾਤਾ-ਪਿਤਾ ਦੇ ਨਾਲ ਹੀ ਰਹਿੰਦੀ ਸੀ।
ਹੱਥ ਵਿੱਚ ਸ਼ੀਸ਼ਾ ਫੜੀ ਖੜ੍ਹੀ ਸੀ ਸੁਖਵਿੰਦਰ
ਮ੍ਰਿਤਕ ਦੀ ਬੇਟੀ ਨੇ ਦੱਸਿਆ ਕਿ ਸੁਖਵਿੰਦਰ ਕਾਫੀ ਸਮੇਂ ਤੋਂ ਲੜਦੀ ਰਹਿੰਦੀ ਸੀ। ਸਵੇਰੇ ਵੀ ਮੈਨੂੰ ਮੇਰੇ ਪਿਤਾ ਦਾ ਫੋਨ ਆਇਆ ਕਿ ਸੁਖਵਿੰਦਰ ਕੌਰ ਲੜ ਰਹੀ ਹੈ। ਪਰ ਮੈਂ ਉਨ੍ਹਾਂ ਨੂੰ ਚੁੱਪ ਰਹਿਣ ਅਤੇ ਕੁਝ ਨਾ ਬੋਲਣ ਲਈ ਕਿਹਾ। ਸੁਖਵਿੰਦਰ ਕੌਰ ਉਸ ਦੇ ਡੇਢ ਸਾਲ ਦੇ ਬੇਟੇ ਦੀ ਵਾਰ-ਵਾਰ ਕੁੱਟ-ਮਾਰ ਕਰਦੀ ਸੀ। ਇਸ ਘਟਨਾ ਦਾ ਪਤਾ ਲੱਗਦਿਆਂ ਹੀ ਉਹ ਘਰ ਪਹੁੰਚੀ ਤਾਂ ਸੁਖਵਿੰਦਰ ਸਿੰਘ ਹੱਥ ਵਿੱਚ ਸ਼ੀਸ਼ਾ ਫੜੀ ਖੜ੍ਹੀ ਸੀ। ਸਾਨੂੰ ਕਿਹਾ ਕਿ ਜਾਂ ਤਾਂ ਮੈਂ ਮ-ਰ ਜਾਵਾਂਗੀ ਜਾਂ ਸਭ ਨੂੰ ਮਾਰ ਦਿਆਂਗੀ। ਉਸ ਸਮੇਂ ਪਿੰਡ ਦੇ ਬਹੁਤ ਸਾਰੇ ਲੋਕ ਵੀ ਉਥੇ ਮੌਜੂਦ ਸਨ।