ਵਿਦੇਸ਼ ਦੀ ਧਰਤੀ ਕੈਨੇਡਾ ਵਿਖੇ ਰੋਜ਼ੀ-ਰੋਟੀ ਕਮਾਉਣ ਲਈ ਗਏ, ਰਾਏਕੋਟ ਏਰੀਏ ਦੇ ਇਕ ਨੌਜਵਾਨ ਦੀ ਮੌ-ਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਲੁਧਿਆਣਾ ਦੇ ਰਾਏਕੋਟ ਨੇੜਲੇ ਪਿੰਡ ਸੀਲੋਆਣੀ ਦੇ ਨੌਜਵਾਨ ਦੀ ਦਿਲ ਦਾ ਅਟੈਕ ਆ ਜਾਣ ਕਾਰਨ ਕੈਨੇਡਾ ਵਿਚ ਮੌ-ਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਸੀਲੋਆਣੀ ਦੇ ਸਰਪੰਚ ਰਛਪਾਲ ਸਿੰਘ ਦਾ ਭਤੀਜਾ ਜਸਵਿੰਦਰ ਸਿੰਘ ਟੋਨੀ ਉਮਰ 27 ਸਾਲ ਪੁੱਤਰ ਮਾਘ ਸਿੰਘ, ਜੋ ਕਿ 27 ਜਨਵਰੀ 2019 ਨੂੰ ਵਰਕ ਪਰਮਿਟ ਉਤੇ ਕੈਨੇਡਾ ਦੇ ਬਰੈਂਪਟਨ ਗਿਆ ਸੀ, ਜੋ ਕਿ ਹੁਣ ਓਥੇ ਐਫਸਫੋਰਡ ਵਿਚ ਚਾਰ ਜਣਿਆਂ ਨਾਲ ਰਹਿ ਰਿਹਾ ਸੀ।
ਉਨ੍ਹਾਂ ਸਾਥੀ ਨੌਜਵਾਨਾਂ ਨੇ ਪਰਿਵਾਰ ਨੂੰ ਦੱਸਿਆ ਕਿ 27 ਅਗਸਤ ਦੀ ਰਾਤ ਨੂੰ ਉਹ ਅਫੋਰਡ ਦੇ ਗੁਰਦੁਆਰਾ ਸਾਹਿਬ ਵਿਖੇ ਸੇਵਾ ਕਰਨ ਤੋਂ ਬਾਅਦ ਰਾਤ 10.30 ਵਜੇ ਦੇ ਕਰੀਬ ਆਪਣੇ ਕਮਰੇ ਵਿੱਚ ਆ ਕੇ ਸੌਂ ਗਏ ਸਨ। ਉਨ੍ਹਾਂ ਨੇ ਦੱਸਿਆ ਕਿ ਸਵੇਰੇ 6 ਵਜੇ ਉਨ੍ਹਾਂ ਨੂੰ ਪਤਾ ਲੱਗਿਆ ਕਿ ਜਸਵਿੰਦਰ ਸਿੰਘ ਟੋਨੀ ਦੀ ਦਿਲ ਦਾ ਦੌ-ਰਾ ਪੈਣ ਕਾਰਨ ਮੌ-ਤ ਹੋ ਗਈ ਹੈ। ਇਸ ਮਾਮਲੇ ਬਾਰੇ ਮ੍ਰਿਤਕ ਜਸਵਿੰਦਰ ਸਿੰਘ ਦੇ ਜੀਜਾ ਮਨਪ੍ਰੀਤ ਸਿੰਘ ਚੱਕ ਕਲਾਂ ਨੇ ਦੱਸਿਆ ਕਿ ਜਸਵਿੰਦਰ ਸਿੰਘ ਪਿਛਲੇ ਕੁਝ ਸਮੇਂ ਤੋਂ ਕੰਮ ਨਾ ਮਿਲਣ ਕਾਰਨ ਬੇਰੁਜ਼ਗਾਰ ਸੀ, ਜਿਸ ਕਾਰਨ ਉਹ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਗਿਆ ਸੀ। 27 ਅਗਸਤ ਦੀ ਰਾਤ ਨੂੰ ਦਿਲ ਦਾ ਦੌ-ਰਾ ਪੈਣ ਕਾਰਨ ਉਸ ਦੀ ਮੌ-ਤ ਹੋ ਗਈ। ਮ੍ਰਿਤਕ ਜਸਵਿੰਦਰ ਸਿੰਘ 4 ਭੈਣਾਂ ਦਾ ਇਕ-ਲੌਤਾ ਭਰਾ ਸੀ।
ਇਸ ਸਬੰਧੀ ਸਰਪੰਚ ਰਛਪਾਲ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਇਸ ਘ-ਟ-ਨਾ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਜ਼ਿਕਰਯੋਗ ਹੈ ਕਿ ਮ੍ਰਿਤਕ ਦਲਿਤ ਗਰੀਬ ਪਰਿਵਾਰ ਨਾਲ ਸਬੰਧਤ ਸੀ। ਇਸੇ ਲਈ ਉਨ੍ਹਾਂ ਨੇ ਕੈਨੇਡਾ ਰਹਿੰਦੇ ਪੰਜਾਬੀਆਂ ਨੂੰ ਮ੍ਰਿਤਕ ਦੇਹ ਨੂੰ ਪਰਿਵਾਰ ਤੱਕ ਪਹੁੰਚਾਉਣ ਲਈ ਮਦਦ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਵੀ ਮੰਗ ਕੀਤੀ ਕਿ ਜਸਵਿੰਦਰ ਸਿੰਘ ਦੀ ਮ੍ਰਿਤਕ ਦੇਹ ਨੂੰ ਪੰਜਾਬ ਲਿਆਉਣ ਲਈ ਮਦਦ ਕੀਤੀ ਜਾਵੇ ਤਾਂ ਜੋ ਪਰਿਵਾਰ ਉਸ ਦੀਆਂ ਅੰਤਿਮ ਰਸਮਾਂ ਪੂਰੀਆਂ ਕਰ ਸਕੇ। ਨੌਜਵਾਨ ਦੀ ਬੇਵਕਤੀ ਮੌ-ਤ ਕਾਰਨ ਪੂਰੇ ਰਾਏਕੋਟ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ।