ਘਰ ਦੀ ਆਰਥਿਕ ਹਾਲਤ ਸੁਧਾਰਨ ਲਈ, ਅਮਰੀਕਾ ਗਏ ਮੁੰਡੇ ਨਾਲ ਵਾਪਰਿਆ ਭਾਣਾ, ਦੋਸਤ ਨੇ ਫੋਨ ਕਰਕੇ ਦਿੱਤੀ ਸੂਚਨਾ

Punjab

ਪੰਜਾਬ ਸੂਬੇ ਤੋਂ ਹਰ ਸਾਲ ਵੱਡੀ ਗਿਣਤੀ ਨੌਜਵਾਨ ਆਪਣੇ ਸੁਪਨੇ ਪੂਰੇ ਕਰਨ ਲਈ ਵਿਦੇਸ਼ ਜਾਂਦੇ ਹਨ। ਉਥੇ ਹੀ ਬਹੁਤ ਦੁਖ-ਦਾਈ ਗੱਲ ਇਹ ਹੈ ਕਿ ਆਏ ਦਿਨ ਵਿਦੇਸ਼ਾਂ ਤੋਂ ਪੰਜਾਬੀ ਨੌਜਵਾਨਾਂ ਬਾਰੇ ਦੁ-ਖ-ਦ ਸਮਾਚਾਰ ਆ ਰਹੇ। ਅਜਿਹਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਦੇ ਇੱਕ ਨੌਜਵਾਨ ਗੁਰਭੇਜ ਸਿੰਘ ਪੁੱਤਰ ਸਵਰਨ ਸਿੰਘ ਪਿੰਡ ਬਾਦੀਆਂ ਦੀ ਅਮਰੀਕਾ ਦੇ ਕੈਲੀਫੋਰਨੀਆ ਵਿਚ ਦਿਲ ਦਾ ਦੌ-ਰਾ ਪੈਣ ਕਾਰਨ ਮੌ-ਤ ਹੋ ਗਈ।

ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਵੀ ਘਰ ਦੀ ਆਰਥਿਕ ਹਾਲਤ ਠੀਕ ਕਰਨ ਲਈ ਵਿਦੇਸ਼ ਗਿਆ ਹੋਇਆ ਸੀ। ਜਾਣਕਾਰੀ ਦਿੰਦਿਆਂ ਪਿੰਡ ਬਾਦੀਆਂ ਦੇ ਸਰਪੰਚ ਸਾਹਬ ਸਿੰਘ ਨੇ ਦੱਸਿਆ ਕਿ ਗੁਰਭੇਜ ਸਿੰਘ ਪੁੱਤਰ ਸਵਰਨ ਸਿੰਘ ਕਰੀਬ 11 ਮਹੀਨੇ ਪਹਿਲਾਂ 35 ਲੱਖ ਰੁਪਏ ਲਗਾ ਕੇ ਘਰ ਦੀ ਹਾਲਤ ਠੀਕ ਕਰਨ ਲਈ ਅਮਰੀਕਾ ਦੇ ਕੈਲੀਫੋਰਨੀਆ ਵਿਚ ਗਿਆ ਸੀ।

ਫੂਨ ਕਰਕੇ ਦੋਸਤ ਨੇ ਦਿੱਤੀ ਜਾਣਕਾਰੀ

ਦੇਰ ਰਾਤ ਨੂੰ 12 ਵਜੇ ਪਰਿਵਾਰਕ ਮੈਂਬਰਾਂ ਨੂੰ ਅਮਰੀਕਾ ਤੋਂ ਗੁਰਭੇਜ ਸਿੰਘ ਦੇ ਦੋਸਤ ਗੁਰਪ੍ਰੀਤ ਸਿੰਘ ਦਾ ਫੋਨ ਆਇਆ ਕਿ ਗੁਰਭੇਜ ਸਿੰਘ ਨੂੰ ਤੇਜ਼ ਦਰਦ ਹੋਇਆ ਸੀ ਅਤੇ ਹਸਪਤਾਲ ਲਿਜਾਂਦੇ ਸਮੇਂ ਉਸ ਦੀ ਮੌ-ਤ ਹੋ ਗਈ। ਸਹਿਬ ਸਿੰਘ ਨੇ ਦੱਸਿਆ ਕਿ ਰੱਖੜੀ ਵਾਲੇ ਦਿਨ ਗੁਰਭੇਜ ਸਿੰਘ ਨੇ ਆਪਣੀਆਂ ਭੈਣਾਂ ਅਤੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਸੀ ਅਤੇ ਉਹ ਜਲਦੀ ਹੀ ਭਾਰਤ ਆਉਣ ਦੀ ਗੱਲ ਕਹਿ ਰਿਹਾ ਸੀ। ਦੂਜੇ ਪਾਸੇ ਪਰਿਵਾਰਕ ਮੈਂਬਰ ਨੌਜਵਾਨ ਪੁੱਤਰ ਦੀ ਮੌ-ਤ ਤੋਂ ਬਾਅਦ ਗਹਿਰੇ ਸਦਮੇ ਵਿਚ ਹਨ। ਗੁਰਭੇਜ ਸਿੰਘ ਦੀ ਮੌ-ਤ ਤੋਂ ਬਾਅਦ ਪਿੰਡ ਵਿੱਚ ਸੋਗ ਦੀ ਲਹਿਰ ਛਾ ਗਈ ਹੈ।

Leave a Reply

Your email address will not be published. Required fields are marked *