ਲੜਕੇ ਨਾਲ, ਰਿਲੇਸ਼ਨਸ਼ਿਪ ਵਿਚ ਰਹਿ ਰਹੀ ਲੜਕੀ ਦੀ, ਜਿਮ ਦੇ ਕਮਰੇ ਵਿਚੋਂ ਮਿਲੀ ਦੇਹ, ਮਾਂ ਅਤੇ ਭਰਾ ਨੇ ਲਾਏ ਗੰਭੀਰ ਇਲ-ਜ਼ਾਮ

Punjab

ਉੱਤਰ ਪ੍ਰਦੇਸ਼ (UP) ਦੇ ਗਾਜ਼ੀਆਬਾਦ ਦੇ ਕੌਸ਼ਾਂਬੀ ਥਾਣਾ ਇਲਾਕੇ ਦੇ ਅਧੀਨ ਵੈਸ਼ਾਲੀ ਕਾਲੋਨੀ ਵਿੱਚ ਇੱਕ ਲੜਕੀ ਨੇ ਕਥਿਤ ਤੌਰ ਉਤੇ ਆਪਣੇ ਕਮਰੇ ਦੇ ਛੱਤ ਵਾਲੇ ਪੱਖੇ ਨਾਲ ਫਾ-ਹਾ ਲਾ ਖੁ-ਦ-ਕੁ-ਸ਼ੀ ਕਰ ਲਈ ਹੈ। ਇਸ ਮਾਮਲੇ ਵਿਚ ਇਕ ਦੋਸ਼ੀ ਨੂੰ ਖੁ-ਦ-ਕੁ-ਸ਼ੀ ਲਈ ਉਕ-ਸਾਉਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪਿੰਕੀ ਗੁਪਤਾ ਉਮਰ 25 ਸਾਲ ਨਾਮ ਦੀ ਲੜਕੀ ਨੇ ਵੀਰਵਾਰ ਦੀ ਰਾਤ ਨੂੰ ਖੁ-ਦ-ਕੁ-ਸ਼ੀ ਕਰ ਲਈ। ਪੁਲਿਸ ਨੂੰ ਉਸ ਦੇ ਕਮਰੇ ਵਿੱਚੋਂ ਇੱਕ ਡਾਇਰੀ ਮਿਲੀ ਜਿਸ ਵਿੱਚ ਉਸ ਨੇ ਆਪਣੀ ਜ਼ਿੰਦਗੀ ਦੇ ਪਿਛਲੇ ਚਾਰ ਸਾਲਾਂ ਦੀ ਹਰੇਕ ਘ-ਟ-ਨਾ ਬਾਰੇ ਲਿਖਿਆ ਸੀ। ਡਾਇਰੀ ਪੜ੍ਹਨ ਤੋਂ ਬਾਅਦ ਪੁਲਿਸ ਨੂੰ ਪਤਾ ਲੱਗਿਆ ਕਿ ਉਹ ਇੱਕ ਜਿਮ ਵਿੱਚ ਰਿਸੈਪਸ਼ਨਿਸਟ ਵਜੋਂ ਕੰਮ ਕਰਦੀ ਸੀ, ਜਿਸ ਨੂੰ ਸਾਕਿਬ ਅਲੀ ਨਾਮ ਦੇ ਵਿਅਕਤੀ ਵਲੋਂ ਚਲਾਇਆ ਜਾ ਰਿਹਾ ਸੀ।

ਮਾਂ ਨੇ ਕਿਹਾ- ਸਾਕਿਬ ਨੂੰ ਹੋਣੀ ਚਾਹੀਦੀ ਹੈ ਫਾਂ-ਸੀ

ਇਸ ਸਬੰਧੀ ਮ੍ਰਿਤਕ ਲੜਕੀ ਪਿੰਕੀ ਦੀ ਮਾਂ ਨੇ ਦੱਸਿਆ ਕਿ ਵੀਰਵਾਰ ਦੀ ਰਾਤ ਨੂੰ ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਉਹ ਮੌਕੇ ਉਤੇ ਪਹੁੰਚ ਗਏ। ਸਾਕਿਬ ਉਥੇ ਮੌਜੂਦ ਨਹੀਂ ਸੀ। ਬੇਟੀ ਦੀ ਦੇਹ ਕਮਰੇ ਵਿਚ ਪੱਖੇ ਨਾਲ ਲ-ਟ-ਕ ਰਹੀ ਸੀ। ਇਸ ਤੋਂ ਬਾਅਦ ਸਾਡੇ ਵਲੋਂ ਇਸ ਮਾਮਲੇ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਦੇਹ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ। ਮਾਂ ਨੇ ਕਿਹਾ ਕਿ ਸਾਕਿਬ ਨੂੰ ਫਾਂ–ਸੀ ਦੀ ਸ-ਜ਼ਾ ਦੀ ਸਜਾ ਹੋਣੀ ਚਾਹੀਦੀ ਹੈ। ਅਸੀਂ ਇਨਸਾਫ਼ ਚਾਹੁੰਦੇ ਹਾਂ। ਉਸ ਨੇ ਕਿਹਾ ਕਿ ਸਾਕਿਬ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਜੇਲ੍ਹ ਹੋਣੀ ਚਾਹੀਦਾ ਹੈ। ਇਹ ਵੀ ਦੋਸ਼ ਲਗਾਇਆ ਹੈ ਕਿ ਸਾਕਿਬ ਕ-ਤ-ਲ ਕਰਨ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ।

ਭਰਾ ਵਲੋਂ ਵੀ ਲਾਏ ਗਏ ਗੰਭੀਰ ਦੋਸ਼

ਮ੍ਰਿਤਕਾ ਦੇ ਭਰਾ ਨੇ ਦੱਸਿਆ ਕਿ ਭੈਣ ਗਾਜੀਪੁਰ, ਦਿੱਲੀ ਦੇ ਰਹਿਣ ਵਾਲੇ ਸਾਕਿਬ ਨਾਲ ਲਿਵ-ਇਨ ਰਿਲੇਸ਼ਨਸ਼ਿਪ ਵਿਚ ਰਹਿੰਦੀ ਸੀ। ਸਾਕਿਬ ਉਸ ਦੀ ਭੈਣ ਉਤੇ ਤਸ਼ੱ-ਦਦ ਕਰਦਾ ਸੀ। ਉਸ ਨੂੰ ਖੁ-ਦ-ਕੁ-ਸ਼ੀ ਲਈ ਉਕਸਾਉਂਦਾ ਸੀ। ਭੈਣ ਸਾਨੂੰ ਇਹ ਸਾਰੀਆਂ ਗੱਲਾਂ ਦੱਸਦੀ ਸੀ। ਸਾਕਿਬ ਦੇ ਪਿਤਾ ਮੁਸਤਫਾ ਖਾਨ ਦਾ ਵੀ ਉਸ ਦੀ ਭੈਣ ਨੂੰ ਉਕ-ਸਾਉਣ ਵਿੱਚ ਹੱਥ ਹੈ। ਉਹ ਕਹਿੰਦਾ ਸੀ ਕਿ ਤੂੰ ਖ਼ੁ-ਦ-ਕੁ-ਸ਼ੀ ਕਰ ਅਤੇ ਮੇਰੇ ਪੁੱਤਰ ਨੂੰ ਛੱਡ ਦੇ। ਇਨ੍ਹਾਂ ਗੱਲਾਂ ਤੋਂ ਤੰ-ਗ ਆ ਕੇ ਪਿੰਕੀ ਨੇ ਅਜਿਹਾ ਦੁਖਦ ਕੰਮ ਕਰ ਲਿਆ।

ਇਸ ਮਾਮਲੇ ਬਾਰੇ ਏ. ਸੀ. ਪੀ. ਸਵਤੰਤਰ ਕੁਮਾਰ ਸਿੰਘ ਨੇ ਦੱਸਿਆ ਕਿ ਲੜਕੀ ਦੇ ਭਰਾ ਸ਼ਿਵਮ ਅਤੇ ਰਾਜੂ ਗੁਪਤਾ ਨੇ ਕੌਸ਼ਾਂਬੀ ਥਾਣੇ ਵਿਚ ਸਾਕਿਬ ਨਾਮ ਦੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਵਾਇਆ ਹੈ। ਵੀਰਵਾਰ ਦੀ ਰਾਤ 11.30 ਵਜੇ ਦੇ ਵਿਚਕਾਰ ਕੌਸ਼ਾਂਬੀ ਥਾਣੇ ਨੂੰ ਇੱਕ ਲੜਕੀ ਵੱਲੋਂ ਖੁ-ਦ-ਕੁ-ਸ਼ੀ ਕਰਨ ਦੀ ਸੂਚਨਾ ਮਿਲੀ ਸੀ। ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਦੇਹ ਨੂੰ ਪੋਸਟ ਮਾਰਟਮ ਦੇ ਲਈ ਭੇਜ ਦਿੱਤਾ। ਲੜਕੀ ਦੇ ਕਮਰੇ ਦੀ ਤਲਾਸ਼ੀ ਲੈਣ ਉਤੇ ਉਸ ਦੀ ਇਕ ਡਾਇਰੀ ਮਿਲੀ ਹੈ। ਇਹ ਲੜਕੀ 2021 ਤੋਂ ਇਸ ਡਾਇਰੀ ਨੂੰ ਲਿਖ ਰਹੀ ਸੀ। ਅੱਗੇ ਜਾਂਚ ਜਾਰੀ ਹੈ।

Leave a Reply

Your email address will not be published. Required fields are marked *