ਅਬੋਹਰ (ਪੰਜਾਬ) ਦੇ ਅਜ਼ੀਮਗੜ੍ਹ ਇਲਾਕੇ ਵਿਚ ਇਕ ਨੌਜਵਾਨ ਦਾ ਤਿੱ-ਖੀ-ਆਂ ਚੀਜ਼ਾਂ ਨਾਲ ਵਾਰ ਕਰ ਕੇ ਕ-ਤ-ਲ ਕਰ ਦਿੱਤਾ ਗਿਆ। ਇਹ ਘ-ਟ-ਨਾ ਸ਼ੁੱਕਰਵਾਰ ਰਾਤ ਦੀ ਹੈ। ਇਸ ਦਾ ਕਾਰਨ ਕੋਈ ਪੁਰਾਣੀ ਰੰ-ਜਿ-ਸ਼ ਦੱਸਿਆ ਜਾ ਰਿਹਾ ਹੈ। ਇਸ ਘ-ਟ-ਨਾ ਦਾ ਪਤਾ ਲੱਗਦਿਆਂ ਹੀ ਪੁਲਿਸ ਅਧਿਕਾਰੀ ਮੌਕੇ ਉਤੇ ਪਹੁੰਚ ਗਏ। ਫਿਲਹਾਲ ਪੁਲਿਸ ਨੇ ਮ੍ਰਿਤਕ ਦੀ ਦੇਹ ਨੂੰ ਇੱਥੋਂ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਹੈ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਟੀਮਾਂ ਦਾ ਗਠਨ ਕੀਤਾ ਗਿਆ ਹੈ।
ਮ੍ਰਿਤਕ ਨੌਜਵਾਨ ਸੁਨੀਲ ਦਾ ਕਰੀਬ ਡੇਢ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਉਸ ਦੇ ਤਿੰਨ-ਚਾਰ ਮਹੀਨੇ ਦੀ ਇਕ ਧੀ ਹੈ।
ਕਬੂਤਰ ਪਾਲਣ ਦਾ ਸ਼ੌਕੀਨ ਸੀ ਨੌਜਵਾਨ
ਪ੍ਰਾਪਤ ਜਾਣਕਾਰੀ ਅਨੁਸਾਰ ਸੁਨੀਲ ਕੁਮਾਰ ਪੁੱਤਰ ਭਜਨ ਲਾਲ ਉਮਰ 25 ਸਾਲ, ਅਜ਼ੀਮਗੜ੍ਹ ਦੀ ਗਲੀ ਨੰਬਰ 10, ਵਿਖੇ ਸੈਲੂਨ ਦਾ ਕੰਮ ਕਰਦਾ ਸੀ। ਉਹ ਕਬੂਤਰ ਪਾਲਣ ਦਾ ਵੀ ਸ਼ੌਕੀਨ ਸੀ। ਉਹ ਸ਼ੁੱਕਰਵਾਰ ਰਾਤ ਨੂੰ ਆਪਣੇ ਘਰ ਵਿੱਚ ਆਪਣੇ ਦੋ ਦੋਸਤਾਂ ਨੂੰ ਕਬੂਤਰ ਦਿਖਾ ਰਿਹਾ ਸੀ।
ਬਾਹਰ ਬੁਲਾ ਕੇ ਲੈ ਗਿਆ ਇੱਕ ਨੌਜਵਾਨ ਉਥੇ ਹੀ ਕੀਤੇ ਵਾਰ
ਇਸ ਦੌਰਾਨ ਇੱਕ ਨੌਜਵਾਨ ਆਇਆ ਅਤੇ ਉਸ ਨੂੰ ਬਾਹਰ ਬੁਲਾਇਆ ਅਤੇ ਗੱਲ ਕਰਦੇ-ਕਰਦੇ ਕੁੱਝ ਦੂਰੀ ਤੱਕ ਲੈ ਗਿਆ। ਜਿੱਥੇ 20-25 ਨੌਜਵਾਨਾਂ ਨੇ ਉਸ ਉਤੇ ਤਿੱਖੀਆਂ ਚੀਜ਼ਾਂ ਨਾਲ ਵਾਰ ਕਰ ਦਿੱਤੇ। ਉਸ ਦੇ ਸਿਰ ਉਤੇ 15-20 ਵਾਰ ਵਾਰ ਕੀਤੇ ਗਏ, ਜਿਸ ਕਾਰਨ ਉਸ ਦੀ ਖੋ-ਪ-ੜੀ ਜਖਮੀ ਹੋ ਗਈ। ਰੌਲਾ ਪੈਣ ਉਤੇ ਇਲਾਕੇ ਦੇ ਲੋਕ ਇਕੱਠੇ ਹੋ ਗਏ ਤਾਂ ਦੋਸ਼ੀ ਉਥੋਂ ਭੱਜਣ ਵਿਚ ਕਾਮਯਾਬ ਹੋ ਗਏ।
ਹਸਪਤਾਲ ਪਹੁੰਚਣ ਤੇ ਡਾਕਟਰਾਂ ਨੇ ਕੀਤਾ ਮ੍ਰਿਤਕ ਐਲਾਨ
ਪਰਿਵਾਰਕ ਮੈਂਬਰਾਂ ਨੂੰ ਇਸ ਗੱਲ ਦਾ ਪਤਾ ਲੱਗਦੇ ਹੀ ਉਹ ਮੌਕੇ ਉਤੇ ਪਹੁੰਚ ਗਏ ਅਤੇ ਉਸ ਨੂੰ ਗੰਭੀਰ ਹਾਲ ਵਿਚ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਸ ਤੋਂ ਬਾਅਦ ਇਲਾਕੇ ਵਿਚ ਡ-ਰ ਦਾ ਮਾਹੌਲ ਬਣ ਗਿਆ। ਮ੍ਰਿਤਕ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਸੈਲੂਨ ਦਾ ਕੰਮ ਕਰਦਾ ਸੀ।
ਕੁਝ ਸਮਾਂ ਪਹਿਲਾਂ ਹੋਇਆ ਸੀ ਝ-ਗ-ੜਾ
ਇਸ ਮਾਮਲੇ ਦੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕੁਝ ਸਮਾਂ ਪਹਿਲਾਂ ਪੱਤਰੇਵਾਲਾ ਦੇ ਕੁਝ ਨੌਜਵਾਨਾਂ ਦੀ ਸੁਨੀਲ ਨਾਲ ਲ-ੜਾ-ਈ ਹੋਈ ਸੀ ਅਤੇ ਉਦੋਂ ਉਨ੍ਹਾਂ ਨਾਲ ਰਾਜੀਨਾਮਾ ਹੋ ਗਿਆ ਸੀ। ਪਰ ਉਦੋਂ ਤੋਂ ਹੀ ਉਹ ਨੌਜਵਾਨ ਉਸ ਨਾਲ ਰੰ-ਜਿ-ਸ਼ ਰੱਖਦੇ ਸੀ ਅਤੇ ਕ-ਤ-ਲ ਦਾ ਕਾਰਨ ਵੀ ਇਹ ਰੰ-ਜਿ-ਸ਼ ਦੱਸਿਆ ਜਾ ਰਿਹਾ ਹੈ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸੁਨੀਲ ਨੂੰ ਸਵੇਰ ਤੋਂ ਹੀ ਧਮ-ਕੀਆਂ ਮਿਲ ਰਹੀਆਂ ਸਨ ਅਤੇ ਇਥੋਂ ਤੱਕ ਕਿ ਉਸ ਦੇ ਕ-ਤ-ਲ ਤੋਂ ਬਾਅਦ ਵੀ ਮੋਬਾਈਲ ਉਤੇ ਧਮਕੀਆਂ ਆ ਰਹੀਆਂ ਸਨ। ਪੁਲਿਸ ਨੇ ਮੋਬਾਈਲ ਕਬਜੇ ਵਿੱਚ ਲੈ ਕੇ ਕਾਲ ਡਿਟੇਲ ਕਢਵਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਦੋਸ਼ੀਆਂ ਨੂੰ ਜਲਦੀ ਕਰ ਲਿਆ ਜਾਵੇਗਾ ਗ੍ਰਿਫਤਾਰ:- ਪੁਲਿਸ
ਇਸ ਮਾਮਲੇ ਦਾ ਪਤਾ ਲੱਗਦੇ ਹੀ ਥਾਣਾ ਸਿਟੀ ਨੰਬਰ 2 ਦੇ ਐਡੀਸ਼ਨਲ ਐਸ. ਐਚ. ਓ. ਜਸਵਿੰਦਰ ਸਿੰਘ, ਡੀ. ਐਸ. ਪੀ. ਅਰੁਣ ਮੁੰਡਨ, ਐਸ. ਪੀ. ਡੀ. ਮੌਕੇ ਉਤੇ ਪਹੁੰਚੇ। ਉਨ੍ਹਾਂ ਪਰਿਵਾਰਕ ਮੈਂਬਰਾਂ ਨਾਲ ਗੱਲ ਕੀਤੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਡੀ. ਐਸ. ਪੀ. ਅਰੁਣ ਮੁੰਡਨ ਨੇ ਦੱਸਿਆ ਕਿ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ ਅਤੇ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਸਾਰਿਆਂ ਖਿਲਾਫ ਕ-ਤ-ਲ ਦਾ ਮਾਮਲਾ ਦਰਜ ਕੀਤਾ ਜਾਵੇਗਾ।