ਭੈਣ ਤੋਂ ਰੱਖੜੀ ਬੰਨ੍ਹਵਾਉਣ ਆਏ ਭਰਾ ਨਾਲ, ਜੀਜੇ ਨੇ ਕੀਤਾ ਦੁਖਦ ਕਾਰ-ਨਾਮਾ, ਤਿਆਗੇ ਪ੍ਰਾਣ, ਭੈਣ ਨੇ ਦਿੱਤੇ ਇਹ ਬਿਆਨ

Punjab

ਪੰਜਾਬ ਦੇ ਜੀਰਕਪੁਰ ਤੋਂ ਇਕ ਦੁਖ-ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਥੇ ਸ਼ਨੀਵਾਰ ਨੂੰ ਆਪਣੀ ਨਵੀਂ ਵਿਆਹੀ ਭੈਣ ਤੋਂ ਰੱਖੜੀ ਬੰਨ੍ਹਾਉਣ ਆਏ ਭਰਾ ਦਾ ਉਸ ਦੇ ਜੀਜਾ ਨੇ ਨਾਰੀਅਲ ਕੱ-ਟ-ਣ ਵਾਲੀ ਤਿੱਖੀ ਚੀਜ ਨਾਲ ਵਾਰ ਕਰ ਕੇ ਕ-ਤ-ਲ ਕਰ ਦਿੱਤਾ। ਇਹ ਸਭ ਕਰਨ ਤੋਂ ਬਾਅਦ ਉਹ ਆਪਣੀ ਪਤਨੀ ਨੂੰ ਖੁ-ਦ-ਕੁ-ਸ਼ੀ ਕਰਨ ਦੀ ਧ-ਮ-ਕੀ ਦੇ ਕੇ ਮੌਕੇ ਤੋਂ ਫਰਾਰ ਹੋ ਗਿਆ। ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਉਤੇ ਪਹੁੰਚੀ ਅਤੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਹਸਪਤਾਲ ਪਹੁੰਚਾਇਆ ਗਿਆ। ਮ੍ਰਿਤਕ ਲੜਕੇ ਦੀ ਭੈਣ ਦੀ ਸ਼ਿਕਾਇਤ ਉਤੇ ਕ-ਤ-ਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਮ੍ਰਿਤਕ ਦੀ ਪਹਿਚਾਣ ਨਿਖਿਲ ਯਾਦਵ ਉਮਰ 18 ਸਾਲ ਦੇ ਵਜੋਂ ਹੋਈ ਹੈ ਜੋ ਯੂਪੀ ਦੇ ਗੋਰਖਪੁਰ ਜ਼ਿਲ੍ਹੇ ਦੇ ਪਿੰਡ ਓਰਈ ਦਾ ਰਹਿਣ ਵਾਲਾ ਸੀ। ਉਹ ਆਪਣੀ ਭੈਣ ਨੇਹਾ ਕੋਲ ਰੱਖੜੀ ਬੰਨ੍ਹਾਉਣ ਲਈ 29 ਅਗਸਤ ਨੂੰ ਯੂਪੀ ਤੋਂ ਜ਼ੀਰਕਪੁਰ ਆਇਆ ਸੀ।

ਇਸ ਮਾਮਲੇ ਵਿਚ ਮ੍ਰਿਤਕ ਨਿਖਿਲ ਦੀ ਭੈਣ ਨੇਹਾ ਯਾਦਵ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿੱਚ ਦੱਸਿਆ ਕਿ ਉਹ ਤਿੰਨ ਭੈਣ-ਭਰਾ ਹਨ। ਉਸ ਦਾ ਛੋਟਾ ਭਰਾ ਨਿਖਿਲ 29 ਅਗਸਤ ਨੂੰ ਰੱਖੜੀ ਬੰਨ੍ਹਾਉਣ ਲਈ ਜ਼ੀਰਕਪੁਰ ਆਇਆ ਸੀ। ਉਸ ਦਾ ਪਤੀ ਅਜੇ ਯਾਦਵ ਉਮਰ 20 ਸਾਲ ਉਸ ਦੇ ਨਾਲ ਸਿਟੀ ਐਨਕਲੇਵ ਪਭਾਤ ਵਿੱਚ ਕਿਰਾਏ ਉਤੇ ਰਹਿੰਦਾ ਹੈ ਅਤੇ ਇੱਕ ਆਟੋ ਰਿਕਸ਼ਾ ਚਲਾਉਂਦਾ ਹੈ। ਉਹ ਅਕਸਰ ਉਸ ਨਾਲ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਝ-ਗ-ੜਾ ਕਰਦਾ ਰਹਿੰਦਾ ਸੀ।

ਸ਼ੁੱਕਰਵਾਰ ਨੂੰ ਸਾਰੇ ਘਰ ਵਿਚ ਸਨ ਅਤੇ ਹਰ ਵਾਰ ਦੀ ਤਰ੍ਹਾਂ ਅਜੇ ਨੇ ਨੇਹਾ ਨਾਲ ਪੈਸਿਆਂ ਨੂੰ ਲੈ ਕੇ ਝ-ਗ-ੜਾ ਕਰਨ ਦੀ ਕੋਸ਼ਿਸ਼ ਕੀਤੀ। ਉਸ ਦੇ ਛੋਟੇ ਭਰਾ ਨਿਖਿਲ ਨੇ ਦਖਲ ਦੇ ਕੇ ਉਸ ਨੂੰ ਸ਼ਾਂਤ ਕੀਤਾ। ਇਸ ਦੇ ਨਾਲ ਹੀ ਅਜੇ ਨੂੰ ਨਿਖਿਲ ਦਾ ਨੇਹਾ ਨੂੰ ਬਚਾਉਣ ਲਈ ਆਉਣਾ ਪਸੰਦ ਨਹੀਂ ਆਇਆ ਅਤੇ ਅਜੇ ਨੇ ਨਿਖਿਲ ਨੂੰ ਜਾ-ਨੋਂ ਮਾਰਨ ਦੀਆਂ ਧਮ-ਕੀ ਦੇਣੀ ਸ਼ੁਰੂ ਕਰ ਦਿੱਤੀ।

ਇਸ ਤੋਂ ਬਾਅਦ ਮਾਹੌਲ ਥੋੜਾ ਸ਼ਾਂਤ ਹੋਇਆ ਅਤੇ ਸਾਰੇ ਇਕੱਠੇ ਰਾਤ ਦਾ ਖਾਣਾ ਖਾ ਕੇ ਸੌਂ ਗਏ, ਪਰ ਅਜੇ ਗੁੱਸੇ ਕਾਰਨ ਸੌਂ ਨਹੀਂ ਸਕਿਆ, ਇਸ ਲਈ ਬਦਲਾ ਲੈਣ ਦੀ ਨੀਅਤ ਨਾਲ ਕਮਰੇ ਵਿੱਚ ਸੌਂ ਰਹੇ ਨਿਖਿਲ ਦੇ ਗਲ ਉਤੇ ਨਾਰੀਅਲ ਕੱਟਣ ਵਾਲੇ ਚਾ-ਕੂ ਨਾਲ ਤਿੰਨ ਤੋਂ ਚਾਰ ਵਾਰ ਕਰ ਕੇ ਉਸ ਦਾ ਕ-ਤ-ਲ ਕਰ ਦਿੱਤਾ।

ਨਿਖਿਲ ਦੀਆਂ ਚੀ-ਕਾਂ ਸੁਣ ਕੇ ਨੇਹਾ ਜਾਗ ਪਈ ਅਤੇ ਉਸ ਨੇ ਦੇਖਿਆ ਕਿ ਉਸ ਦੇ ਪਤੀ ਅਜੇ ਦੇ ਹੱਥ ਵਿਚ ਬਲੱਡ ਨਾਲ ਭਿੱ-ਜਿਆ ਚਾ-ਕੂ ਸੀ ਅਤੇ ਨਿਖਿਲ ਜਖਮੀ ਹਾਲ ਵਿਚ ਬੈਡ ਉਤੇ ਲੇਟਿਆ ਹੋਇਆ ਸੀ। ਉਥੋਂ ਜਾਂਦੇ ਸਮੇਂ ਅਜੇ ਨੇ ਆਪਣੀ ਪਤਨੀ ਨੇਹਾ ਨੂੰ ਧਮਕੀ ਦਿੱਤੀ ਕਿ ਉਸ ਨੇ ਨਿਖਿਲ ਨੂੰ ਮਾ-ਰ ਦਿੱਤਾ ਹੈ ਅਤੇ ਹੁਣ ਉਹ ਖੁਦ ਖੁ-ਦ-ਕੁ-ਸ਼ੀ ਕਰਨ ਜਾ ਰਿਹਾ ਹੈ। ਇਸ ਮਾਮਲੇ ਵਿਚ ਪੁਲਿਸ ਨੇ ਸ਼ਿਕਾਇਤ ਤੋਂ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *