ਘਰ ਵਿਚੋਂ ਪਤੀ ਅਤੇ 3 ਜੁਆਕਾਂ ਦੀਆਂ ਮਿਲੀਆਂ ਦੇਹਾਂ, ਪਤਨੀ ਘਰੋਂ ਗਾਇਬ, ਦਾਦੇ ਨੇ ਦਰਜ ਕਰਵਾਏ ਇਹ ਬਿਆਨ

Punjab

ਹਰਿਆਣਾ ਦੇ ਪਿੰਡ ਨੂਹ ਵਿਚ ਸ਼ਨੀਵਾਰ ਦੀ ਸਵੇਰ ਨੂੰ ਇਕ ਵਿਅਕਤੀ ਦੀ ਦੇਹ ਲ-ਟ-ਕ-ਦੀ ਮਿਲੀ, ਜਦੋਂ ਕਿ ਉਸ ਦੇ ਤਿੰਨ ਜੁਆਕਾਂ ਦੀਆਂ ਦੇਹਾਂ ਘਰ ਦੇ ਬੈਡ ਉਤੇ ਪਈਆਂ ਮਿਲੀਆਂ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਹੈ ਕਿ ਉਕਤ ਵਿਅਕਤੀ ਦੇ ਪਿਤਾ ਨੇ ਦੋਸ਼ ਲਾਇਆ ਕਿ ਉਸ ਦੀ ਨੂੰਹ ਨੇ ਉਸ ਦਾ ਕ-ਤ-ਲ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਗੰਗੋਲੀ ਪਿੰਡ ਵਿਚ ਜੀਤ ਸਿੰਘ ਉਰਫ ਜੀਤਨ ਦਾ ਪੁੱਤਰ ਖਿਲਾੜੀ ਉਮਰ 12 ਸਾਲ ਬੇਟੀ ਰਾਧਿਕਾ ਉਮਰ 10 ਸਾਲ ਅਤੇ ਬੇਟਾ ਪ੍ਰਿਯਾਂਸ਼ੂ ਉਮਰ 7 ਦੀਆਂ ਦੇਹਾਂ ਉਨ੍ਹਾਂ ਦੇ ਘਰ ਦੇ ਇਕ ਕਮਰੇ ਵਿਚ ਬੈੱਡ ਉਤੇ ਪਈਆਂ ਮਿਲੀਆਂ ਹਨ।

ਪਤਨੀ ਉੱਤੇ ਆਪਣੇ ਦੋਸਤ ਨਾਲ ਮਿਲ ਕੇ ਕ-ਤ-ਲ ਕਰਨ ਦੇ ਆਰੋਪ

ਇਸ ਮਾਮਲੇ ਵਿਚ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਮ੍ਰਿਤਕ ਜੀਤ ਸਿੰਘ ਦੇ ਦੇ ਪਿਤਾ ਨੇ ਦੋਸ਼ ਲਾਇਆ ਹੈ ਕਿ ਉਸ ਦੀ ਨੂੰਹ ਮੀਨਾ ਨੇ ਸ਼ੁੱਕਰਵਾਰ ਦੀ ਰਾਤ ਨੂੰ ਆਪਣੇ ਦੋਸਤ ਅਤੇ ਉਸ ਦੇ ਮਾਤਾ-ਪਿਤਾ ਦੀ ਮਦਦ ਨਾਲ ਆਪਣੇ ਪਤੀ ਦਾ ਕ-ਤ-ਲ ਕਰ ਦਿੱਤਾ ਅਤੇ ਉਸ ਦੀ ਦੇਹ ਨੂੰ ਲ-ਟ-ਕਾ ਦਿੱਤਾ। ਪੁਲਿਸ ਨੇ ਕਿਹਾ ਕਿ ਉਸ ਨੇ ਉਸ ਉਤੇ ਤਿੰਨ ਜੁਆਕਾਂ ਨੂੰ ਜ਼-ਹਿ-ਰ ਦੇਣ ਦਾ ਵੀ ਦੋਸ਼ ਲਾਇਆ ਹੈ।

ਉਨ੍ਹਾਂ ਦੱਸਿਆ ਕਿ ਸ਼ਿਕਾਇਤ-ਕਰਤਾ ਅਨੁਸਾਰ ਮੀਨਾ ਜੀਤ ਸਿੰਘ ਦੀ ਦੂਜੀ ਪਤਨੀ ਹੈ ਅਤੇ ਇਸ ਜੋੜੇ ਦੇ ਤਿੰਨ ਜੁਆਕ ਸਨ। ਪੁਲਿਸ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ਉਤੇ ਮੀਨਾ, ਉਸ ਦੇ ਮਾਤਾ-ਪਿਤਾ ਅਤੇ ਉਸ ਦੇ ਦੋਸਤ ਰੋਹਿਤ ਦੇ ਖਿਲਾਫ 302 (ਕ-ਤ-ਲ) ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

ਅਕਸਰ ਹੀ ਪਤੀ-ਪਤਨੀ ਵਿਚ ਰਹਿਦਾ ਸੀ ਕਲੇਸ਼

ਪੁਲਿਸ ਨੂੰ ਮਿਲੀ ਜਾਣਕਾਰੀ ਅਨੁਸਾਰ ਜੀਤ ਸਿੰਘ ਅਤੇ ਉਸ ਦੀ ਪਤਨੀ ਮੀਨਾ ਵਿਚ ਅਕਸਰ ਝ-ਗ-ੜਾ ਰਹਿੰਦਾ ਸੀ। ਮੀਨਾ ਕਈ ਵਾਰ ਘਰੋਂ ਚਲੀ ਜਾਂਦੀ ਸੀ। ਜੀਤ ਅਤੇ ਉਸ ਦੇ ਪਰਿਵਾਰ ਨੂੰ ਮੀਨਾ ਦੇ ਚਰਿੱਤਰ ਉਤੇ ਸ਼ੱ-ਕ ਸੀ। ਮੀਨਾ ਬਾਰੇ ਉਸ ਦੇ ਮਾਤਾ-ਪਿਤਾ ਨੂੰ ਜਾਣੂ ਕਰਵਾਇਆ ਗਿਆ ਸੀ ਪਰ ਉਸ ਵਿਚ ਕੋਈ ਸੁਧਾਰ ਨਹੀਂ ਹੋਇਆ। ਮ੍ਰਿਤਕ ਜੀਤ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇਸ ਘ-ਟ-ਨਾ ਤੋਂ ਇਕ ਦਿਨ ਪਹਿਲਾਂ ਮੀਨਾ ਨੇ ਬੈਂਕ ਵਿਚੋਂ 30 ਹਜ਼ਾਰ ਰੁਪਏ ਕਢਵਾਏ ਸਨ, ਜਿਸ ਕਾਰਨ ਪਤੀ ਅਤੇ ਪਤਨੀ ਵਿਚ ਝ-ਗ-ੜਾ ਹੋ ਗਿਆ ਸੀ।

Leave a Reply

Your email address will not be published. Required fields are marked *