ਪੰਜਾਬ ਵਿਚ ਜਿਲ੍ਹਾ ਅੰਮ੍ਰਿਤਸਰ ਦੇ ਥਾਣਾ ਛੇਹਰਟਾ ਅਧੀਨ ਪੈਂਦੇ ਹਰਕ੍ਰਿਸ਼ਨ ਨਗਰ ਗਲੀ ਨੰਬਰ 6 ਦੇ ਵਸਨੀਕ ਬਾਲੀਬਾਲ ਖਿਡਾਰੀ ਅਤੇ ਪੰਜਾਬ ਪੁਲਿਸ ਦੇ ਸੀਨੀਅਰ ਕਾਂਸਟੇਬਲ ਰਮਿੰਦਰ ਪਾਲ ਸਿੰਘ ਉਮਰ 32 ਸਾਲ ਦੀ ਸਰਵਿਸ ਰਿਵਾਲਵਰ ਤੋਂ ਅਚਾ-ਨਕ ਗੋ-ਲੀ ਚੱਲ ਜਾਣ ਕਰਕੇ ਮੌ-ਤ ਹੋ ਗਈ। ਥਾਣਾ ਛੇਹਰਟਾ ਪੁਲੀਸ ਨੇ ਧਾਰਾ 174 ਤਹਿਤ ਕਾਰਵਾਈ ਕਰਦੇ ਹੋਏ ਪੋਸਟ ਮਾਰਟਮ ਕਰਵਾ ਕੇ ਰਮਿੰਦਰਪਾਲ ਦੀ ਦੇਹ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਹੈ। ਮ੍ਰਿਤਕ ਰਮਿੰਦਰ ਪਾਲ ਸਿੰਘ ਆਪਣੇ ਪਿੱਛੇ ਪਤਨੀ, 10 ਸਾਲ ਦੀ ਬੇਟੀ ਅਭਿਰਾਜ ਕੌਰ ਅਤੇ 3.5 ਸਾਲ ਦੇ ਪੁੱਤਰ ਸ਼ਿਵਦੁਲਾਰ ਨੂੰ ਛੱਡ ਗਿਆ ਹੈ।
ਜਾਣਕਾਰੀ ਦਿੰਦਿਆਂ ਮ੍ਰਿਤਕ ਦੀ ਪਤਨੀ ਕਰਨਵੀਰ ਕੌਰ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਪਤੀ ਰਮਿੰਦਰਪਾਲ ਵਾਲੀਬਾਲ ਦਾ ਖਿਡਾਰੀ ਸੀ ਅਤੇ ਪੁਤਲੀਘਰ ਪੁਲਿਸ ਆਰਮਜ਼ ਬ੍ਰਾਂਚ ਵਿਚ ਤਾਇਨਾਤ ਸੀ। ਸ਼ਨੀਵਾਰ ਰਾਤ ਕਰੀਬ 10 ਵਜੇ ਆਪਣੇ ਦੋਸਤ ਨਾਲ ਜੰਡਿਆਲਾ ਸਥਿਤ ਹਵੇਲੀ ਵਿਚ ਖਾਣਾ ਖਾ ਕੇ ਵਾਪਸ ਘਰ ਆਇਆ। ਇਸ ਦੌਰਾਨ ਉਹ ਆਪਣੇ ਕਮਰੇ ਵਿਚ ਬੈੱਡ ਉਤੇ ਲੇਟ ਗਿਆ ਅਤੇ ਉਹ ਦੋਵੇਂ ਬੱਚਿਆਂ ਨਾਲ ਵੱਖਰੇ ਕਮਰੇ ਵਿਚ ਸੌਂ ਗਈ। ਰਾਤ ਕਰੀਬ 12 ਵਜੇ ਅਚਾਨਕ ਗੋ-ਲੀ ਚੱਲਣ ਦੀ ਆਵਾਜ਼ ਸੁਣ ਕੇ ਉਹ ਜਾਗ ਗਈ ਅਤੇ ਜਿਵੇਂ ਹੀ ਉਹ ਆਪਣੇ ਪਤੀ ਦੇ ਕਮਰੇ ਵਿਚ ਪਹੁੰਚੀ ਤਾਂ ਦੇਖਿਆ ਕਿ ਉਸ ਦੇ ਸਿਰ ਵਿਚੋਂ ਬਲੱਡ ਨਿਕਲ ਰਿਹਾ ਸੀ ਅਤੇ ਉਸ ਦੀ ਮੌ-ਤ ਹੋ ਚੁੱਕੀ ਸੀ। ਉਸ ਦਾ ਸਰਵਿਸ ਰਿਵਾਲ-ਵਰ ਜ਼ਮੀਨ ਉਤੇ ਪਿਆ ਸੀ।
ਇਸ ਮਾਮਲੇ ਬਾਰੇ ਛੇਹਰਟਾ ਥਾਣਾ ਇੰਚਾਰਜ ਨਿਸ਼ਾਨ ਸਿੰਘ ਦਾ ਕਹਿਣਾ ਹੈ ਕਿ ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਪਤੀ ਰਾਤ ਨੂੰ ਬੈੱਡ ਉਤੇ ਆਪਣੀ ਸਰਵਿਸ ਰਿਵਾਲਵਰ ਰੱਖ ਕੇ ਸੌਂਦਾ ਸੀ। ਰਾਤ ਨੂੰ ਜਦੋਂ ਉਹ ਸੌਂ ਰਿਹਾ ਸੀ ਤਾਂ ਅਚਾ-ਨਕ ਉਸ ਦਾ ਹੱਥ ਰਿਵਾਲਵਰ ਵਿਚ ਲੱਗਿਆ ਅਤੇ ਉਹ ਜ਼ਮੀਨ ਉਤੇ ਡਿੱਗ ਗਿਆ। ਇਸ ਦੌਰਾਨ ਗੋ-ਲੀ ਲੱਗਣ ਕਾਰਨ ਉਸ ਦੀ ਮੌ-ਤ ਹੋ ਗਈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਸ ਦੀ ਭੈਣ ਵਿਦੇਸ਼ ਵਿਚ ਰਹਿੰਦੀ ਹੈ ਅਤੇ ਉਸ ਦੇ ਆਉਣ ਉਤੇ ਸੰਸਕਾਰ ਕੀਤਾ ਜਾਵੇਗਾ।