ਉੱਤਰ ਪ੍ਰਦੇਸ਼ (UP) ਦੇ ਅਲੀਗੜ੍ਹ ਵਿਚ ਜਾਇਦਾਦ ਦੀ ਵੰਡ ਨੂੰ ਲੈ ਕੇ ਮਾਂ ਅਤੇ ਧੀ ਉਤੇ ਡਾਂ-ਗਾਂ ਅਤੇ ਡੰ-ਡਿਆਂ ਨਾਲ ਵਾਰ ਕਰ ਕੇ ਕ-ਤ-ਲ ਕਰ ਦਿੱਤਾ ਗਿਆ। ਸੋਮਵਾਰ ਨੂੰ ਹੀ ਮ੍ਰਿਤਕ ਔਰਤ ਦੇ ਪਤੀ ਦੀ ਤੇਰ੍ਹਵੀਂ ਸੀ। ਘਰ ਵਿੱਚ ਭੋਜਨ ਦਾ ਪ੍ਰੋਗਰਾਮ ਚੱਲ ਰਿਹਾ ਸੀ। ਸਮਾਜ ਸ਼ਰੀਕੇ ਦੇ ਮੈਂਬਰ ਵੀ ਇਕੱਠੇ ਸਨ। ਉਦੋਂ ਹੀ ਔਰਤ ਦੇ 3 ਦਿਉਰ ਉੱਥੇ ਆ ਗਏ। ਜ਼ਮੀਨ ਦੀ ਵੰਡ ਨੂੰ ਲੈ ਕੇ ਉਨ੍ਹਾਂ ਵਿਚ ਗੱਲ ਸ਼ੁਰੂ ਹੋ ਗਈ।
ਫਿਰ ਹੌਲੀ-ਹੌਲੀ ਉਨ੍ਹਾਂ ਵਿਚ ਬਹਿਸ ਹੋਣੀ ਸ਼ੁਰੂ ਹੋ ਗਈ। ਇਸ ਦੌਰਾਨ ਤਿੰਨਾਂ ਨੇ ਔਰਤ ਦੀ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਉਸ ਦੀ ਧੀ (ਗੋਦ ਲਈ ਭਾਂਣਜੀ) ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਦੋਸ਼ੀਆਂ ਨੇ ਉਸ ਦੀ ਵੀ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ। ਇੰਨੀ ਕੁੱਟ-ਮਾਰ ਕੀਤੀ ਗਈ ਕਿ ਦੋਵੇਂ ਗੰਭੀਰ ਤਰ੍ਹਾਂ ਜ਼ਖਮੀ ਹੋ ਗਈਆਂ। ਦੋਵਾਂ ਦੀ ਘਰ ਵਿਚ ਹੀ ਦੁ-ਖ-ਦ ਮੌ-ਤ ਹੋ ਗਈ।
ਮਹਿਲਾ ਦੇ ਪਤੀ ਦੀ 30 ਅਗਸਤ ਨੂੰ ਹੋ ਗਈ ਸੀ ਮੌ-ਤ
ਗੋਂਡਾ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਕੈਮਥਲ ਦਾ ਰਹਿਣ ਵਾਲਾ ਸੁਰੇਸ਼ ਕੁਮਾਰ ਆਪਣੀ ਪਤਨੀ ਮੁਕੇਸ਼ ਉਮਰ 55 ਸਾਲ ਅਤੇ ਗੋਦ ਲਈ ਬੇਟੀ ਪ੍ਰਿਅੰਕਾ ਉਮਰ 22 ਸਾਲ ਨਾਲ ਦਿੱਲੀ ਰਹਿੰਦਾ ਸੀ। ਉਹ ਉੱਥੇ ਡੀ. ਟੀ. ਸੀ. ਡਰਾਈਵਰ ਸੀ। ਕਾਫੀ ਸਮੇਂ ਤੋਂ ਪਰਿਵਾਰ ਸਮੇਤ ਦਿੱਲੀ ਵਿਚ ਰਹਿ ਰਹੇ ਸਨ। 30 ਅਗਸਤ ਨੂੰ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌ-ਤ ਹੋ ਗਈ।
ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਅਲੀਗੜ੍ਹ ਆ ਕੇ ਉਸ ਦਾ ਅੰਤਿਮ ਸੰਸਕਾਰ ਕੀਤਾ। ਘਟਨਾ ਵਾਲੇ ਦਿਨ ਉਸ ਦਾ ਤੇਰ੍ਹਵੀਂ ਦਾ ਪ੍ਰੋਗਰਾਮ ਸੀ। ਮੁਕੇਸ਼ ਕੁਮਾਰੀ ਅਤੇ ਉਸ ਦੀ ਗੋਦ ਲਈ ਧੀ ਪ੍ਰਿਅੰਕਾ ਤੇਰ੍ਹਵੀਂ ਦੇ ਪ੍ਰੋਗਰਾਮ ਵਿੱਚ ਹੀ ਸਨ। ਦੋਸ਼ ਹੈ ਕਿ ਇਸ ਦੌਰਾਨ ਦਿਉਰ ਧਰਮਵੀਰ, ਰਾਕੇਸ਼, ਰਮੇਸ਼ ਉਥੇ ਆ ਗਏ। ਜਾਇਦਾਦ ਦੀ ਵੰਡ ਨੂੰ ਲੈ ਕੇ ਬਹਿਸ ਹੋਣ ਲੱਗੀ। ਤਿੰਨਾਂ ਨੇ ਡੰ-ਡਿ-ਆਂ ਨਾਲ ਮਾਂ ਅਤੇ ਧੀ ਦੀ ਬੁ-ਰੀ ਤਰ੍ਹਾਂ ਕੁੱ-ਟ-ਮਾ-ਰ ਕਰਨੀ ਸ਼ੁਰੂ ਕਰ ਦਿੱਤੀ।
ਮੌਕੇ ਉਤੇ ਤੇ ਪਹੁੰਚੇ ਐੱਸ. ਐੱਸ. ਪੀ. ਅਤੇ ਹੋਰ ਅਧਿਕਾਰੀ
ਦੋਹਰੇ ਕ-ਤ-ਲ ਕਾਰਨ ਪੂਰੇ ਪਿੰਡ ਵਿਚ ਡਰ ਦਾ ਮਾਹੌਲ ਹੋ ਗਿਆ। ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਐਸ. ਐਸ. ਪੀ. ਕਲਾਨਿਧੀ ਨੈਥਾਨੀ, ਐਸ. ਪੀ. ਦਿਹਾਤੀ ਪਲਾਸ਼ ਬਾਂਸਲ ਵੀ ਮੌਕੇ ਉਤੇ ਪਹੁੰਚ ਗਏ। ਅਧਿਕਾਰੀਆਂ ਨੇ ਦੇਹਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ। ਫੋਰੈਂਸਿਕ ਟੀਮ ਅਤੇ ਡੌਗ ਸਕੁਐਡ ਟੀਮ ਨੂੰ ਬੁਲਾ ਕੇ ਸਬੂਤ ਇਕੱਠੇ ਕੀਤੇ ਗਏ। ਪਿੰਡ ਦੇ ਲੋਕਾਂ ਨਾਲ ਵੀ ਗੱਲਬਾਤ ਕੀਤੀ ਗਈ। ਪਤਾ ਲੱਗਾ ਕਿ ਸੁਰੇਸ਼ ਕੁਮਾਰ ਨੇ ਆਪਣੀ ਭਾਂਣਜੀ ਨੂੰ ਗੋਦ ਲਿਆ ਹੋਇਆ ਸੀ। ਕਿਉਂਕਿ ਉਨ੍ਹਾਂ ਦੀ ਕੋਈ ਔਲਾਦ ਨਹੀਂ ਸੀ।
ਪੁਲਿਸ ਕਰ ਰਹੀ ਹੈ ਦੋਸ਼ੀਆਂ ਦੀ ਭਾਲ
ਇਸ ਘ-ਟ-ਨਾ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਦੋਸ਼ੀਆਂ ਦੀ ਭਾਲ ਲਈ ਟੀਮਾਂ ਵੀ ਬਣਾਈਆਂ ਗਈਆਂ ਹਨ। ਐਸ. ਐਸ. ਪੀ. ਕਲਾਨਿਧੀ ਨੈਥਾਨੀ ਨੇ ਦੱਸਿਆ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।