ਪੰਜਾਬ ਵਿਚ ਸੰਗਰੂਰ ਜ਼ਿਲ੍ਹੇ ਦੇ ਲਹਿਰਾਗਾਗਾ ਵਿੱਚ ਇੱਕ ਨਵੀਂ ਵਿਆਹੀ ਗਰਭ-ਵਤੀ ਔਰਤ ਨੇ ਦੋ ਦਿਨ ਪਹਿਲਾਂ ਆਪਣੇ ਸਹੁਰੇ ਪਰਿਵਾਰ ਤੋਂ ਦੁਖੀ ਹੋ ਕੇ ਲਹਿਰਾਗਾਗਾ ਵਿੱਚੋਂ ਲੰਘ ਰਹੀ ਘੱਗਰ ਬ੍ਰਾਂਚ ਨਹਿਰ ਵਿੱਚ ਛਾ-ਲ ਲਾ ਕੇ ਖੁ-ਦ-ਕੁ-ਸ਼ੀ ਕਰ ਲਈ ਹੈ। ਮ੍ਰਿਤਕਾ ਦੀ ਪਹਿਚਾਣ ਸਰਬਜੀਤ ਕੌਰ ਦੇ ਰੂਪ ਵਜੋਂ ਹੋਈ ਹੈ।
ਖਬਰ ਲਿਖੇ ਜਾਣ ਤੱਕ ਗੋਤਾਖੋਰਾਂ ਵੱਲੋਂ ਨਹਿਰ ਵਿੱਚੋਂ ਦੇਹ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਅਜੇ ਦੇਹ ਬਰਾ-ਮਦ ਨਹੀਂ ਹੋਈ ਸੀ।ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਸਿਟੀ ਇੰਚਾਰਜ ਸਬ ਇੰਸਪੈਕਟਰ ਨੇ ਦੱਸਿਆ ਕਿ ਮ੍ਰਿਤਕ ਸਰਬਜੀਤ ਕੌਰ ਉਮਰ 22 ਸਾਲ ਦੇ ਪਿਤਾ ਜਗਜੀਤ ਸਿੰਘ ਵਾਸੀ ਵਾਰਡ-8 ਧੂਰੀ ਨੇ ਬਿਆਨ ਦਰਜ ਕਰਵਾਏ ਹਨ ਕਿ ਉਸ ਦੀ ਬੇਟੀ ਸਰਬਜੀਤ ਕੌਰ ਦਾ ਵਿਆਹ 22 ਫਰਵਰੀ 2023 ਨੂੰ ਪਿੰਡ ਨੰਗਲਾ ਦੇ ਰਹਿਣ ਵਾਲੇ ਸਤਗੁਰ ਸਿੰਘ ਪੁੱਤਰ ਪਾਲਾ ਸਿੰਘ ਨਾਲ ਹੋਇਆ ਸੀ। ਉਸ ਦੀ ਲੜਕੀ ਨੂੰ ਵਿਆਹ ਦੇ ਬਾਅਦ ਤੋਂ ਹੀ ਸਹੁਰਿਆਂ ਵੱਲੋਂ ਤੰ-ਗ ਪ੍ਰੇ-ਸ਼ਾ-ਨ ਕੀਤਾ ਜਾ ਰਿਹਾ ਸੀ। ਜਿਸ ਕਾਰਨ ਉਹ ਹੁਣ ਧੂਰੀ ਵਿੱਚ ਰਹਿੰਦੀ ਸੀ।
ਪੰਚਾਇਤ ਵਿਚ ਰਾਜੀਨਾਮਾ ਹੋਣ ਤੋਂ ਬਾਅਦ ਸਰਬਜੀਤ ਕੌਰ 2 ਸਤੰਬਰ ਨੂੰ ਆਪਣੇ ਸਹੁਰੇ ਪਿੰਡ ਨੰਗਲ ਆ ਗਈ ਅਤੇ 3 ਸਤੰਬਰ ਨੂੰ ਨਿੱਜੀ ਝ-ਗ-ੜੇ ਕਾਰਨ ਉਹ ਆਪਣੇ ਪਤੀ ਨਾਲ ਲਹਿਰਾਗਾਗਾ ਆ ਗਈ, ਜਿੱਥੇ ਉਸ ਨੇ ਨਹਿਰ ਵਿਚ ਛਾ-ਲ ਮਾ-ਰ ਦਿੱਤੀ। ਗੋਤਾਖੋਰਾਂ ਵਲੋਂ ਨਹਿਰ ਵਿਚੋਂ ਦੇਹ ਦੀ ਤਲਾਸ਼ ਕੀਤੀ ਜਾ ਰਹੀ ਹੈ ਪਰ ਦੇਹ ਅਜੇ ਤੱਕ ਬਰਾਮਦ ਨਹੀਂ ਹੋਈ। ਪੁਲਿਸ ਨੇ ਮ੍ਰਿਤਕ ਦੇ ਪਤੀ ਸਤਗੁਰ ਸਿੰਘ ਪੁੱਤਰ ਪਾਲਾ ਸਿੰਘ ਅਤੇ ਹੋਰ ਦੋ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਅਜੇ ਤਿੰਨੇ ਦੋਸ਼ੀ ਗਿ੍ਫ਼ਤਾਰੀ ਤੋਂ ਬਾਹਰ ਹਨ।