ਰਾਜਸਥਾਨ ਦੇ ਭੀਲਵਾੜਾ ਜ਼ਿਲੇ ਦੇ ਪੁਰ ਥਾਣਾ ਏਰੀਏ ਵਿਚ ਮੰਗਲਵਾਰ ਸਵੇਰੇ ਅਜਮੇਰ ਤੋਂ ਚਿਤੌੜਗੜ੍ਹ ਨੈਸ਼ਨਲ ਹਾਈਵੇ ਉਤੇ ਇਕ ਕਾਰ ਅਤੇ ਟਰੱਕ ਵਿਚਾਲੇ ਟੱਕਰ ਹੋ ਗਈ। ਇਸ ਹਾਦਸੇ ਦੌਰਾਨ ਕਾਰ ਵਿਚ ਸਵਾਰ ਮਾਤਾ ਅਤੇ ਪਿਤਾ, ਉਨ੍ਹਾਂ ਦੇ ਬੇਟੇ ਅਤੇ ਨੂੰਹ ਸਮੇਤ ਚਾਰ ਲੋਕਾਂ ਦੀ ਮੌ-ਤ ਹੋ ਗਈ ਅਤੇ ਤਿੰਨ ਸਾਲ ਦੀ ਲੜਕੀ ਸਮੇਤ ਦੋ ਲੋਕ ਜ਼ਖਮੀ ਹੋ ਗਏ। ਇਸ ਮਾਮਲੇ ਸਬੰਧੀ ਪੁਲਿਸ ਨੇ ਦੱਸਿਆ ਕਿ ਕਾਰ ਵਿਚ ਸਵਾਰ ਪਰਿਵਾਰ ਅਜਮੇਰ ਤੋਂ ਉਦੈਪੁਰ ਜਾ ਰਿਹਾ ਸੀ। ਪੁਰ ਥਾਣਾ ਮੁਖੀ ਸ਼ਿਵਰਾਜ ਨੇ ਦੱਸਿਆ ਕਿ ਪਾਂਸਲ ਨੇੜੇ ਅਚਾ-ਨਕ ਕਾਰ ਦਾ ਟਾਇਰ ਫਟ ਗਿਆ, ਜਿਸ ਕਾਰਨ ਕਾਰ ਡਿਵਾਈਡਰ ਵਿਚ ਲੱਗਣ ਤੋਂ ਬਾਅਦ ਸੜਕ ਦੇ ਦੂਜੇ ਪਾਸੇ ਜਾ ਡਿੱਗੀ ਅਤੇ ਉਲਟ ਦਿਸ਼ਾ ਤੋਂ ਆ ਰਹੇ ਟਰੱਕ ਨਾਲ ਟਕਰਾ ਗਈ।
ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਹਿਚਾਣ ਰਾਧੇਸ਼ਿਆਮ, ਉਸ ਦੀ ਪਤਨੀ ਸ਼ਕੁੰਤਲਾ, ਉਨ੍ਹਾਂ ਦੇ ਪੁੱਤਰ ਮਨੀਸ਼ ਅਤੇ ਉਸ ਦੀ ਪਤਨੀ ਯਸ਼ਿਕਾ ਦੇ ਰੂਪ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਇਕ ਨਾਬਾ-ਲਗ ਲੜਕੀ ਅਤੇ ਕਾਰ ਡਰਾਈਵਰ ਜ਼ਖਮੀ ਹੋ ਗਏ ਹਨ।
ਇਸ ਕਾਰ ਹਾਦਸੇ ਵਿਚ ਤਿੰਨ ਸਾਲ ਦੀ ਜੁਆਕੜੀ ਨੂੰ ਛੱਡ ਕੇ ਪਰਿਵਾਰ ਦੇ ਚਾਰੇ ਜੀਅ ਮਾ-ਰੇ ਗਏ। ਮੌਕੇ ਉਤੇ ਪਹੁੰਚੀ ਪੁਲਿਸ ਨੇ ਦੇਹਾਂ ਨੂੰ ਕਾਰ ਵਿਚੋਂ ਕੱਢ ਕੇ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ। ਇਸ ਦੌਰਾਨ ਕਾਰ ਡਰਾਈਵਰ ਅਤੇ ਬੱ-ਚੀ ਨੂੰ ਜ਼ਿਲਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਪਰਿਵਾਰ ਦਾ ਮੁਖੀ ਰਾਧੇਸ਼ਿਆਮ ਖੰਡੇਲਵਾਲ ਰਿਟਾਇਰਡ ਬੈਂਕ ਕਰਮਚਾਰੀ ਸੀ। ਉਸ ਦਾ ਬੇਟਾ ਮ੍ਰਿਤਕ ਮਨੀਸ਼ ਖੰਡੇਲਵਾਲ, ਨੂੰਹ ਯਸ਼ਿਕਾ ਅਤੇ ਉਸ ਦੀ ਤਿੰਨ ਸਾਲ ਦੀ ਪੋਤੀ ਕੀਆ ਅਮਰੀਕਾ ਵਿੱਚ ਰਹਿੰਦੇ ਸਨ। ਹਾਲ ਵਿਚ ਹੀ ਅਮਰੀਕਾ ਤੋਂ ਘਰ ਪਰਤੇ ਸਨ। ਇਸੇ ਦੌਰਾਨ ਸੋਮਵਾਰ ਰਾਤ ਹੀ ਸਾਰਾ ਪਰਿਵਾਰ ਸ਼੍ਰੀਨਾਥ ਜੀ ਦੇ ਦਰਸ਼ਨਾਂ ਲਈ ਘਰੋਂ ਨਿਕਲਿਆ ਸੀ ਅਤੇ ਵਾਪਸ ਪਰਤਦੇ ਸਮੇਂ ਇਹ ਦੁਖ-ਦਾਈ ਹਾਦਸਾ ਵਾਪਰ ਗਿਆ।