ਸਕੂਲ ਤੋਂ ਆਪਣੀ ਬੇਟੀ ਨੂੰ ਲੈਣ ਜਾ ਰਹੇ, ਪਿਤਾ ਨਾਲ ਵਾਪਰਿਆ ਹਾਦਸਾ, ਮੌਕੇ ਉਤੇ ਤਿਆਗੇ ਪ੍ਰਾਣ, ਘਰ ਵਿਚ ਸੋਗ

Punjab

ਪੰਜਾਬ ਵਿਚ ਜਿਲ੍ਹਾ ਹੁਸ਼ਿਆਰਪੁਰ, ਗੜ੍ਹਸ਼ੰਕਰ ਦੇ ਪਿੰਡ ਬੀਰਮਪੁਰ ਵਿਚ ਮਿੱਟੀ ਨਾਲ ਭਰੀ ਟ੍ਰੈਕਟਰ ਟ੍ਰਾਲੀ ਦੀ ਲਪੇਟ ਵਿਚ ਆਉਣ ਨਾਲ 50 ਸਾਲ ਉਮਰ ਦੇ ਵਿਅਕਤੀ ਦੀ ਮੌ-ਤ ਹੋ ਗਈ। ਇਸ ਹਾਦਸੇ ਤੋਂ ਦੁ-ਖੀ ਲੋਕਾਂ ਨੇ ਗੜ੍ਹਸ਼ੰਕਰ ਰੋਡ ਜਾਮ ਕਰਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਇਹ ਸਾਰਾ ਘ-ਟ-ਨਾ ਕ੍ਰਮ ਕਰੀਬ 3 ਘੰਟੇ ਚੱਲਿਆ। ਜਿਸ ਤੋਂ ਬਾਅਦ ਪੁਲਿਸ ਨੇ ਕਿਸੇ ਤਰ੍ਹਾਂ ਧਰਨਾ ਦੇਣ ਵਾਲੇ ਲੋਕਾਂ ਨੂੰ ਕਾਰਵਾਈ ਕਰਨ ਦਾ ਭਰੋਸਾ ਦੇ ਕੇ ਧਰਨੇ ਨੂੰ ਖਤਮ ਕਰਵਾਇਆ।

ਟਰਾਲੀ ਦੇ ਟਾਇਰ ਹੇਠ ਆਇਆ ਮ੍ਰਿਤਕ

ਇਸ ਮਾਮਲੇ ਸਬੰਧੀ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਸੁਰਿੰਦਰ ਕੁਮਾਰ ਪੁੱਤਰ ਭਗਤ ਰਾਮ ਵਾਸੀ ਬੀਰਮਪੁਰ ਦੂਰਾ ਨੇ ਦੱਸਿਆ ਕਿ ਅਵਤਾਰ ਸਿੰਘ ਪੁੱਤਰ ਸੋਹਣ ਸਿੰਘ ਗੜਸ਼ੰਕਰ ਦੇ ਸਕੂਲ ਵਿਚ ਪੜ੍ਹਦੀ ਆਪਣੀ ਬੇਟੀ ਨੂੰ ਲੈਣ ਆਪਣੀ ਐਕਟਿਵਾ ਉਤੇ ਗੜ੍ਹਸ਼ੰਕਰ ਜਾ ਰਿਹਾ ਸੀ। ਸੁਰਿੰਦਰ ਬਾਈਕ ਉਤੇ ਉਸ ਦੇ ਪਿੱਛੇ ਹੀ ਸੀ। ਜਦੋਂ ਦੋਵੇਂ ਜੈਵ ਸਾਨੀਆਂ ਦੇ ਡੇਰੇ ਨੇੜੇ ਪਹੁੰਚੇ ਤਾਂ ਅਵਤਾਰ ਸਿੰਘ ਦੀ ਐਕਟਿਵਾ ਨੂੰ ਟ੍ਰੈਕਟਰ ਟ੍ਰਾਲੀ ਨੇ ਟੱਕਰ ਮਾਰ ਦਿੱਤੀ। ਜਿਸ ਕਾਰਨ ਅਵਤਾਰ ਸਿੰਘ ਟ੍ਰਾਲੀ ਦੇ ਟਾਇਰ ਹੇਠ ਆ ਗਿਆ ਅਤੇ ਉਸ ਦੀ ਮੌਕੇ ਉਤੇ ਹੀ ਮੌ-ਤ ਹੋ ਗਈ।

ਦੇਹ ਨੂੰ ਬੰਗਾ ਚੌਕ ਵਿਚ ਰੱਖ ਕੇ ਕੀਤਾ ਪ੍ਰਦਰਸ਼ਨ

ਇਸ ਤੋਂ ਬਾਅਦ ਗੁੱਸੇ ਵਿਚ ਆਏ ਪਿੰਡ ਵਾਸੀਆਂ ਨੇ ਗੜ੍ਹਸ਼ੰਕਰ ਪਹੁੰਚ ਕੇ ਦੇਹ ਰੱਖ ਕੇ ਬੰਗਾ ਚੌਕ ਵਿਚ ਜਾਮ ਲਾ ਦਿੱਤਾ ਅਤੇ ਟ੍ਰੈਕਟਰ ਟ੍ਰਾਲੀ ਡਰਾਈਵਰ ਅਤੇ ਮਾਲਕ ਖਿਲਾਫ ਮਾਮਲਾ ਦਰਜ ਕਰਕੇ ਉਸ ਦੀ ਗ੍ਰਿਫਤਾਰੀ ਦੀ ਮੰਗ ਸ਼ੁਰੂ ਕੀਤੀ। ਪੁਲਿਸ ਨੇ ਡਰਾਈਵਰ ਜਸਵਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਚੱਕਫੁੱਲੂ ਅਤੇ ਟ੍ਰੈਕਟਰ ਟ੍ਰਾਲੀ ਮਾਲਕ ਗੁਰਵਿੰਦਰ ਸਿੰਘ ਲੱਬੋ ਪੁੱਤਰ ਅਜੀਤ ਸਿੰਘ ਵਾਸੀ ਮਹਿਤਾਬਪੁਰ ਥਾਣਾ ਗੜ੍ਹਸ਼ੰਕਰ ਖ਼ਿਲਾਫ਼ ਕੇਸ ਦਰਜ ਕਰਕੇ ਬਿਨਾਂ ਨੰਬਰ ਵਾਲੀ ਟ੍ਰੈਕਟਰ ਟ੍ਰਾਲੀ ਨੂੰ ਜ਼ਬਤ ਕਰ ਲਿਆ। ਇਸ ਤੋਂ ਬਾਅਦ ਲੋਕਾਂ ਨੇ ਜਾਮ ਖੋਲ੍ਹਿਆ।

ਦੇਹ ਦਾ ਪੋਸਟ ਮਾਰਟਮ ਕਰਵਾਇਆ ਗਿਆ:- ਡੀ. ਐਸ. ਪੀ.

ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਡੀ. ਐਸ. ਪੀ. ਗੜ੍ਹਸ਼ੰਕਰ ਦਲਜੀਤ ਸਿੰਘ ਖੱਖ ਨੇ ਦੱਸਿਆ ਕਿ ਦੇਹ ਦਾ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਦੇਹ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਗਈ ਹੈ। ਪੁਲਿਸ ਪਾਰਟੀ ਦੋਸ਼ੀ ਮਾਲਕ ਦੀ ਭਾਲ ਵਿੱਚ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਪੁਲਿਸ ਜਲਦ ਹੀ ਫਰਾਰ ਦੋਸ਼ੀ ਨੂੰ ਗ੍ਰਿਫਤਾਰ ਕਰ ਲਵੇਗੀ।

Leave a Reply

Your email address will not be published. Required fields are marked *