ਥਾਣੇਦਾਰ ਨੇ ਗੋ-ਲੀ ਲੱਗਣ ਕਾਰਨ ਤਿਆਗੀ ਜਿੰਦਗੀ, ਘਰ ਦੇ ਨੇੜੇ ਖੜ੍ਹੀ ਕਾਰ ਵਿਚੋਂ ਮਿਲੀ ਦੇਹ, ਜਾਂਂਚ ਵਿਚ ਲੱਗੀ ਪੁਲਿਸ

Punjab

ਪੰਜਾਬ ਵਿਚ ਜਿਲ੍ਹਾ ਬਠਿੰਡਾ ਦੇ ਮਾਡਲ ਟਾਊਨ ਫੇਜ਼-1 ਵਿੱਚ ਇੱਕ ਥਾਣੇਦਾਰ ਦੀ ਗੋ-ਲੀ ਲੱਗ ਜਾਣ ਕਾਰਨ ਮੌ-ਤ ਹੋ ਗਈ। ਥਾਣੇਦਾਰ ਦੀ ਦੇਹ ਉਸ ਦੀ ਕਾਰ ਵਿੱਚੋਂ ਬਰਾ-ਮਦ ਹੋਈ। ਇਹ ਹਾਦਸਾ ਸੀ ਜਾਂ ਖ਼ੁ-ਦ-ਕੁ-ਸ਼ੀ, ਪੁਲਿਸ ਅਜੇ ਇਸ ਦੀ ਜਾਂਚ ਕਰ ਰਹੀ ਹੈ। ਮ੍ਰਿਤਕ ਥਾਣੇਦਾਰ ਦੀ ਪਹਿਚਾਣ ਰਣਧੀਰ ਸਿੰਘ ਭੁੱਲਰ ਦੇ ਰੂਪ ਵਜੋਂ ਹੋਈ ਹੈ, ਜੋ ਇਸ ਸਮੇਂ ਜਿਲ੍ਹਾ ਲੁਧਿਆਣਾ ਦੇ ਜਗਰਾਓਂ ਵਿਖੇ ਤਾਇਨਾਤ ਸੀ।

ਇਸ ਘ-ਟ-ਨਾ ਤੋਂ ਬਾਅਦ ਇਲਾਕੇ ਨੂੰ ਅਲਰਟ ਤੇ ਕਰ ਦਿੱਤਾ ਗਿਆ ਹੈ ਅਤੇ ਬਠਿੰਡਾ ਪੁਲਿਸ ਜਾਂਚ ਲਈ ਮੌਕੇ ਉਤੇ ਪਹੁੰਚ ਗਈ ਹੈ। ਪੁਲਿਸ ਨੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ।

ਫੋਰੈਂਸਿਕ ਟੀਮ ਜਾਂਚ ਲਈ ਪਹੁੰਚੀ

ਇਸ ਘ-ਟ-ਨਾ ਦੀ ਜਾਂਚ ਲਈ ਫੋਰੈਂਸਿਕ ਟੀਮ ਵੀ ਮੌਕੇ ਉਤੇ ਪਹੁੰਚ ਗਈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐਸ. ਪੀ. ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਉਹ ਪੁਲੀਸ ਟੀਮ ਨਾਲ ਮੌਕੇ ਉਤੇ ਪਹੁੰਚ ਗਏ ਸਨ। ਗੋ-ਲੀ ਲੱਗਣ ਕਾਰਨ ਥਾਣੇਦਾਰ ਰਣਧੀਰ ਸਿੰਘ ਦੀ ਮੌ-ਤ ਹੋਈ ਹੈ। ਇਹ ਹਾਦਸਾ ਹੈ ਜਾਂ ਖੁਦਕੁਸ਼ੀ, ਇਸ ਮਾਮਲੇ ਦੀ ਜਾਂਚ ਅਜੇ ਕੀਤੀ ਜਾ ਰਹੀ ਹੈ। ਇਲਾਕੇ ਦੇ CCTV ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਉਕਤ ਇੰਸਪੈਕਟਰ ਨੂੰ ਆਖਰੀ ਵਾਰ ਕੌਣ ਮਿਲਿਆ ਸੀ। ਪੁਲਿਸ ਨੇ ਫੋਨ ਵੀ ਜਾਂਚ ਲਈ ਭੇਜ ਦਿੱਤਾ ਹੈ।

ਘਰ ਦੇ ਕੋਲ ਹੀ ਖੜੀ ਸੀ ਕਾਰ

ਇਸ ਮਾਮਲੇ ਦੀ ਜਾਣਕਾਰੀ ਵੀਰਵਾਰ ਦੁਪਹਿਰ ਕਰੀਬ 3 ਵਜੇ ਪੁਲਿਸ ਕੰਟਰੋਲ ਰੂਮ ਵਿੱਚ ਦਿੱਤੀ ਗਈ। ਇੰਸਪੈਕਟਰ ਦੀ ਰਿਹਾਇਸ਼ ਮਾਡਲ ਟਾਊਨ ਫੇਜ਼-1 ਵਿੱਚ ਹੀ ਹੈ। ਉਸ ਦੇ ਕੋਲ ਹੀ ਕਾਰ ਵਿੱਚ ਥਾਣੇਦਾਰ ਦੀ ਦੇਹ ਪਈ ਸੀ। ਜਦੋਂ ਤੱਕ ਪੁਲਿਸ ਜਾਂਚ ਲਈ ਮੌਕੇ ਉਤੇ ਪਹੁੰਚੀ, ਉਦੋਂ ਤੱਕ ਉਕਤ ਥਾਣੇਦਾਰ ਦੀ ਮੌ-ਤ ਹੋ ਚੁੱਕੀ ਸੀ।

Leave a Reply

Your email address will not be published. Required fields are marked *