ਕੀ ਕੋਈ ਮਾਂ ਆਪਣੇ ਪ੍ਰੇਮ ਸਬੰਧਾਂ ਨੂੰ ਛੁਪਾਉਣ ਲਈ ਆਪਣੇ ਹੀ ਜਿਗਰ ਦੇ ਟੁਕੜੇ ਨੂੰ ਮੁਕਾ ਸਕਦੀ ਹੈ, ਇਹ ਗੱਲ ਅਜੀਬ ਲੱਗ ਸਕਦੀ ਹੈ ਪਰ ਇਹ ਸੱਚ ਹੈ। ਤਿੰਨ ਸਾਲ ਦੇ ਜੁਆਕ ਸੰਨੀ ਉਰਫ਼ ਜਤਿਨ ਰਾਠੌਰ ਨੂੰ ਨਹੀਂ ਪਤਾ ਸੀ ਕਿ ਜਿਸ ਮਾਂ ਨੇ ਉਸ ਨੂੰ 9 ਮਹੀਨੇ ਆਪਣੀ ਕੁੱਖ ਵਿੱਚ ਪਾਲਿਆ ਹੈ, ਉਹ ਹੀ ਉਸ ਦੀ ਜਾਨ ਦੀ ਦੁਸ਼-ਮਣ ਬਣ ਜਾਵੇਗੀ। ਇਹ ਮਾਮਲਾ ਮੱਧ ਪ੍ਰਦੇਸ਼ ਦੇ ਗਵਾਲੀਅਰ ਦੇ ਥਾਟੀਪੁਰ ਥਾਣਾ ਏਰੀਏ ਦਾ ਹੈ ਜਿੱਥੇ ਇਕ ਕਲ-ਯੁਗੀ ਮਾਂ ਨੇ ਆਪਣੇ ਹੀ ਪੁੱਤਰ ਨੂੰ ਛੱਤ ਤੋਂ ਸੁੱਟ ਕੇ ਮਾ-ਰ ਦਿੱਤਾ ਅਤੇ ਹਾਦਸਾ ਹੋਣ ਦੀ ਝੂਠੀ ਕਹਾਣੀ ਸੁਣਾ ਕੇ ਪਰਿਵਾਰਕ ਮੈਂਬਰਾਂ ਨੂੰ ਧੋਖਾ ਦਿੱਤਾ।
ਪਰ ਮੌ-ਤ ਤੋਂ ਬਾਅਦ ਜੁਆਕ ਔਰਤ ਦੇ ਸੁਪਨੇ ਵਿੱਚ ਵਾਰ-ਵਾਰ ਆਉਣਾ ਸ਼ੁਰੂ ਹੋ ਗਿਆ। ਇਸ ਤੋਂ ਬਾਅਦ ਡਰੀ ਹੋਈ ਮਾਂ ਨੇ ਇੱਕ ਦਿਨ ਪੁਲਿਸ ਕਾਂਸਟੇਬਲ ਦੇ ਸਾਹਮਣੇ ਆਪਣਾ ਸਾਰਾ ਜੁਰਮ ਕਬੂਲ ਕਰ ਲਿਆ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਤਰਮਈ ਕਲੋਨੀ ਦਾ ਰਹਿਣ ਵਾਲਾ ਧਿਆਨ ਸਿੰਘ ਰਾਠੌਰ ਐਮ. ਪੀ. ਪੁਲਿਸ ਵਿੱਚ ਸਿਪਾਹੀ ਦੇ ਅਹੁਦੇ ਉਤੇ ਤਾਇਨਾਤ ਹੈ। ਧਿਆਨ ਸਿੰਘ ਦਾ ਵਿਆਹ 2017 ਵਿੱਚ ਭਿੰਡ ਦੀ ਰਹਿਣ ਵਾਲੀ ਜੋਤੀ ਰਾਠੌਰ ਨਾਲ ਹੋਇਆ ਸੀ। ਜੋਤੀ ਆਪਣੇ ਪਤੀ ਅਤੇ 2 ਬੱਚਿਆਂ ਨਾਲ ਘਰ ਵਿਚ ਰਹਿੰਦੀ ਸੀ।
ਇਸ ਦੌਰਾਨ ਪਤਨੀ ਦੇ ਕਹਿਣ ਉਤੇ ਧਿਆਨ ਸਿੰਘ ਨੇ ਆਪਣੀ ਪਤਨੀ ਨੂੰ ਘਰ ਦੇ ਹੇਠਾਂ ਇਕ ਦੁਕਾਨ ਖੋਲ੍ਹ ਦਿੱਤੀ ਸੀ। ਆਪਣੀ ਪਤਨੀ ਦੀ ਸਲਾਹ ਉਤੇ ਧਿਆਨ ਸਿੰਘ ਨੇ ਪਲਾਸਟਿਕ ਦੇ ਸਮਾਨ ਦੀ ਦੁਕਾਨ ਖੋਲ੍ਹ ਦਿੱਤੀ। ਪਰ ਅਚਾਨਕ ਜੋਤੀ ਨੇ ਦੱਸਿਆ ਕਿ ਉਸ ਨੂੰ ਦੁਕਾਨ ਉਤੇ ਬੈਠਣਾ ਚੰਗਾ ਨਹੀਂ ਲੱਗਦਾ, ਇਸ ਲਈ ਹੁਣ ਦੁਕਾਨ ਬੰਦ ਕਰ ਦਿਓ। ਇਸ ਉਤੇ ਧਿਆਨ ਸਿੰਘ ਨੇ ਸਾਰਾ ਸਾਮਾਨ ਵਿਕ ਜਾਣ ਤੋਂ ਬਾਅਦ ਦੁਕਾਨ ਬੰਦ ਕਰਨ ਦੀ ਗੱਲ ਆਖੀ।
ਸੁਪਨੇ ਆਉਣ ਲੱਗਿਆ ਮ੍ਰਿਤਕ ਪੁੱਤਰ
ਇਸ ਦੌਰਾਨ 28 ਅਪ੍ਰੈਲ ਨੂੰ ਉਸ ਦੇ ਪੁੱਤਰ ਜਤਿਨ ਦੀ ਛੱਤ ਤੋਂ ਡਿੱਗਣ ਕਾਰਨ ਮੌ-ਤ ਹੋ ਗਈ। ਪਰਿਵਾਰ ਨੇ ਜਤਿਨ ਦੀ ਮੌ-ਤ ਨੂੰ ਹਾਦਸਾ ਮੰਨਿਆ ਅਤੇ ਕੁਝ ਦਿਨਾਂ ਬਾਅਦ ਸਭ ਕੁਝ ਆਮ ਵਾਂਗ ਹੋ ਗਿਆ। ਆਪਣੇ ਪੁੱਤਰ ਦੀ ਮੌ-ਤ ਤੋਂ ਬਾਅਦ ਜੋਤੀ ਡਰੀ-ਡਰੀ ਹੋਈ ਅਤੇ ਸਹਿਮੀ ਰਹਿਣ ਲੱਗੀ। ਪਤੀ ਨੂੰ ਲੱਗਾ ਕਿ ਉਸ ਦੇ ਪੁੱਤਰ ਦੀ ਮੌ-ਤ ਦਾ ਸਦਮਾ ਲੱਗਾ ਹੈ ਹੌਲੀ-ਹੌਲੀ ਸਭ ਕੁਝ ਠੀਕ ਹੋ ਜਾਵੇਗਾ। ਪਰ ਜੋਤੀ ਦਾ ਹਾਲ ਦਿਨੋ-ਦਿਨ ਵਿਗੜਨ ਲੱਗਿਆ। ਜੋਤੀ ਨੂੰ ਲੱਗਦਾ ਸੀ ਕਿ ਜਤਿਨ ਦੀ ਆਤਮਾ ਘਰ ਵਿਚ ਭਟਕ ਰਹੀ ਹੈ। ਜਿਸ ਕਾਰਨ ਉਸ ਨੇ ਸਿਪਾਹੀ ਪਤੀ ਦੇ ਸਾਹਮਣੇ ਆਪਣਾ ਜੁਰਮ ਕਬੂਲ ਕਰ ਲਿਆ।
ਵਾਰ-ਵਾਰ ਬਿਆਨ ਬਦਲਣ ਤੇ ਹੋਇਆ ਸ਼ੱ-ਕ
ਜੋਤੀ ਨੇ ਕਾਂਸਟੇਬਲ ਧਿਆਨ ਸਿੰਘ ਨੂੰ ਦੱਸਿਆ ਕਿ ਉਹ ਦੁਕਾਨ ਬੰਦ ਕਰਨ ਪ੍ਰਤੀ ਗੰਭੀਰਤਾ ਨਹੀਂ ਦਿਖਾ ਰਿਹਾ ਸੀ। ਇਸ ਲਈ ਉਸ ਨੇ 3 ਸਾਲ ਦੇ ਬੇਟੇ ਨੂੰ ਛੱਤ ਤੋਂ ਧੱ-ਕਾ ਦੇ ਦਿੱਤਾ ਤਾਂ ਜੋ ਉਹ ਸਾਬਤ ਕਰ ਸਕੇ ਕਿ ਦੁਕਾਨ ਉਸ ਲਈ ਅਸ਼ੁੱਭ ਹੈ। ਜੋਤੀ ਨੇ ਦੱਸਿਆ ਕਿ ਉਹ ਜਤਿਨ ਨੂੰ ਮਾ-ਰ-ਨਾ ਨਹੀਂ ਚਾਹੁੰਦੀ ਸੀ। ਇਸ ਤੋਂ ਬਾਅਦ ਧਿਆਨ ਸਿੰਘ ਨੇ ਸਾਰੀ ਸੱਚਾਈ ਸਾਹਮਣੇ ਲਿਆਉਣ ਲਈ ਜੋਤੀ ਦੇ ਬਿਆਨ ਰਿਕਾਰਡ ਕਰਨੇ ਸ਼ੁਰੂ ਕਰ ਦਿੱਤੇ।
ਜਦੋਂ ਧਿਆਨ ਸਿੰਘ ਨੇ ਜੋਤੀ ਤੋਂ ਇਸ ਘ-ਟ-ਨਾ ਬਾਰੇ ਪੁੱਛ-ਗਿੱਛ ਕੀਤੀ ਤਾਂ ਉਹ ਵੱਖੋ ਵੱਖ ਬਿਆਨ ਦੇਣ ਲੱਗੀ। ਇਸ ਨਾਲ ਪਤੀ ਦਾ ਸ਼ੱਕ ਹੋਰ ਵਧ ਗਿਆ। ਇਸ ਤੋਂ ਬਾਅਦ ਇਕ ਦਿਨ ਉਸ ਨੇ ਰੋਂਦੇ ਹੋਏ ਆਪਣੇ ਪਤੀ ਨੂੰ ਸੱਚਾਈ ਦੱਸ ਦਿੱਤੀ। ਧਿਆਨ ਸਿੰਘ ਨੇ ਮੋਬਾਇਲ ਵਿਚ ਰਿਕਾਰਡ ਕੀਤੇ ਸਬੂਤਾਂ ਦੇ ਆਧਾਰ ਉਤੇ ਥਾਣਾ ਠੱਟੀਪੁਰ ਵਿਚ ਜੋਤੀ ਖਿਲਾਫ ਐੱਫ. ਆਈ. ਆਰ. ਦਰਜ ਕਰਵਾ ਦਿੱਤੀ। ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਆਖ਼ਰਕਾਰ ਸੱਚਾਈ ਸਾਹਮਣੇ ਆ ਗਈ
ਪੁਲਿਸ ਨੇ ਜੋਤੀ ਨੂੰ ਹਿਰਾਸਤ ਵਿੱਚ ਲੈ ਕੇ ਪੁੱਛ-ਗਿੱਛ ਸ਼ੁਰੂ ਕਰ ਦਿੱਤੀ ਹੈ। ਜੋਤੀ ਨੇ ਪੁਲਿਸ ਦੀ ਸਖ਼ਤੀ ਦੇ ਸਾਹਮਣੇ ਸਾਰੀ ਸੱਚਾਈ ਬਿਆਨ ਕਰ ਦਿੱਤੀ। ਉਸ ਨੇ ਦੱਸਿਆ ਕਿ ਉਸ ਨੇ ਨਾਜਾਇਜ਼ ਸਬੰਧਾਂ ਕਾਰਨ ਆਪਣੇ ਲੜਕੇ ਦਾ ਕ-ਤ-ਲ ਕੀਤਾ ਹੈ। ਪੁੱਛ-ਗਿੱਛ ਦੌਰਾਨ ਉਸ ਨੇ ਦੱਸਿਆ ਕਿ ਉਸ ਦੇ ਆਪਣੇ ਗੁਆਂਢੀ ਉਦੈ ਨਾਲ ਨਾਜਾਇਜ਼ ਸਬੰਧ ਸਨ।
28 ਅਪ੍ਰੈਲ ਦੀ ਸ਼ਾਮ ਨੂੰ ਘਰ ਵਿਚ ਕੋਈ ਪ੍ਰੋਗਰਾਮ ਸੀ। ਪਤੀ ਸਮੇਤ ਕਈ ਲੋਕ ਪਰਾਹੁਣਚਾਰੀ ਵਿਚ ਰੁੱਝੇ ਹੋਏ ਸਨ। ਇਸ ਦੌਰਾਨ ਜੋਤੀ ਰਾਤ ਨੂੰ ਆਪਣੇ ਪ੍ਰੇਮੀ ਨੂੰ ਮਿਲਣ ਲਈ ਛੱਤ ਉਤੇ ਪਹੁੰਚ ਗਈ। ਮਾਂ ਨੂੰ ਛੱਤ ਉਤੇ ਜਾਂਦੀ ਦੇਖ ਜਤਿਨ ਵੀ ਪਿੱਛੇ ਛੱਤ ਉਤੇ ਚਲਿਆ ਗਿਆ। ਉਸ ਨੇ ਆਪਣੀ ਮਾਂ ਨੂੰ ਉਸ ਦੇ ਪ੍ਰੇਮੀ ਨਾਲ ਗਲਤ ਹਰਕਤ ਵਿਚ ਦੇਖ ਲਿਆ। ਇਸ ਉਤੇ ਜੋਤੀ ਡਰ ਗਈ ਅਤੇ ਭੇਦ ਖੁਲਣ ਦੇ ਡਰ ਕਾਰਨ ਉਸ ਨੇ ਆਪਣੇ ਲੜਕੇ ਜਤਿਨ ਨੂੰ ਛੱਤ ਤੋਂ ਹੇਠਾਂ ਸੁੱਟ ਦਿੱਤਾ।