ਪੰਜਾਬ ਸੂਬੇ ਦੇ ਬਠਿੰਡਾ ਜ਼ਿਲੇ ਵਿਚ ਸ਼ਨੀਵਾਰ ਦੀ ਦੇਰ ਰਾਤ ਨੂੰ ਇਕ ਵੱਡੀ ਘ-ਟ-ਨਾ ਵਾਪਰ ਗਈ ਹੈ। ਇਥੇ ਨ-ਸ਼ੇ ਦੀ ਤਸ-ਕਰੀ ਨੂੰ ਰੋਕਣ ਲਈ ਨਜ਼ਦੀਕੀ ਪਿੰਡ ਸਿਧਾਣਾ ਵਿਚ ਪਹਿਰਾ ਦੇ ਰਹੇ ਨ-ਸ਼ਾ ਵਿਰੋਧੀ ਕਮੇਟੀ ਦੇ ਮੈਂਬਰ ਦਾ ਤੇ-ਜ਼-ਧਾ-ਰ ਚੀਜ ਨਾਲ ਵਾਰ ਕਰਕੇ ਕ-ਤ-ਲ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਮੋਟਰਸਾਈਕਲ ਸਵਾਰ ਦੋ ਕਥਿਤ ਨ-ਸ਼ਾ ਤਸ-ਕਰਾਂ ਨੇ ਇਸ ਵਾਰ-ਦਾਤ ਨੂੰ ਅੰਜਾਮ ਦਿੱਤਾ ਹੈ। ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਸਥਾਨਕ ਵਿਧਾਇਕ ਬਲਕਾਰ ਸਿੰਘ ਸਿੱਧੂ ਅਤੇ ਡੀ. ਐਸ. ਪੀ. ਫੂਲ ਮੋਹਿਤ ਅਗਰਵਾਲ ਮੌਕੇ ਉਤੇ ਪਹੁੰਚ ਗਏ।
ਮੋਟਰਸਾਈਕਲ ਰੋਕਣ ਤੇ ਕੀਤਾ ਵਾਰ
ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਇਸ ਘ-ਟ-ਨਾ ਨੂੰ ਲੈ ਕੇ ਇਲਾਕੇ ਵਿਚ ਭਾਰੀ ਰੋਸ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਨ-ਸ਼ਾ ਵਿਰੋਧੀ ਕਮੇਟੀ ਦਾ ਮੈਂਬਰ ਜਸਵੀਰ ਸਿੰਘ ਉਮਰ 42 ਸਾਲ ਵਾਸੀ ਪਿੰਡ ਸਿਧਾਣਾ ਆਪਣੇ ਸਾਥੀਆਂ ਸਮੇਤ ਪਿੰਡ ਵਿਚ ਦਾਖਲ ਹੋਣ ਵਾਲੇ ਰਾਹ ਉਤੇ ਪਹਿਰਾ ਦੇ ਰਿਹਾ ਸੀ। ਇਸ ਦੌਰਾਨ ਜਦੋਂ ਇੱਕ ਮੋਟਰਸਾਈਕਲ ਉਤੇ ਆ ਰਹੇ ਦੋ ਸ਼ੱ-ਕੀ ਵਿਅਕਤੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਵਿਚੋਂ ਇੱਕ ਨੇ ਜਸਵੀਰ ਸਿੰਘ ਦੇ ਮੂੰਹ ਉਤੇ ਕਿਸੇ ਤਿੱਖੀ ਚੀਜ ਨਾਲ ਵਾਰ ਕਰ ਦਿੱਤਾ।
ਹਸਪਤਾਲ ਲਿਜਾਂਦੇ ਸਮੇਂ ਤੋੜਿਆ ਦਮ
ਵਾਰ ਐਨੀ ਤੇਜੀ ਨਾਲ ਕੀਤਾ ਗਿਆ, ਕਿ ਜਸਵੀਰ ਸਿੰਘ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਮੌਕੇ ਉਤੇ ਮੌਜੂਦ ਕਮੇਟੀ ਦੇ ਮੈਂਬਰਾਂ ਅਤੇ ਹੋਰ ਪਿੰਡ ਵਾਸੀਆਂ ਨੇ ਜ਼ਖਮੀ ਨੂੰ ਤੁਰੰਤ ਸਥਾਨਕ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਇਸ ਮਾਮਲੇ ਦੀ ਸੂਚਨਾ ਮਿਲਣ ਉਤੇ ਸਥਾਨਕ ਵਿਧਾਇਕ ਬਲਕਾਰ ਸਿੰਘ ਸਿੱਧੂ ਸਿਵਲ ਹਸਪਤਾਲ ਪਹੁੰਚੇ, ਜਿੱਥੇ ਉਨ੍ਹਾਂ ਨੇ ਇਸ ਘ-ਟ-ਨਾ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦਾ ਭਰੋਸਾ ਦਿੱਤਾ।