ਧਾਰਮਿਕ ਸਥਾਨ ਤੋਂ ਵਾਪਸ ਆ ਰਹੇ, ਪਰਿਵਾਰ ਦੀ ਕਾਰ ਨਾਲ ਵਾਪਰਿਆ ਹਾਦਸਾ, ਛੇ ਜੀਆਂ ਨੇ ਤਿਆਗੇ ਪ੍ਰਾਣ, ਦੱਸਿਆ ਜਾ ਰਿਹਾ ਇਹ ਕਾਰਨ

Punjab

ਹਾਈਵੇਅ ਉਤੇ ਦੋ ਢੱਠੇ ਸਾਹਮਣੇ ਆਉਣ ਕਾਰਨ ਬੱਸ ਅਤੇ ਕਾਰ ਦੀ ਬੇਕਾਬੂ ਹੋ ਕੇ ਟੱਕਰ ਹੋ ਗਈ। ਇਸ ਹਾਦਸੇ ਵਿੱਚ ਕਾਰ ਵਿੱਚ ਸਵਾਰ ਛੇ ਲੋਕਾਂ ਦੀ ਮੌ-ਤ ਹੋ ਗਈ। ਮ੍ਰਿਤਕਾਂ ਵਿਚ ਪਤੀ, ਪਤਨੀ, ਉਨ੍ਹਾਂ ਦਾ ਬੇਟਾ ਅਤੇ ਬੇਟੀ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਰਾਜਸਥਾਨ ਦੇ ਭਰਤਪੁਰ ਦੇ ਰੂਪਵਾਸ ਇਲਾਕੇ ਵਿਚ ਐਤਵਾਰ ਤੜਕੇ 1 ਵਜੇ ਵਾਪਰਿਆ ਹੈ। ਕਾਰ ਵਿੱਚ ਸਵਾਰ ਲੋਕ ਖੱਟੂਸ਼ਿਆਮ ਜੀ ਦੇ ਦਰਸ਼ਨ ਕਰਕੇ ਵਾਪਸ ਘਰ ਨੂੰ ਪਰਤ ਰਹੇ ਸਨ।

ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਬੰਨੀ ਸਿੰਘ ਨੇ ਦੱਸਿਆ ਕਿ ਹਾਦਸੇ ਵਿੱਚ ਕਾਰ ਸਵਾਰ ਹਰਿੰਦਰ ਸਿੰਘ ਉਮਰ 32 ਸਾਲ ਪੁੱਤਰ ਹੇਤਰਾਤ ਵਾਸੀ ਨਿਹਾਲਗੰਜ-ਧੌਲਪੁਰ, ਹਰਿੰਦਰ ਦੀ ਪਤਨੀ ਮਮਤਾ ਉਮਰ 30 ਸਾਲ ਪੁੱਤਰੀ ਜਾਨ੍ਹਵੀ ਉਮਰ 6 ਸਾਲ ਉਸ ਦਾ ਸਾਢੂ ਸੰਤੋਸ਼ ਉਮਰ 37 ਸਾਲ ਪੁੱਤਰ ਸੋਵਰਨ ਵਾਸੀ ਖਰਗਪੁਰ ਧੌਲਪੁਰ, ਸੰਤੋਸ਼ ਦੀ ਪਤਨੀ ਸੁਧਾ ਉਮਰ 35 ਸਾਲ ਅਤੇ ਬੇਟੇ ਅਨੁਜ ਉਮਰ 5 ਸਾਲ ਦੀ ਮੌ-ਤ ਹੋ ਗਈ।

ਜਦੋਂ ਕਿ ਹਰਿੰਦਰ ਦੀ ਵੱਡੀ ਬੇਟੀ ਆਇਸ਼ਾ ਉਮਰ 16 ਸਾਲ ਅਤੇ 1 ਸਾਲ ਦਾ ਬੇਟਾ ਕਾਨ੍ਹਾ, ਸੰਤੋਸ਼ ਦਾ ਵੱਡਾ ਪੁੱਤਰ ਭਾਵੇਸ਼ ਉਮਰ 15 ਸਾਲ ਜਖਮੀ ਗਏ। ਆਇਸ਼ਾ ਅਤੇ ਭਾਵੇਸ਼ ਦਾ ਭਰਤਪੁਰ ਦੇ ਰਾਜਟਰੋਮਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਕਾਨ੍ਹਾ ਨੂੰ ਮਾਮੂਲੀ ਝਰੀਟਾਂ ਲੱਗੀਆਂ, ਜਿਸ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ।

ਹੜਤਾਲ ਕਾਰਨ ਨਹੀਂ ਪਹੁੰਚੀ ਐਂਬੂਲੈਂਸ

ਥਾਣਾ ਅਧਿਕਾਰੀ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਣ ਉਤੇ ਪੁਲਿਸ ਮੌਕੇ ਉਤੇ ਪਹੁੰਚ ਗਈ। ਐਂਬੂਲੈਂਸ ਕਰਮਚਾਰੀਆਂ ਦੀ ਹੜਤਾਲ ਕਾਰਨ ਐਂਬੂਲੈਂਸ ਨਹੀਂ ਆ ਸਕੀ। ਜਿਸ ਤੋਂ ਬਾਅਦ ਪੁਲਿਸ ਦੀ ਗੱਡੀ ਅਤੇ NHAI ਦੀ ਐਂਬੂਲੈਂਸ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਦੇ ਕਰਿਆ।

ਖਟੂਸ਼ਿਆਮਜੀ ਦੇ ਦਰਸ਼ਨ ਕਰਨ ਗਏ ਸੀ ਪਰਿਵਾਰ

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਰਿੰਦਰ ਅਤੇ ਸੰਤੋਸ਼ ਦਾ ਪਰਿਵਾਰ 9 ਸਤੰਬਰ ਦੀ ਰਾਤ ਨੂੰ ਖਾਟੂਸ਼ਿਆਮ ਜੀ ਦੇ ਦਰਸ਼ਨਾਂ ਲਈ ਧੌਲਪੁਰ ਤੋਂ ਕਾਰ ਰਾਹੀਂ ਗਿਆ ਸੀ। ਉਹ ਐਤਵਾਰ ਨੂੰ ਦਰਸ਼ਨ ਕਰਕੇ ਵਾਪਸ ਆਪਣੇ ਘਰ ਪਰਤ ਰਹੇ ਸਨ। ਹਰਿੰਦਰ ਕਾਰ ਨੂੰ ਚਲਾ ਰਿਹਾ ਸੀ। ਨੈਸ਼ਨਲ ਹਾਈਵੇਅ 123 ਉਤੇ ਰੂਪਵਾਸ ਇਲਾਕੇ ਦੇ ਪਿੰਡ ਖਾਨਸੂਰਜਪੁਰ ਨੇੜੇ ਸੜਕ ਉਤੇ ਢੱਠੇ (ਸਾਨ) ਆ ਗਏ। ਇਸ ਕਾਰਨ ਬੱਸ ਅਤੇ ਕਾਰ ਬੇਕਾਬੂ ਹੋ ਕੇ ਟਕਰਾ ਗਈਆਂ। ਇਸ ਹਾਦਸੇ ਵਿਚ ਦੋ ਢੱਠਿਆਂ ਦੀ ਵੀ ਮੌ-ਤ ਹੋ ਗਈ।

ਪੁਲਿਸ ਨੇ ਦੱਸਿਆ ਕਿ ਹਰਿੰਦਰ ਸਿੰਘ ਧੌਲਪੁਰ ਵਿਚ ਫਾਈਬਰ ਕੇਬਲ ਦਾ ਕੰਮ ਕਰਦਾ ਸੀ, ਜਦੋਂ ਕਿ ਉਸ ਦਾ ਸਾਢੂ ਸੰਤੋਸ਼ ਈ-ਮਿੱਤਰ ਆਪ੍ਰੇਟਰ ਸੀ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਬੁਰੀ ਤਰ੍ਹਾਂ ਨਾਲ ਇਕੱਠੀ ਹੋ ਗਈ। ਜਦੋਂ ਕਿ ਬੱਸ ਦਾ ਇੱਕ ਹਿੱਸਾ ਟੁੱਟ ਗਿਆ। ਇਸ ਹਾਦਸੇ ਤੋਂ ਬਾਅਦ ਹਾਈਵੇਅ ਉਤੇ ਜਾਮ ਲੱਗ ਗਿਆ। ਹਾਦਸਾਗ੍ਰਸਤ ਵਾਹਨਾਂ ਨੂੰ ਹਾਈਵੇਅ ਤੋਂ ਹਟਾ ਕੇ ਜਾਮ ਨੂੰ ਖੁਲਵਾਇਆ ਗਿਆ।

Leave a Reply

Your email address will not be published. Required fields are marked *