ਕਪੂਰਥਲਾ ਵਿਚ 90 ਸਾਲ ਦੀ ਇਕ ਮਹਿਲਾ ਦੀ ਮੌ-ਤ ਤੋਂ ਬਾਅਦ ਅਸਥੀਆਂ ਨੂੰ ਲੈ ਕੇ ਪੁੱਤਰ ਅਤੇ ਰਿਸ਼ਤੇਦਾਰ ਆਪਸ ਵਿਚ ਭਿੜ ਗਏ। ਇਸ ਦਾ ਵੀਡੀਓ ਵੀ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਿਹਾ ਹੈ। ਮ੍ਰਿਤਕ ਮਹਿਲਾ ਦੇ ਪੁੱਤਰ ਨੇ ਸ਼ੱ-ਕ ਜਤਾਇਆ ਹੈ ਕਿ ਉਸ ਦੇ ਰਿਸ਼ਤੇਦਾਰ ਨੇ ਜਮੀਨ ਦੱਬਣ ਲਈ ਮਾਂ ਦਾ ਕ-ਤ-ਲ ਕਰ ਦਿੱਤਾ ਹੈ ਅਤੇ ਹੋਰ ਵੀ ਕਈ ਦੋਸ਼ ਲਾਏ ਹਨ।
ਇਹ ਮਾਮਲਾ ਜਿਲ੍ਹੇ ਦੇ ਸੁਲਤਾਨਪੁਰ ਲੋਧੀ ਦੇ ਪਿੰਡ ਨਬੀਪੁਰ ਦਾ ਹੈ। ਇਥੇ 6 ਸਿਤੰਬਰ ਨੂੰ ਬਜੁਰਗ ਮਹਿਲਾ ਬਲਬੀਰ ਕੌਰ ਦੀ ਮੌ-ਤ ਹੋ ਗਈ ਸੀ। ਹੁਣ ਉਨ੍ਹਾਂ ਦੇ ਪੁੱਤਰ ਪੂਰਨ ਸਿੰਘ ਅਤੇ ਬਾਊਪੁਰ ਜਦੀਦ ਵਾਸੀ ਹਰੀ ਸਿੰਘ ਦੇ ਪੁੱਤਰ ਨੇ ਆਰੋਪ ਲਾਏ ਹਨ ਕਿ ਨਬੀਪੁਰ ਵਾਸੀ ਉਸ ਦੇ ਰਿਸ਼ਤੇਦਾਰ ਗੁਰਿੰਦਰ ਸਿੰਘ ਨੇ ਜਮੀਨ ਦੱਬਣ ਦੇ ਲਈ ਮਾਂ ਦਾ ਕੁੱਟ-ਮਾਰ ਕਰਕੇ ਕ-ਤ-ਲ ਕਰ ਦਿੱਤਾ।
ਚੁੱਪਚਾਪ ਤਰੀਕੇ ਨਾਲ ਕੀਤਾ ਅੰਤਿਮ ਸੰਸਕਾਰ
ਆਰੋਪ ਇਹ ਵੀ ਹੈ ਕਿ ਮਾਂ ਦੀ ਮੌ-ਤ ਤੋਂ ਬਾਅਦ ਉਨ੍ਹਾਂ ਨੂੰ ਸੂਚਨਾ ਨਹੀਂ ਦਿੱਤੀ ਗਈ। ਚੁੱਪਚਾਪ ਤਰੀਕੇ ਦੇ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਜਦੋਂ ਉਨ੍ਹਾਂ ਨੂੰ ਇਸ ਸਬੰਧੀ ਜਾਣਕਾਰੀ ਮਿਲੀ ਤਾਂ ਉਹ ਸਮਸਾਨ ਘਾਟ ਪਹੁੰਚੇ। ਇਸ ਦੌਰਾਨ ਜਦੋਂ ਅਸਥੀਆਂ ਉਠਾਈਆਂ ਜਾਣ ਲੱਗੀਆਂ ਤਾਂ ਵਿਰੋਧ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਇਸ ਮਾਮਲੇ ਵਿਚ ਪੁਲਿਸ ਪ੍ਰਸ਼ਾਸਨ ਤੋਂ ਜਾਂਚ ਦੀ ਮੰਗ ਕੀਤੀ ਜਾਵੇਗੀ।
ਮਾਨਵਤਾ ਦੇ ਨਾਤੇ ਦਿੱਤਾ ਘਰ ਵਿਚ ਆਸਰਾ
ਦੂਜੇ ਪਾਸੇ ਨਬੀਪੁਰ ਦੇ ਰਹਿਣ ਵਾਲੇ ਬਲਦੇਵ ਸਿੰਘ ਦੇ ਪੁੱਤਰ ਗੁਰਿੰਦਰ ਸਿੰਘ ਨੇ ਬਜੁਰਗ ਮਹਿਲਾ ਦੇ ਪੁੱਤਰ ਪੂਰਨ ਸਿੰਘ ਅਤੇ ਉਸ ਦੇ ਸਾਥੀਆਂ ਦੇ ਆਰੋਪਾਂ ਨੂੰ ਬੇਬੁਨਿਆਦ ਦੱਸਦੇ ਹੋਏ ਕਿਹਾ ਕਿ ਉਹ ਬਜੁਰਗ ਬਲਬੀਰ ਕੌਰ ਦੇ ਪੋਤੇ ਹਨ। ਉਹ ਪਿਛਲੇ 15 ਸਾਲ ਤੋਂ ਨਬੀਪੁਰ ਵਿਚ ਉਨ੍ਹਾਂ ਦੇ ਘਰ ਵਿਚ ਉਨ੍ਹਾਂ ਦੇ ਨਾਲ ਰਹਿ ਰਹੀ ਸੀ। ਬਜ਼ੁਰਗ ਮਹਿਲਾ ਦੇ ਪਰਿਵਾਰ ਵਿਚ ਕੋਈ ਵੀ ਉਸ ਦੀ ਦੇਖਭਾਲ ਨਹੀਂ ਕਰਦਾ ਸੀ। ਇਸ ਲਈ ਮਾਨਵਤਾ ਦੇ ਨਾਤੇ ਉਨ੍ਹਾਂ ਨੇ ਬਜੁਰਗ ਮਹਿਲਾ ਨੂੰ ਆਪਣੇ ਘਰ ਵਿਚ ਆਸਰਾ ਦਿੱਤਾ ਸੀ।
ਪੁੱਤਰ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਕੀਤਾ ਹੰਗਾਮਾ
ਉਨ੍ਹਾਂ ਕਿਹਾ ਕਿ ਬਲਬੀਰ ਕੌਰ ਦੀ ਉਮਰ ਕਰੀਬ 90 ਸਾਲ ਦੀ ਸੀ। ਛੇ ਸਿਤੰਬਰ ਨੂੰ ਜਦੋਂ ਉਸ ਦੀ ਮੌ-ਤ ਹੋ ਗਈ ਤਾਂ ਪਿੰਡ ਅਤੇ ਇਲਾਕੇ ਦੇ ਲੋਕਾਂ ਦੀ ਮੌਜੂਦਗੀ ਵਿਚ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇਸ ਤੋਂ ਬਾਅਦ ਜਦੋਂ ਉਸ ਦੀਆਂ ਅਸਥੀਆਂ ਲੈਣ ਸਮਸਾਨ ਘਾਟ ਪਹੁੰਚੇ ਤਾਂ ਉਸ ਦੇ ਪੁੱਤਰ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਜੰਮ ਕੇ ਹੰਗਾਮਾ ਕੀਤਾ।