ਉੱਤਰ ਪ੍ਰਦੇਸ਼ (UP) ਦੇ ਨੋਇਡਾ ਵਿੱਚ ਇੱਕ ਮਹਿਲਾ ਵਕੀਲ ਦੇ ਕ-ਤ-ਲ ਦੇ ਮਾਮਲੇ ਵਿੱਚ ਪੁਲਿਸ ਨੇ ਉਸ ਦੇ ਪਤੀ ਨੂੰ ਉਸ ਦੇ ਘਰ ਦੇ ਸਟੋਰ ਰੂਮ ਵਿਚੋਂ ਗ੍ਰਿਫਤਾਰ ਕੀਤਾ ਹੈ। ਪਤਨੀ ਦਾ ਕ-ਤ-ਲ ਕਰਨ ਤੋਂ ਬਾਅਦ ਪਤੀ ਸਟੋਰ ਰੂਮ ਵਿਚ ਲੁਕਿਆ ਰਿਹਾ। ਪੁਲਿਸ ਮੁਤਾਬਕ ਜਾਇਦਾਦ ਵੇਚਣ ਨੂੰ ਲੈ ਕੇ ਪਤੀ ਨੇ ਪਤਨੀ ਦਾ ਕ-ਤ-ਲ ਕਰ ਦਿੱਤਾ ਸੀ। ਪਤੀ ਨੇ ਜਾਇਦਾਦ ਲਈ 55 ਲੱਖ ਰੁਪਏ ਐਡਵਾਂਸ ਲਏ ਸਨ ਅਤੇ ਜਾਇਦਾਦ ਦੀ ਕੀਮਤ 4.30 ਕਰੋੜ ਰੁਪਏ ਲਾਈ ਸੀ। ਪਤਨੀ ਜਾਇਦਾਦ ਵੇਚਣ ਲਈ ਤਿਆਰ ਨਹੀਂ ਸੀ, ਜਿਸ ਕਾਰਨ ਪਤੀ ਅਤੇ ਪਤਨੀ ਵਿਚਾਲੇ ਹਰ ਰੋਜ਼ ਕਲੇਸ਼ ਹੁੰਦਾ ਰਹਿੰਦਾ ਸੀ।
ਪਤੀ ਦਿੱਲੀ ਵਿਚ ਭਾਰਤੀ ਸੂਚਨਾ ਸੇਵਾਵਾਂ ਵਿਚ ਤਾਇਨਾਤ ਸੀ। ਉਹ 1988 ਬੈਚ ਵਿੱਚ ਚੁਣਿਆ ਗਿਆ ਸੀ। ਉਸ ਨੇ 10 ਸਾਲ ਬਾਅਦ 1998 ਵਿੱਚ ਵੀਆਰਐਸ ਲੈ ਕੇ ਨੌਕਰੀ ਛੱਡ ਦਿੱਤੀ ਸੀ। ਉਸ ਦਾ ਇੱਕ ਪੁੱਤਰ ਹੈ ਜੋ ਅਮਰੀਕਾ ਵਿੱਚ ਰਹਿੰਦਾ ਹੈ। ਪੁਲਿਸ ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ 10 ਸਤੰਬਰ ਨੂੰ ਮਹਿਲਾ ਵਕੀਲ ਰੇਣੂ ਸਿਨਹਾ ਦੇ ਭਰਾ ਅਜੈ ਕੁਮਾਰ ਨੇ ਪੁਲਿਸ ਨੂੰ ਸੂਚਨਾ ਦਿੱਤੀ ਸੀ ਕਿ ਨੋਇਡਾ ਦੇ ਸੈਕਟਰ-20 ਥਾਣਾ ਏਰੀਏ ਦੇ ਸੈਕਟਰ-30 ਸਥਿਤ ਡੀ40 ਕੋਠੀ ਵਿਚ ਰਹਿਣ ਵਾਲੀ ਉਸ ਦੀ ਭੈਣ ਫੋਨ ਨਹੀਂ ਚੁੱਕ ਰਹੀ ਅਤੇ ਘਰ ਵਿਚ ਤਾਲਾ ਲੱਗਿਆ ਹੋਇਆ ਹੈ। ਜਿਸ ਤੋਂ ਬਾਅਦ ਪੁਲਿਸ ਫੋਰਸ ਮੌਕੇ ਉਤੇ ਪਹੁੰਚੀ ਅਤੇ ਤਾਲਾ ਤੋੜਿਆ ਗਿਆ। ਜਦੋਂ ਪੁਲਿਸ ਨੇ ਅੰਦਰ ਜਾ ਕੇ ਦੇਖਿਆ ਤਾਂ ਔਰਤ ਦੀ ਦੇਹ ਬਾਥਰੂਮ ਦੇ ਫਰਸ਼ ਉਤੇ ਪਈ ਸੀ। ਜਿਸ ਤੋਂ ਬਾਅਦ ਪੁਲਿਸ ਨੇ ਫੋਰੈਂਸਿਕ ਅਤੇ ਡੌਗ ਸਕੁਐਡ ਦੀ ਟੀਮ ਬੁਲਾ ਕੇ ਮੌਕੇ ਦਾ ਮੁਆਇਨਾ ਕੀਤਾ ਅਤੇ ਘਰ ਵਿੱਚ ਲੱਗੇ CCTV ਦੀ ਹਾਰਡ ਡਿਸਕ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ।
ਜਦੋਂ ਪੁਲਿਸ ਨੇ ਨੇੜੇ ਦੇ ਲੋਕਾਂ ਅਤੇ ਔਰਤ ਦੇ ਭਰਾ ਤੋਂ ਪੁੱਛ ਗਿੱਛ ਕੀਤੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਰੇਣੂ ਅਤੇ ਉਸ ਦੇ ਪਤੀ ਨਿਤਿਨ ਨਾਥ ਸਿੰਘ ਵਿਚਕਾਰ ਕਾਫੀ ਤਕਰਾਰ ਚੱਲ ਰਹੀ ਸੀ। ਉਨ੍ਹਾਂ ਦੀ ਇੱਕ ਦੂਜੇ ਦੇ ਨਾਲ ਬਣਦੀ ਨਹੀਂ ਸੀ। ਉਨ੍ਹਾਂ ਦਾ ਇੱਕ ਪੁੱਤਰ ਵੀ ਹੈ, ਜੋ ਅਮਰੀਕਾ ਵਿੱਚ ਰਹਿੰਦਾ ਹੈ ਅਤੇ ਸਾਲ ਵਿੱਚ ਇੱਕ ਵਾਰ ਆਪਣੇ ਮਾਪਿਆਂ ਨੂੰ ਮਿਲਣ ਆਉਂਦਾ ਹੈ। ਜਦੋਂ ਪੁਲਿਸ ਨੇ ਉਸ ਦੇ ਪਤੀ ਦੇ ਫੋਨ ਤੋਂ ਉਸ ਦੀ ਆਖਰੀ ਲੋਕੇਸ਼ਨ ਪ੍ਰਾਪਤ ਕੀਤੀ ਤਾਂ ਪਤਾ ਲੱਗਾ ਕਿ ਉਹ ਘਰ ਵਿਚ ਹੀ ਸੀ। ਇਸ ਤੋਂ ਬਾਅਦ ਇੱਕ ਵਾਰ ਫਿਰ ਪੁਲਿਸ ਨੇ ਘਰ ਅੰਦਰੋਂ ਪਤੀ ਦੀ ਭਾਲ ਸ਼ੁਰੂ ਕਰ ਦਿੱਤੀ ।
ਪੁਲਿਸ ਨੇ ਘਰ ਦੀ ਪਹਿਲੀ ਮੰਜ਼ਿਲ ਉਤੇ ਬਣੇ ਸਟੋਰ ਰੂਮ ਦਾ ਦਰਵਾਜ਼ਾ ਤੋੜ ਕੇ ਨਿਤਿਨ ਨਾਥ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਜਦੋਂ ਨਿਤਿਨ ਤੋਂ ਸਖਤੀ ਨਾਲ ਪੁੱਛ ਗਿੱਛ ਕੀਤੀ ਤਾਂ ਪਤਾ ਲੱਗਾ ਕਿ ਪਤੀ ਅਤੇ ਪਤਨੀ ਵਿਚਾਲੇ ਕਾਫੀ ਸਮੇਂ ਤੋਂ ਤਕ-ਰਾਰ ਚੱਲ ਰਹੀ ਸੀ। ਨਿਤਿਨ ਇਸ ਘਰ ਨੂੰ ਵੇਚਣਾ ਚਾਹੁੰਦਾ ਸੀ ਅਤੇ ਉਸ ਦੀ ਪਤਨੀ ਇਨਕਾਰ ਕਰ ਰਹੀ ਸੀ। ਨਿਤਿਨ ਨੇ ਇਕ ਦਲਾਲ ਤੋਂ ਮਕਾਨ ਲਈ 55 ਲੱਖ ਰੁਪਏ ਲਏ ਸਨ ਅਤੇ ਮਕਾਨ ਦੀ ਕੀਮਤ 4.50 ਕਰੋੜ ਰੁਪਏ ਲਾਈ ਹੋਈ ਸੀ। ਨਿਤਿਨ ਨੇ ਦੱਸਿਆ ਕਿ 10 ਸਤੰਬਰ ਨੂੰ ਸਵੇਰੇ ਕਰੀਬ 8 ਵਜੇ ਉਸ ਦਾ ਆਪਣੀ ਪਤਨੀ ਨਾਲ ਝ-ਗ-ੜਾ ਹੋਇਆ ਅਤੇ ਉਸ ਨੇ ਪਤਨੀ ਦਾ ਗਲਾ ਘੁੱ-ਟ ਕੇ ਕ-ਤ-ਲ ਕਰ ਦਿੱਤਾ।
ਇਸ ਤੋਂ ਬਾਅਦ ਉਸ ਨੇ ਦਿਨ ਵੇਲੇ ਦਲਾਲ ਨੂੰ ਘਰ ਦਿਖਾਇਆ ਅਤੇ ਫਿਰ ਆਪਣੇ ਪਾਸਪੋਰਟ ਸਮੇਤ ਪਹਿਲੀ ਮੰਜ਼ਿਲ ਉਤੇ ਸਟੋਰ ਰੂਮ ਵਿਚ ਲੁਕ ਗਿਆ। ਇਸ ਦੌਰਾਨ ਜੋ ਵੀ ਫੋਨ ਕਰਦਾ ਸੀ, ਉਹ ਦੱਸਦਾ ਸੀ ਕਿ ਉਹ ਦਿੱਲੀ ਦੇ ਲੋਧੀ ਰੋਡ ਉਤੇ ਹੈ ਅਤੇ ਘਰ ਆਉਣ ਉਤੇ ਉਸ ਨੂੰ ਮਿਲੇਗਾ। ਉਸ ਦਾ ਕਹਿਣਾ ਹੈ ਕਿ ਜੇਕਰ ਉਹ ਨਾ ਫੜਿਆ ਗਿਆ ਹੁੰਦਾ ਤਾਂ ਉਹ ਬਾਹਰ ਭੱਜ ਗਿਆ ਹੁੰਦਾ ਅਤੇ ਬਾਅਦ ਵਿਚ ਆਪਣੇ ਵਕੀਲ ਰਾਹੀਂ ਅਦਾਲਤ ਵਿਚ ਪੇਸ਼ ਹੋ ਜਾਂਦਾ। ਫਿਲਹਾਲ ਪੁਲਿਸ ਨੇ ਮਾਮਲੇ ਨੂੰ ਬਾਰੀਕੀ ਨਾਲ ਸੁਲਝਾ ਲਿਆ ਹੈ ਅਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।