ਪੰਜਾਬ ਦੇ ਖੰਨਾ ਵਿਚ ਪੈਂਦੇ ਪਿੰਡ ਜਲਣਪੁਰ ਵਿਚ ਘਰੇਲੂ ਕਲੇਸ਼ ਦੇ ਚੱਲਦੇ ਜੇਠ ਨੇ ਆਪਣੀ ਭਰਜਾਈ ਦਾ ਕ-ਤ-ਲ ਕਰ ਦਿੱਤਾ। ਜਦੋਂ ਔਰਤ ਆਪਣੇ ਕੱਪੜੇ ਸੁਕਾਉਣ ਲਈ ਘਰ ਦੀ ਛੱਤ ਉਤੇ ਗਈ ਤਾਂ ਉਸ ਦੇ ਜੇਠ ਨੇ ਪਿੱਛੇ ਤੋਂ ਆ ਕੇ ਉਸ ਉਤੇ ਚਾ-ਕੂ ਨਾਲ ਕਈ ਵਾਰ ਕੀਤੇ। ਔਰਤ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਮ੍ਰਿਤਕਾ ਦੀ ਪਹਿਚਾਣ ਕਰਮਜੀਤ ਕੌਰ ਉਮਰ 40 ਸਾਲ ਵਾਸੀ ਜਲਣਪੁਰ ਦੇ ਰੂਪ ਵਜੋਂ ਹੋਈ ਹੈ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਤੀ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਉਹ ਤਿੰਨ ਭਰਾ ਹਨ। ਤਿੰਨੋਂ ਇਕੱਠੇ ਪਰਿਵਾਰ ਵਿੱਚ ਰਹਿੰਦੇ ਹਨ। ਘਰ ਵਿੱਚ ਮਾਮੂਲੀ ਗੱਲ ਨੂੰ ਲੈ ਕੇ ਝ-ਗ-ੜਾ ਹੁੰਦਾ ਰਹਿੰਦਾ ਸੀ। ਮੰਗਲਵਾਰ ਨੂੰ ਉਸ ਦੇ ਵੱਡੇ ਭਰਾ ਮੋਹਨ ਸਿੰਘ ਉਮਰ 55 ਸਾਲ ਨੇ ਝ-ਗ-ੜੇ ਤੋਂ ਗੁੱਸੇ ਵਿਚ ਆ ਕੇ ਕ-ਤ-ਲ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਮੋਹਨ ਸਿੰਘ ਨੂੰ ਫੜ ਲਿਆ ਸੀ। ਦੱਸ ਦੇਈਏ ਕਿ ਘਰ ਵਿੱਚ ਖਰਚਿਆਂ ਨੂੰ ਲੈ ਕੇ ਕਲੇਸ਼ ਹੁੰਦਾ ਰਹਿੰਦਾ ਸੀ। ਪਰਿਵਾਰ ਵਿੱਚ ਬੱ-ਚਿ-ਆਂ ਵਿੱਚ ਵੀ ਝ-ਗ-ੜਾ ਹੁੰਦਾ ਰਹਿੰਦਾ ਸੀ। ਇਸ ਕਾਰਨ ਘਰੇਲੂ ਕਲੇਸ਼ ਵਧਦਾ ਗਿਆ।
ਵਿਉਂਤਬੰਦੀ ਤਹਿਤ ਕੀਤਾ ਕ-ਤ-ਲ, ਬਾਹਰੋਂ ਲਿਆਇਆ ਸੀ ਚਾ-ਕੂ
ਜਿਸ ਚਾ-ਕੂ ਨਾਲ ਔਰਤ ਦਾ ਕ-ਤ-ਲ ਕੀਤਾ ਗਿਆ ਸੀ, ਉਹ ਘਰ ਦੇ ਬਾਹਰ ਤੋਂ ਲਿਆਂਦਾ ਗਿਆ ਸੀ। ਜਿਸ ਕਾਰਨ ਮੰਨਿਆ ਜਾ ਰਿਹਾ ਹੈ ਕਿ ਮੋਹਨ ਸਿੰਘ ਨੇ ਪਹਿਲਾਂ ਹੀ ਕ-ਤ-ਲ ਦੀ ਯੋਜਨਾ ਬਣਾਈ ਹੋਈ ਸੀ। ਔਰਤ ਦੀ ਪਿੱਠ ਅਤੇ ਛਾਤੀ ਉਤੇ ਵਾਰ ਹੋਣ ਕਾਰਨ ਉਸ ਦੀ ਮੌ-ਤ ਹੋ ਗਈ।
ਪੁਲਿਸ ਹਰ ਪਹਿਲੂ ਤੋਂ ਕਰ ਰਹੀ ਹੈ ਜਾਂਚ
ਇਸ ਮਾਮਲੇ ਬਾਰੇ ਥਾਣਾ ਸਮਰਾਲਾ ਅਧੀਨ ਪੈਂਦੀ ਬਰਧਾਲਾਂ ਚੌਕੀ ਦੇ ਇੰਚਾਰਜ ਸਬ ਇੰਸਪੈਕਟਰ ਪਵਿੱਤਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੋਹਨ ਸਿੰਘ ਖਿਲਾਫ ਕ-ਤ-ਲ ਦਾ ਮਾਮਲਾ ਦਰਜ ਕਰ ਲਿਆ ਹੈ। ਕ-ਤ-ਲ ਦਾ ਕਾਰਨ ਘਰ ਦੇ ਖਰਚਿਆਂ ਨੂੰ ਲੈ ਕੇ ਚੱਲ ਰਿਹਾ ਕਲੇਸ਼ ਦੱਸਿਆ ਜਾ ਰਿਹਾ ਹੈ। ਬਾਕੀ ਪੁਲਿਸ ਹਰ ਪਹਿਲੂ ਤੋਂ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।