ਪੰਜਾਬ ਦੇ ਜਿਲ੍ਹਾ ਅੰਮ੍ਰਿਤਸਰ ਵਿਚ ਮੰਗਲਵਾਰ ਦੀ ਸ਼ਾਮ ਨੂੰ ਇਕ ਮਹਿਲਾ ਵਕੀਲ ਨੇ ਖੁ-ਦ-ਕੁ-ਸ਼ੀ ਕਰ ਲਈ ਹੈ। ਜਦੋਂ ਮਹਿਲਾ ਵਕੀਲ ਵਲੋਂ ਇਹ ਕਦਮ ਚੁੱਕਿਆ ਗਿਆ ਤਾਂ ਉਹ ਘਰ ਵਿਚ ਇਕੱਲੀ ਹੀ ਸੀ। ਫਿਲਹਾਲ ਪੁਲਿਸ ਨੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਹਿਲਾ ਦੀ ਖੁ-ਦ-ਕੁ-ਸ਼ੀ ਤੋਂ ਬਾਅਦ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਨੇ ਬੁੱਧਵਾਰ ਨੂੰ ਕੰਮ ਨਾ ਕਰਨ ਦਾ ਐਲਾਨ ਕੀਤਾ ਸੀ।
ਮ੍ਰਿਤਕ ਵਕੀਲ ਦੀ ਪਹਿਚਾਣ ਹੀਨਾ ਭਨੋਟ ਦੇ ਰੂਪ ਵਜੋਂ ਹੋਈ ਹੈ। ਉਸ ਦੀ ਉਮਰ ਕਰੀਬ 28 ਸਾਲ ਦੀ ਸੀ ਅਤੇ ਉਹ ਝਬਾਲ ਰੋਡ ਉਤੇ ਸਥਿਤ ਗ੍ਰੈਂਡ ਸਿਟੀ ਵਿਚ ਆਪਣੇ ਪਤੀ ਨਾਲ ਰਹਿ ਰਹੀ ਸੀ। ਹੀਨਾ ਵਲੋਂ ਪੱਖੇ ਨਾਲ ਫਾ-ਹਾ ਲਾ ਕੇ ਖੁ-ਦ-ਕੁ-ਸ਼ੀ ਕੀਤੀ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਹੀਨਾ ਦਾ ਵਿਆਹ 2020 ਵਿਚ ਹੋਇਆ ਸੀ ਅਤੇ ਉਸ ਦੀ ਇਕ ਛੋਟੀ ਬੇਟੀ ਵੀ ਹੈ। ਹੀਨਾ ਭਨੋਟ ਦਾ ਆਪਣੇ ਸਹੁਰੇ ਪਰਿਵਾਰ ਨਾਲ ਜਾਇਦਾਦ ਨੂੰ ਲੈ ਕੇ ਝ-ਗ-ੜਾ ਚੱਲ ਰਿਹਾ ਸੀ, ਜਿਸ ਦਾ ਮਾਮਲਾ ਅਜੇ ਅਦਾਲਤ ਵਿਚ ਹੈ। ਹੀਨਾ ਪਿਛਲੇ 5 ਸਾਲਾਂ ਤੋਂ ਸਿਵਲ ਕੋਰਟ ਵੀਚ ਪ੍ਰੈਕਟਿਸ ਕਰ ਰਹੀ ਸੀ।
ਭਰਾ ਦੇ ਬਿਆਨਾਂ ਉਤੇ ਹੋਈ ਕਾਰਵਾਈ
ਇਸ ਮਾਮਲੇ ਵਿਚ ਪੁਲਿਸ ਨੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਦੇਰ ਸ਼ਾਮ ਨੂੰ ਭਰਾ ਦੇ ਬਿਆਨਾਂ ਉਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਮ੍ਰਿਤਕ ਵਕੀਲ ਦੇ ਭਰਾ ਦੇ ਬਿਆਨਾਂ ਦੇ ਆਧਾਰ ਉਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮ੍ਰਿਤਕ ਦਾ ਭਰਾ ਵੀ ਪੇਸ਼ੇ ਤੋਂ ਵਕੀਲ ਹੈ, ਜਦੋਂ ਕਿ ਮ੍ਰਿਤਕਾ ਪਿਤਾ ਅੰਮ੍ਰਿਤਸਰ ਵਿੱਚ ਜੱਜ ਦਾ ਰੀਡਰ ਹੈ।