ਪੰਜਾਬੀ ਯੂਨੀਵਰਸਿਟੀ ਦੀ ਵਿਦਿਆਰਥਣ ਦੀ ਮੌ-ਤ ਨੂੰ ਲੈ ਕੇ ਹੰਗਾਮਾ, ਗੁੱਸੇ ਵਿਚ ਆਏ ਵਿਦਿਆਰਥੀਆਂ ਨੇ ਕੀਤਾ ਇਹ ਕੰਮ

Punjab

ਪੰਜਾਬੀ ਯੂਨੀਵਰਸਿਟੀ ਵਿੱਚ ਪੜ੍ਹਦੀ ਵਿਦਿਆਰਥਣ ਦੀ ਮੌ-ਤ ਤੋਂ ਬਾਅਦ ਵੀਰਵਾਰ ਨੂੰ ਕੈਂਪਸ ਵਿੱਚ ਹੰਗਾਮਾ ਹੋ ਗਿਆ। ਵਿਦਿਆਰਥੀਆਂ ਨੇ ਪੰਜਾਬੀ ਵਿਭਾਗ ਦੇ ਪ੍ਰੋਫੈਸਰ ਨੂੰ ਘੇਰ ਕੇ ਕੁੱਟ-ਮਾਰ ਕੀਤੀ। ਦੱਸਿਆ ਜਾ ਰਿਹਾ ਹੈ ਕਿ ਪੀਯੂ ਕੈਂਪਸ ਦੇ ਗਾਰਡ ਵੀ ਮਾਹੌਲ ਨੂੰ ਕਾਬੂ ਨਹੀਂ ਕਰ ਸਕੇ। ਦੂਜੇ ਪਾਸੇ ਪੁਲੀਸ ਟੀਮ ਨੂੰ ਵੀ ਕੈਂਪਸ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ ਗਿਆ, ਜਿਸ ਕਾਰਨ ਦੇਰ ਸ਼ਾਮ ਤੱਕ ਮਾਹੌਲ ਸ਼ਾਂਤ ਨਹੀਂ ਹੋ ਸਕਿਆ।

ਮ੍ਰਿਤਕ ਵਿਦਿਆਰਥਣ ਦੀ ਪਹਿਚਾਣ ਜਸ਼ਨਦੀਪ ਕੌਰ ਦੇ ਰੂਪ ਵਜੋਂ ਹੋਈ ਹੈ। ਉਹ ਬਠਿੰਡਾ ਦੀ ਰਹਿਣ ਵਾਲੀ ਸੀ। ਜਸ਼ਨਦੀਪ ਕੌਰ ਪੰਜਾਬੀ ਯੂਨੀਵਰਸਿਟੀ ਵਿਚ ਪੰਜ ਸਾਲਾ ਏਕੀਕ੍ਰਿਤ ਭਾਸ਼ਾ ਦਾ ਕੋਰਸ ਕਰ ਰਹੀ ਸੀ।ਹੋਸਟਲ ਵਿਚ ਰਹਿ ਰਹੀ ਜਸ਼ਨ ਨੂੰ ਬੁੱਧਵਾਰ ਸਿਹਤ ਵਿਗੜਨ ਉਤੇ ਉਸ ਦੇ ਪਰਿਵਾਰ ਵਾਲੇ ਘਰ ਲੈ ਗਏ ਸਨ।

ਵਿਦਿਆਰਥੀਆਂ ਨੇ ਮੌ-ਤ ਲਈ ਪ੍ਰੋਫੈਸਰ ਨੂੰ ਠਹਿਰਾਇਆ ਜ਼ਿੰਮੇਵਾਰ

ਵਿਦਿਆਰਥੀ ਹਰਭਜਨ ਕੌਰ ਨੇ ਦੋਸ਼ ਲਗਾਇਆ ਹੈ ਕਿ ਜਸ਼ਨਦੀਪ ਕੌਰ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋ ਰਹੀ ਸੀ। ਇਸ ਦੇ ਬਾਵਜੂਦ ਪ੍ਰੋਫੈਸਰ ਨੇ ਵਿਦਿਆਰਥੀ ਜਸ਼ਨਦੀਪ ਨੂੰ ਤੰ-ਗ ਪ੍ਰੇ-ਸ਼ਾ-ਨ ਕੀਤਾ। ਇਸ ਸਮੱਸਿਆ ਕਾਰਨ ਉਸ ਦੀ ਸਿਹਤ ਵਿਗੜ ਗਈ ਅਤੇ ਉਸ ਦੇ ਪਰਿਵਾਰਕ ਮੈਂਬਰ ਉਸ ਨੂੰ ਘਰ ਲੈ ਕੇ ਜਾਣ ਲਈ ਮਜਬੂਰ ਹੋ ਗਏ। ਜਿੱਥੇ ਜਸ਼ਨਦੀਪ ਕੌਰ ਦੀ ਮੌ-ਤ ਹੋ ਗਈ।

ਪ੍ਰੋਫੈਸਰ ਨੇ ਜਸ਼ਨਦੀਪ ਕੌਰ ਨੂੰ ਹੀ ਨਹੀਂ ਬਲਕਿ ਬਾਕੀ ਸਾਰੇ ਵਿਦਿਆਰਥੀਆਂ ਨੂੰ ਤੰ-ਗ ਪ੍ਰੇਸ਼ਾਨ ਕੀਤਾ ਹੋਇਆ ਸੀ। ਜਿਸ ਕਾਰਨ ਸਾਰੇ ਵਿਦਿਆਰਥੀ ਇਕੱਠੇ ਹੋ ਕੇ ਪੀਯੂ ਤੋਂ ਪ੍ਰੋਫੈਸਰ ਨੂੰ ਕੱਢਣ ਅਤੇ ਪੁਲਿਸ ਕਾਰਵਾਈ ਦੀ ਮੰਗ ਕਰ ਰਹੇ ਹਨ।

ਵਿਦਿਆਰਥੀਆਂ ਨੇ ਕਿਹਾ- ਪ੍ਰੋਫੈਸਰ ਕਰ ਰਿਹਾ ਮਾੜਾ ਵਿਵਹਾਰ

ਇਸ ਮਾਮਲੇ ਉੱਤੇ ਬੇਅੰਤ ਕੌਰ ਨਾਮ ਦੀ ਇੱਕ ਹੋਰ ਵਿਦਿਆਰਥਣ ਨੇ ਦੱਸਿਆ ਕਿ ਪ੍ਰੋਫੈਸਰ ਨੇ ਉਸ ਨਾਲ ਵੀ ਮਾੜਾ ਵਿਵਹਾਰ ਕੀਤਾ ਹੈ। ਪਰਿਵਾਰ ਨਾਲ ਫੋਨ ਉਤੇ ਗੱਲ ਕਰਨ ਤੋਂ ਬਾਅਦ ਵੀ ਕਈ ਬੇਤੁਕੇ ਸਵਾਲ ਪੁੱਛੇ ਗਏ। ਜਦੋਂ ਵੀ ਉਹ ਬਾਹਰ ਖਾਣਾ ਖਾਣ ਜਾਂਦੀ ਸੀ ਤਾਂ ਉਸ ਨੂੰ ਪੁੱਛਿਆ ਜਾਂਦਾ ਸੀ ਕਿ ਉਹ ਕਿੱਥੇ ਜਾ ਰਹੀ ਹੈ, ਜੇਕਰ ਉਸ ਨੇ ਸਹੀ ਜਵਾਬ ਦਿੱਤਾ ਤਾਂ ਵੀ ਉਸ ਨੂੰ ਜ਼ਲੀਲ ਕੀਤਾ ਗਿਆ।

ਜ਼ਖਮੀ ਹੋਏ ਪ੍ਰੋਫੈਸਰ ਨੂੰ ਕਰਵਾਇਆ ਗਿਆ ਹਸਪਤਾਲ ਦਾਖਲ

ਕੈਂਪਸ ਵਿੱਚ ਵਿਦਿਆਰਥੀਆਂ ਦੀ ਭੀੜ ਇਕੱਠੀ ਹੋ ਗਈ ਅਤੇ ਨਾਅਰੇਬਾਜ਼ੀ ਕਰਦੇ ਹੋਏ ਪ੍ਰੋਫੈਸਰ ਨੂੰ ਘੇਰ ਲਿਆ। ਇਸ ਦੌਰਾਨ ਪੁਲਿਸ ਅਧਿਕਾਰੀ ਵੀ ਪਹੁੰਚ ਗਏ, ਪਰ ਉਨ੍ਹਾਂ ਨੂੰ ਕੈਂਪਸ ਦੇ ਬਾਹਰ ਇੰਤਜ਼ਾਰ ਕਰਨ ਲਈ ਕਿਹਾ। ਜਦੋਂ ਪ੍ਰੋਫੈਸਰ ਸੁਰਜੀਤ ਸਿੰਘ ਗੁੱਸੇ ਵਿੱਚ ਆਏ ਵਿਦਿਆਰਥੀਆਂ ਦੇ ਸਾਹਮਣੇ ਆਏ ਤਾਂ ਉਨ੍ਹਾਂ ਨੇ ਉਸ ਦੀ ਕੁੱਟ-ਮਾਰ ਕੀਤੀ। ਇਸ ਦੌਰਾਨ ਜ਼ਖ਼ਮੀ ਹੋਏ ਪ੍ਰੋਫੈਸਰ ਸੁਰਜੀਤ ਸਿੰਘ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

ਵਿਦਿਆਰਥੀ ਦੀ ਮੌ-ਤ ਮੰਦਭਾਗੀ ਘਟਨਾ:- ਦਲਜੀਤ

ਪੰਜਾਬੀ ਯੂਨੀਵਰਸਿਟੀ ਦੇ ਡਾਇਰੈਕਟਰ ਪਬਲਿਕ ਰਿਲੇਸ਼ਨ ਦਲਜੀਤ ਐਮੀ ਨੇ ਪੀਯੂ ਦੀ ਨੁਮਾਇੰਦਗੀ ਕਰਦਿਆਂ ਕਿਹਾ ਕਿ ਵਿਦਿਆਰਥੀ ਜਸ਼ਨਦੀਪ ਕੌਰ ਦਮੇ ਦੀ ਮਰੀਜ਼ ਸੀ, ਜਿਸ ਨੂੰ ਉਸ ਦੇ ਪਰਿਵਾਰਕ ਮੈਂਬਰ ਆਪਣੇ ਨਾਲ ਲੈ ਗਏ ਸਨ। ਪਹਿਲਾਂ ਉਸ ਦਾ ਸਿਹਤ ਕੇਂਦਰ ਵਿੱਚ ਇਲਾਜ ਹੋਇਆ ਪਰ ਦੇਰ ਰਾਤ ਘਰ ਵਿੱਚ ਹੀ ਉਸ ਦੀ ਮੌ-ਤ ਹੋ ਗਈ। ਪੀਯੂ ਵੀਸੀ ਸਮੇਤ ਸਾਰੇ ਪ੍ਰਬੰਧਕ ਇਸ ਘ-ਟ-ਨਾ ਤੋਂ ਦੁਖੀ ਹਨ। ਵਿਦਿਆਰਥੀਆਂ ਵੱਲੋਂ ਲਗਾਏ ਗਏ ਦੋਸ਼ ਮੰਦਭਾਗੇ ਹਨ। ਕਿਉਂਕਿ ਅਤੀਤ ਵਿੱਚ ਕੋਈ ਸ਼ਿਕਾਇਤ ਜਾਂ ਸਬੂਤ ਨਹੀਂ ਹੈ। ਅਜਿਹੇ ਵਿਚ ਇਹ ਦੋਸ਼ ਬੇਬੁਨਿਆਦ ਹਨ।

Leave a Reply

Your email address will not be published. Required fields are marked *