2 ਜੁਆਕਾਂ ਦੀ ਮਾਂ, ਮਹਿਲਾ ਨੇ ਸ਼ੱ-ਕੀ ਹਾਲ ਵਿਚ ਤਿਆਗੇ ਪ੍ਰਾਣ, ਸਹੁਰੇ ਘਰ ਵਿਚੋਂ ਮਿਲੀ ਦੇਹ, ਮਾਪਿਆਂ ਨੇ ਲਾਏ ਗੰਭੀਰ ਇਲ-ਜ਼ਾਮ

Punjab

ਪੰਜਾਬ ਸੂਬੇ ਦੇ ਜਿਲ੍ਹਾ ਗੁਰਦਾਸਪੁਰ ਦੇ ਬਟਾਲਾ ਵਿੱਚ ਵਿਆਹੁਤਾ ਔਰਤ ਦੀ ਸ਼ੱ-ਕੀ ਹਾਲ ਵਿੱਚ ਮੌ-ਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਘਟਨਾ ਪਿੰਡ ਧੀਰ ਦੀ ਹੈ। ਜਿੱਥੇ ਜੋਤੀ ਨਾਮ ਦੀ ਇਕ ਵਿਆਹੁਤਾ ਔਰਤ ਦੀ ਮ੍ਰਿਤਕ ਦੇਹ ਨੂੰ ਉਸ ਦੇ ਪੇਕੇ ਪਰਿਵਾਰ ਦੇ ਮੈਂਬਰ ਇੱਕ ਆਟੋ ਵਿੱਚ ਲੈ ਕੇ ਸਿਵਲ ਹਸਪਤਾਲ ਬਟਾਲਾ ਪਹੁੰਚੇ। ਵਿਆਹੁਤਾ ਦੇ ਮਾਤਾ ਪਿਤਾ ਨੇ ਉਸ ਦਾ ਕ-ਤ-ਲ ਹੋਣ ਦਾ ਦੋਸ਼ ਲਗਾਇਆ ਹੈ।

15 ਸਾਲ ਪਹਿਲਾਂ ਹੋਇਆ ਸੀ ਵਿਆਹ

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਭਰਾ ਕੈਪਟਨ ਅਤੇ ਚਾਚੇ ਹਰਜੀਤ ਨੇ ਦੱਸਿਆ ਕਿ ਜੋਤੀ ਦਾ ਵਿਆਹ ਕਰੀਬ 15 ਸਾਲ ਪਹਿਲਾਂ ਪਿੰਡ ਧੀਰ ਵਿਚ ਹੋਇਆ ਸੀ। ਉਸ ਦੇ 2 ਜੁਆਕ ਹਨ। ਜੋਤੀ ਦਾ ਪਤੀ ਨ-ਸ਼ੇ ਦਾ ਆਦੀ ਨਿਕਲਿਆ ਅਤੇ ਹਰ ਸਮੇਂ ਜੋਤੀ ਦੀ ਕੁੱਟ-ਮਾਰ ਕਰਦਾ ਰਹਿੰਦਾ ਸੀ। ਕਈ ਵਾਰ ਰਿਸ਼ਤੇਦਾਰਾਂ ਵਲੋਂ ਆਪਸ ਵਿੱਚ ਬੈਠ ਕੇ ਮਸਲਾ ਸੁਲਝਾਇਆ ਗਿਆ ਸੀ।

ਪਤੀ ਅਤੇ ਸਹੁਰਾ ਸਨ ਘਰੋਂ ਗਾਇਬ

ਉਨ੍ਹਾਂ ਦੱਸਿਆ ਕਿ ਅੱਜ ਜਦੋਂ ਸਾਨੂੰ ਸੂਚਨਾ ਮਿਲੀ ਕਿ ਜੋਤੀ ਦੀ ਮੌ-ਤ ਹੋ ਗਈ ਹੈ। ਉਹ ਜੋਤੀ ਦੇ ਸਹੁਰੇ ਘਰ ਪਹੁੰਚੇ ਤਾਂ ਉਸ ਵਕਤ ਨਾ ਤਾਂ ਉਸ ਦਾ ਪਤੀ ਅਤੇ ਨਾ ਹੀ ਸਹੁਰੇ ਪਰਿਵਾਰ ਦਾ ਕੋਈ ਹੋਰ ਮੈਂਬਰ ਘਰ ਵਿੱਚ ਮੌਜੂਦ ਸੀ।

ਪੇਕੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਉਤੇ ਹੋਵੇਗੀ ਕਾਰਵਾਈ

ਇਸ ਮਾਮਲੇ ਦੀ ਸੂਚਨਾ ਮਿਲਣ ਉਤੇ ਪੁਲਿਸ ਟੀਮ ਦੇ ਇੰਚਾਰਜ ਨਿਸ਼ਾਨ ਸਿੰਘ ਸਿਵਲ ਹਸਪਤਾਲ ਵਿਚ ਪਹੁੰਚੇ ਪੁਲਿਸ ਕਰਮਚਾਰੀਆਂ ਨੇ ਕਿਹਾ ਕਿ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ਉਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *