ਮਾਮੂਲੀ ਘਰੇਲੂ ਕਲੇਸ਼ ਨੇ, ਉਜਾੜ ਦਿੱਤਾ ਪਰਿਵਾਰ, ਪਤਨੀ ਦੀਆਂ ਹਰਕਤਾਂ ਤੋਂ ਪ੍ਰੇਸ਼ਾਨ, ਪਤੀ ਨੇ ਮੁਕਾ ਲਈ ਆਪਣੀ ਜਿੰਦਗੀ

Punjab

ਪੰਜਾਬ ਵਿਚ ਥਾਣਾ ਬੋਹਾ ਅਧੀਨ ਪੈਂਦੇ ਪਿੰਡ ਆਲਮਪੁਰ ਮੰਦਰਾਂ ਵਿਚ ਇਕ 27 ਸਾਲ ਉਮਰ ਦੇ ਨੌਜਵਾਨ ਨੇ ਆਪਣੀ ਪਤਨੀ ਅਤੇ ਸਹੁਰਿਆਂ ਨਾਲ ਚੱਲ ਰਹੇ ਘਰੇਲੂ ਕਲੇਸ਼ ਦੇ ਕਾਰਨ ਖੁ-ਦ-ਕੁ-ਸ਼ੀ ਕਰ ਲਈ ਹੈ। ਇਸ ਮਾਮਲੇ ਸਬੰਧੀ ਥਾਣਾ ਬੋਹਾ ਵਿਖੇ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਮ੍ਰਿਤਕ ਦੇ ਚਾਚਾ ਸਾਹਿਬ ਸਿੰਘ ਪੁੱਤਰ ਮੋਹਨ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਮਧੂਸੂਦਨ ਸਿੰਘ ਦੇ ਦੋ ਲੜਕੇ ਹਨ ਅਤੇ ਵੱਡੇ ਲੜਕੇ ਸੁਖਜਿੰਦਰ ਸਿੰਘ ਉਮਰ 27 ਸਾਲ ਦਾ ਵਿਆਹ ਪਰਮਜੀਤ ਕੌਰ ਪੁੱਤਰੀ ਦਰਸ਼ਨ ਸਿੰਘ ਵਾਸੀ ਡਸਕਾ ਨਾਲ ਕਰੀਬ 5-6 ਸਾਲ ਪਹਿਲਾਂ ਹੋਇਆ ਸੀ।

ਸੁਖਜਿੰਦਰ ਸਿੰਘ ਦੀ ਪਤਨੀ ਪਰਮਜੀਤ ਕੌਰ ਪਿਛਲੇ ਕਾਫੀ ਸਮੇਂ ਤੋਂ ਆਪਣੀ ਮਾਤਾ ਸੁਖਜਿੰਦਰ ਕੌਰ ਦੇ ਪਿੱਛੇ ਲੱਗ ਕੇ ਉਸ ਦੇ ਭਰਾ ਦੇ ਪਰਿਵਾਰ ਅਤੇ ਭਤੀਜੇ ਸੁਖਜਿੰਦਰ ਸਿੰਘ ਨੂੰ ਤੰ-ਗ ਪ੍ਰੇ-ਸ਼ਾ-ਨ ਕਰ ਰਹੀ ਸੀ। ਸ਼ਿਕਾਇਤ ਕਰਨ ਵਾਲੇ ਨੇ ਦੱਸਿਆ ਕਿ ਉਸ ਦਾ ਭਤੀਜਾ ਸੁਖਜਿੰਦਰ ਸਿੰਘ ਅਕਸਰ ਉਸ ਨੂੰ ਕਹਿੰਦਾ ਹੁੰਦਾ ਸੀ ਕਿ ਉਸ ਨੂੰ ਬਹੁਤ ਪ੍ਰੇ-ਸ਼ਾ-ਨ ਕੀਤਾ ਹੋਇਆ ਹੈ। 7 ਅਤੇ 8 ਸਤੰਬਰ ਨੂੰ ਰਾਤ ਕਰੀਬ 9.45 ਵਜੇ ਉਸ ਦੇ ਭਤੀਜੇ ਸੁਖਜਿੰਦਰ ਸਿੰਘ ਨਾਲ ਉਸ ਦੀ ਪਤਨੀ ਲੜ ਰਹੀ ਸੀ। ਇਸ ਤੋਂ ਦੁਖੀ ਹੋ ਕੇ ਉਸ ਦੇ ਭਤੀਜੇ ਨੇ ਗੁੱਸੇ ਵਿਚ ਆ ਕੇ ਕੋਈ ਜ਼-ਹਿ-ਰ ਵਾਲੀ ਚੀਜ਼ ਪੀ ਲਈ ਅਤੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌ-ਤ ਹੋ ਗਈ।

ਥਾਣਾ ਬੋਹਾ ਦੀ ਪੁਲਿਸ ਨੇ ਮ੍ਰਿਤਕ ਦੇ ਚਾਚਾ ਸਾਹਿਬ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਆਲਮਪੁਰ ਮੰਦਰਾਂ ਦੇ ਬਿਆਨਾਂ ਦੇ ਆਧਾਰ ਉਤੇ ਮ੍ਰਿਤਕ ਦੀ ਪਤਨੀ ਪਰਮਜੀਤ ਕੌਰ ਪੁੱਤਰੀ ਦਰਸ਼ਨ ਸਿੰਘ ਅਤੇ ਮ੍ਰਿਤਕ ਦੀ ਸੱਸ ਲਖਵਿੰਦਰ ਕੌਰ ਪਤਨੀ ਦਰਸ਼ਨ ਸਿੰਘ ਵਾਸੀ ਡਸਕਾ ਦੇ ਖਿਲਾਫ਼ ਮੁਕੱਦਮਾ ਨੰਬਰ 149 ਧਾਰਾ 306 ਆਈ.ਪੀ. ਸੀ. ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।

Leave a Reply

Your email address will not be published. Required fields are marked *