ਪੰਜਾਬ ਵਿਚ ਜਿਲ੍ਹਾ ਲੁਧਿਆਣਾ ਦੇ ਥਾਣਾ ਡਾਬਾ ਅੰਦਰ ਪੈਂਦੇ ਇਲਾਕੇ ਵਿਚ 4 ਬ-ਦ-ਮਾ-ਸ਼ਾਂ ਨੇ 2 ਦੋਸਤਾਂ ਦਾ ਕ-ਤ-ਲ ਕਰ ਦਿੱਤਾ। ਮ੍ਰਿਤਕ ਨੌਜਵਾਨਾਂ ਦੀ ਪਹਿਚਾਣ ਰਾਹੁਲ ਅਤੇ ਗੁਲਸ਼ਨ ਦੇ ਰੂਪ ਵਜੋਂ ਹੋਈ ਹੈ। ਥਾਣਾ ਡਾਬਾ ਦੀ ਪੁਲਿਸ ਨੇ ਭਾਮੀਆਂ ਦੇ ਗੰਦੇ ਨਾਲੇ ਵਿੱਚੋਂ ਨੌਜਵਾਨਾਂ ਦੀਆਂ ਦੇਹਾਂ ਬਰਾਮਦ ਕੀਤੀਆਂ ਹਨ। ਪੁਲਿਸ ਇਸ ਮਾਮਲੇ ਵਿੱਚ ਹੁਣ ਤੱਕ 3 ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਪਰ ਇਕ ਦੋਸ਼ੀ ਅਜੇ ਵੀ ਫਰਾਰ ਹੈ। ਦੋਸ਼ੀਆਂ ਨੇ ਮ੍ਰਿਤਕ ਨੌਜਵਾਨਾਂ ਦੀਆਂ ਗਰਦਨਾਂ ਉਤੇ ਦਾ-ਤ ਨਾਲ ਵਾਰ ਕੀਤੇ ਹਨ।
ਮੰਗੇਤਰ ਦੇ ਪ੍ਰੇਮੀ ਨੇ ਹੀ ਕੀਤੇ ਕ-ਤ-ਲ
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਕ-ਤ-ਲ ਕਾਂਡ ਦਾ ਮੁੱਖ ਮਾਸਟਰਮਾਈਂਡ ਅਮਰ ਹੈ। ਅਮਰ ਦੀ ਕਿਸੇ ਕੁੜੀ ਨਾਲ ਦੋਸਤੀ ਸੀ। ਉਸ ਕੁੜੀ ਦੀ ਰਾਹੁਲ ਨਾਲ ਮੰਗਣੀ ਹੋ ਗਈ। ਅਮਰ ਨੇ ਰਾਹੁਲ ਨੂੰ ਫ਼ੋਨ ਕਰਕੇ ਉਸ ਕੁੜੀ ਤੋਂ ਦੂਰ ਰਹਿਣ ਦੇ ਲਈ ਕਿਹਾ। ਇਸ ਦੌਰਾਨ ਰਾਹੁਲ ਨੇ ਵੀ ਅਮਰ ਨੂੰ ਕਿਹਾ ਕਿ ਉਸ ਦੀ ਉਸ ਲੜਕੀ ਨਾਲ ਮੰਗਣੀ ਹੋ ਚੁੱਕੀ ਹੈ, ਇਸ ਲਈ ਹੁਣ ਉਹ ਉਸ ਨੂੰ ਛੱਡ ਦੇਵੇ। ਇਸੇ ਰੰਜਿਸ਼ ਕਾਰਨ ਅਮਰ ਨੇ ਦੋ ਦਿਨ ਪਹਿਲਾਂ ਕ-ਤ-ਲਾਂ ਦੀ ਪੂਰੀ ਯੋਜਨਾ ਬਣਾ ਲਈ।
ਰਾਇਲ ਗੈਸਟ ਹਾਊਸ ਵਿਚ ਕੀਤੇ ਕ-ਤ-ਲ
ਅਮਰ ਨੇ ਰਾਹੁਲ ਨੂੰ ਫੋਨ ਕਰਕੇ ਰਾਇਲ ਗੈਸਟ ਹਾਊਸ ਵਿਚ ਗੱਲ ਕਰਨ ਦੇ ਲਈ ਬੁਲਾਇਆ। ਉਸ ਦਾ ਦੋਸਤ ਗੁਲਸ਼ਨ ਵੀ ਰਾਹੁਲ ਦੇ ਨਾਲ ਚਲਿਆ ਗਿਆ। ਰਾਹੁਲ ਅਤੇ ਅਮਰ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਅਤੇ ਚਾਰ ਨੌਜਵਾਨਾਂ ਨੇ ਰਾਹੁਲ ਅਤੇ ਗੁਲਸ਼ਨ ਉਤੇ ਵਾਰ ਕਰ ਕੇ ਉਨ੍ਹਾਂ ਦਾ ਕ-ਤ-ਲ ਕਰ ਦਿੱਤਾ।
ਦੇਹਾਂ ਨੂੰ ਗੰਦੇ ਨਾਲੇ ਵਿਚ ਸੁੱਟਿਆ
ਕ-ਤ-ਲ ਕਰਨ ਤੋਂ ਬਾਅਦ ਰਾਹੁਲ ਨੇ ਆਪਣੇ ਦੋਸਤ ਅਭਿਸ਼ੇਕ, ਅਨਿਕੇਤ ਉਰਫ ਗੋਲੂ ਅਤੇ ਇਕ ਨਾਬਾਲਗ ਨੌਜਵਾਨ ਦੀ ਮਦਦ ਨਾਲ ਦੇਹਾਂ ਨੂੰ ਗੰਦੇ ਨਾਲੇ ਵਿੱਚ ਸੁੱਟ ਦਿੱਤਾ। ਦੋਸ਼ੀਆਂ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਨੇ ਦੇਹਾਂ ਨੂੰ ਕੰਬਲ ਵਿੱਚ ਲਪੇਟ ਕੇ ਬਾਈਕ ਦੇ ਦੋ ਗੇੜੇ ਲਾ ਕੇ ਨਾਲੇ ਵਿੱਚ ਸੁੱਟ ਦਿੱਤਾ। ਪੁਲਿਸ ਨੇ ਫਿਲਹਾਲ ਅਮਰ ਯਾਦਵ, ਅਭਿਸ਼ੇਕ ਅਤੇ ਅਨਿਕੇਤ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲੀਸ ਨੇ ਦੋਸ਼ੀਆਂ ਕੋਲੋਂ ਲੋਹੇ ਦੀ ਦਾ-ਤ, ਐਕਟਿਵਾ, ਲੋਹੇ ਦੀ ਰਾ-ਡ ਅਤੇ ਦੋ ਮੋਬਾਈਲ ਬਰਾਮਦ ਕੀਤੇ ਹਨ।
ਪੋਸਟ ਮਾਰਟਮ ਤੋਂ ਬਾਅਦ ਹੋਵੇਗਾ ਅੱਖਾਂ ਨਿ-ਕ-ਲ-ਣ ਦਾ ਖੁਲਾਸਾ
ਮ੍ਰਿਤਕ ਨੌਜਵਾਨਾਂ ਵਿਚੋਂ ਇਕ ਦੀਆਂ ਅੱਖਾਂ ਨਿਕਲੀਆਂ ਹੋਈਆਂ ਹਨ। ਪੋਸਟ ਮਾਰਟਮ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਅੱਖਾਂ ਕਿਸੇ ਤਿੱ-ਖੀ ਚੀਜ ਨਾਲ ਕੱਢੀਆਂ ਗਈਆਂ ਜਾਂ ਦੇਹ ਪਾਣੀ ਵਿਚ ਪਈ ਹੋਣ ਕਾਰਨ ਨਿਕਲੀਆਂ ਹਨ। ਜ਼ਿਲ੍ਹਾ ਪੁਲਿਸ ਵਲੋਂ ਇਸ ਕ-ਤ-ਲ ਕੇਸ ਨੂੰ 16 ਘੰਟਿਆਂ ਵਿੱਚ ਸੁਲਝਾਇਆ ਗਿਆ ਹੈ।