ਕਾਰੋਬਾਰੀ ਨੇ ਮੁਕਾ ਲਈ ਆਪਣੀ ਜਿੰਦਗੀ, ਬਾਥਰੂਮ ਵਿਚੋਂ ਮਿਲੀ ਦੇਹ, ਪਰਿਵਾਰਕ ਮੈਂਬਰਾਂ ਨੇ ਦੱਸਿਆ ਇਹ ਕਾਰਨ

Punjab

ਪੰਜਾਬ ਵਿਚ ਜਿਲ੍ਹਾ ਲੁਧਿਆਣਾ ਦੇ ਨਿਮ ਵਾਲਾ ਚੌਕ ਨੇੜੇ ਬਾਥਰੂਮ ਵਿੱਚ ਇੱਕ ਕਾਸਮੈਟਿਕ ਕਾਰੋਬਾਰੀ ਦੀ ਦੇਹ ਲ-ਟ-ਕ-ਦੀ ਮਿਲੀ। ਪਰਿਵਾਰ ਨੇ ਦੱਸਿਆ ਹੈ ਕਿ ਉਹ 2 ਦਿਨਾਂ ਤੋਂ ਪ੍ਰੇਸ਼ਾਨ ਸੀ। ਇਸ ਲਈ ਉਹ ਉਸ ਨੂੰ ਇਕੱਲਾ ਨਹੀਂ ਛੱਡ ਰਹੇ ਸੀ। ਇਕ ਫਾਇਨਾਂਸਰ ਤੋਂ ਪ੍ਰੇਸ਼ਾਨ ਹੋ ਕੇ ਉਨ੍ਹਾਂ ਦੇ ਬੇਟੇ ਨੇ ਫਾ-ਹਾ ਲਾ ਖੁ-ਦ-ਕੁ-ਸ਼ੀ ਕਰ ਲਈ।

ਉਸ ਨੇ ਬੁੱਧਵਾਰ ਸ਼ਾਮ ਨੂੰ ਬਾਥਰੂਮ ਵਿਚ ਫਾ-ਹਾ ਲਾ ਲਿਆ। ਪਰਿਵਾਰਕ ਮੈਂਬਰਾਂ ਨੇ ਜਦੋਂ ਉਸ ਨੂੰ ਘਰ ਵਿਚ ਕਿਤੇ ਨਾ ਦੇਖਿਆ ਤਾਂ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਇਸ ਦੌਰਾਨ ਜਦੋਂ ਉਨ੍ਹਾਂ ਨੇ ਬਾਥਰੂਮ ਵਿਚ ਦੇਖਿਆ ਤਾਂ ਸਾਰੇ ਹੈਰਾਨ ਰਹਿ ਗਏ। ਮ੍ਰਿਤਕ ਦੀ ਪਹਿਚਾਣ ਗੌਰਵ ਬਜਾਜ ਦੇ ਰੂਪ ਵਜੋਂ ਹੋਈ ਹੈ।

ਹਸਪਤਾਲ ਲਿਜਾਣ ਉਤੇ ਡਾਕਟਰਾਂ ਨੇ ਕੀਤਾ ਮ੍ਰਿਤਕ ਐਲਾਨ

ਮ੍ਰਿਤਕ ਗੌਰਵ ਦੇ ਦੋ ਬੱਚੇ ਹਨ। ਗੌਰਵ ਦੇ ਭਰਾ ਮਿਕੀ ਨੇ ਦੱਸਿਆ ਕਿ ਉਸ ਦਾ ਕਿਸੇ ਫਾਇਨਾਂਸਰ ਨਾਲ ਪੈਸਿਆਂ ਦਾ ਲੈਣ-ਦੇਣ ਸੀ। ਇਸੇ ਤਣਾਅ ਕਾਰਨ ਉਸ ਨੇ ਮੌ-ਤ ਨੂੰ ਗਲੇ ਲਗਾ ਲਿਆ। ਗੌਰਵ ਦਾ ਹਾਲ ਦੇਖ ਕੇ ਪਰਿਵਾਰ ਵਾਲੇ ਉਸ ਨੂੰ ਹਸਪਤਾਲ ਵੀ ਲੈ ਗਏ ਪਰ ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

ਫਾਈਨਾਂਸਰ ਦਿੰਦਾ ਸੀ ਧਮ-ਕੀਆਂ

ਮਿੱਕੀ ਨੇ ਦੱਸਿਆ ਕਿ ਗੌਰਵ ਨੇ ਵਿਸ਼ਾਲ ਨਾਮ ਦੇ ਨੌਜਵਾਨ ਨੂੰ ਫਾਈਨਾਂਸਰ ਤੋਂ ਕਰੀਬ 25 ਤੋਂ 30 ਲੱਖ ਰੁਪਏ ਉਧਾਰ ਦਿਵਾਏ ਸਨ। ਗੌਰਵ ਨੇ ਵਿਸ਼ਾਲ ਦੀ ਖ਼ਾਤਰ ਘਰ ਦੀ ਰਜਿਸਟਰੀ ਫਾਈਨਾਂਸਰ ਕੋਲ ਗਿਰਵੀ ਰੱਖ ਦਿੱਤੀ। ਗੌਰਵ ਪਿਛਲੇ 2 ਤੋਂ 3 ਮਹੀਨਿਆਂ ਤੋਂ ਪ੍ਰੇਸ਼ਾਨ ਸੀ। ਵਿਸ਼ਾਲ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਸੀ।

ਵਿਸ਼ਾਲ ਨੇ ਕਿਹਾ ਸੀ ਕਿ ਮੇਰੇ ਘਰ ਦੀ ਰਜਿਸਟਰੀ ਰੱਖ ਕੇ ਤੁਸੀਂ ਆਪਣੀ ਛੁਡਵਾ ਲਓ। ਉਸ ਨੇ ਫਾਈਨਾਂਸਰ ਤੋਂ ਇੱਕ ਮਹੀਨੇ ਦਾ ਸਮਾਂ ਮੰਗਿਆ ਸੀ। ਬੁੱਧਵਾਰ ਸਵੇਰੇ ਫਿਰ ਫਾਈਨਾਂਸਰ ਨੇ ਗੌਰਵ ਨੂੰ ਫੋਨ ਕਰਕੇ ਧ-ਮ-ਕੀ ਦਿੱਤੀ। ਜਿਸ ਤੋਂ ਬਾਅਦ ਗੌਰਵ ਨੇ ਖੁ-ਦ-ਕੁ-ਸ਼ੀ ਕਰ ਲਈ।

ਜਾਂਚ ਵਿੱਚ ਲੱਗੀ ਪੁਲਿਸ

ਖਬਰ ਲਿਖੇ ਜਾਣ ਸਮੇਂ ਪਰਿਵਾਰ ਥਾਣਾ ਡਿਵੀਜ਼ਨ ਨੰਬਰ 3 ਵਿੱਚ ਮੌਜੂਦ ਸੀ। ਪੁਲਿਸ ਮੁਤਾਬਕ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਇਸ ਮਾਮਲੇ ਵਿੱਚ ਸੁਸਾ-ਈਡ ਨੋਟ ਦੀ ਭਾਲ ਕਰ ਰਹੀ ਹੈ। ਇਸ ਮਾਮਲੇ ਵਿੱਚ ਜੋ ਵੀ ਦੋਸ਼ੀ ਪਾਇਆ ਗਿਆ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਦੇਹ ਨੂੰ ਮੋਰਚਰੀ ਵਿਚ ਰਖਵਾਇਆ ਗਿਆ ਹੈ।

Leave a Reply

Your email address will not be published. Required fields are marked *