ਪੰਜਾਬ ਵਿਚ ਜਿਲ੍ਹਾ ਮੋਗਾ ਦੇ ਪਿੰਡ ਤਾਰੇਵਾਲਾ ਦੇ ਗੰਦੇ ਨਾਲੇ ਵਿੱਚੋਂ ਪੁਲਿਸ ਨੇ ਇੱਕ ਲੜਕੀ ਦੀ ਸ-ੜੀ ਹੋਈ ਦੇਹ ਬਰਾਮਦ ਕੀਤੀ ਹੈ। ਹੁਣ ਪੁਲਿਸ ਵਲੋਂ ਇਸ ਮਾਮਲੇ ਵਿੱਚ ਲੜਕੀ ਦੇ ਪਿਤਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮ੍ਰਿਤਕ ਲੜਕੀ ਦੀ ਪਹਿਚਾਣ ਰਮਨਦੀਪ ਕੌਰ ਉਮਰ 23 ਸਾਲ ਵਾਸੀ ਪਿੰਡ ਤਾਰੇਵਾਲਾ ਦੇ ਰੂਪ ਵਜੋਂ ਹੋਈ ਹੈ। ਪੁਲਿਸ ਅਨੁਸਾਰ ਬਲਦੇਵ ਸਿੰਘ ਨੂੰ ਆਪਣੀ ਲੜਕੀ ਰਮਨਦੀਪ ਕੌਰ ਦੇ ਚਰਿੱਤਰ ਉਤੇ ਸ਼ੱ-ਕ ਸੀ।
ਉਸ ਨੇ 11 ਸਤੰਬਰ ਨੂੰ ਉਸ ਦਾ ਕ-ਤ-ਲ ਕਰਕੇ ਉਸ ਦੀ ਦੇਹ ਘਰ ਤੋਂ ਥੋੜ੍ਹੀ ਦੂਰ ਗੰਦੇ ਨਾਲੇ ਵਿਚ ਸੁੱਟ ਦਿੱਤੀ ਸੀ। ਇਸ ਤੋਂ ਬਾਅਦ ਦੋਸ਼ੀ ਨੇ 16 ਸਤੰਬਰ ਨੂੰ ਚੜਿੱਕ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾ ਦਿੱਤੀ ਕਿ ਉਸ ਦੀ ਲੜਕੀ 11 ਸਤੰਬਰ ਤੋਂ ਲਾਪਤਾ ਹੈ। ਇਸ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੋ ਦਿਨ ਪਹਿਲਾਂ ਪੁਲਿਸ ਨੂੰ ਪਿੰਡ ਤੋਂ ਸੂਚਨਾ ਮਿਲੀ ਸੀ ਕਿ ਗੰਦੇ ਨਾਲੇ ਵਿਚ ਕਿਸੇ ਦੀ ਦੇਹ ਪਈ ਹੈ। ਇਸ ਉਤੇ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਮੇਅਰ ਅਤੇ ਸਮਾਜ ਸੇਵੀ ਸੋਸਾਇਟੀ ਦੀ ਮਦਦ ਨਾਲ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ। ਪੁਲਿਸ ਵਲੋਂ ਲੜਕੀ ਦੇ ਗੁੰਮ ਹੋਣ ਦੀ ਸੂਚਨਾ ਮਿਲਣ ਕਾਰਨ ਪਰਿਵਾਰ ਵਾਲਿਆਂ ਨੂੰ ਬੁਲਾਇਆ ਗਿਆ। ਸਖ਼ਤੀ ਨਾਲ ਪੁੱਛ ਗਿੱਛ ਕਰਨ ਦੌਰਾਨ ਲੜਕੀ ਦੇ ਪਿਤਾ ਨੇ ਮੰਨਿਆ ਕਿ ਉਸ ਨੇ ਹੀ ਆਪਣੀ ਧੀ ਦਾ ਕ-ਤ-ਲ ਕਰਕੇ ਦੇਹ ਨਾਲੇ ਵਿੱਚ ਸੁੱਟ ਦਿੱਤੀ ਸੀ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਐਸ. ਐਸ. ਪੀ. ਮੋਗਾ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਨਾਲੇ ਵਿੱਚੋਂ ਇੱਕ ਲੜਕੀ ਦੀ ਸ-ੜੀ ਹੋਈ ਦੇਹ ਮਿਲੀ ਸੀ। ਦੇਹ ਦੀਆਂ ਲੱ-ਤਾਂ ਬੰਨ੍ਹੀਆਂ ਹੋਈਆਂ ਸਨ। ਇਸ ਮਾਮਲੇ ਵਿਚ ਲੜਕੀ ਦੇ ਪਿਤਾ ਬਲਦੇਵ ਸਿੰਘ ਨੂੰ ਕ-ਤ-ਲ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਨੇ ਹੀ ਆਪਣੀ ਧੀ ਦਾ ਕ-ਤ-ਲ ਕਰਕੇ ਉਸ ਦੀ ਦੇਹ ਨਾਲੇ ਵਿੱਚ ਸੁੱਟ ਦਿੱਤੀ ਸੀ।
ਦੋਸ਼ੀ ਨੇ ਆਪਣੀ ਧੀ ਦੀ ਹੱਤਿਆ ਕਰਨ ਤੋਂ ਪੰਜ ਦਿਨ ਬਾਅਦ ਪੁਲਿਸ ਕੋਲ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ। ਪੁਲਿਸ ਅਨੁਸਾਰ ਬਲਦੇਵ ਸਿੰਘ ਨੂੰ ਆਪਣੀ ਲੜਕੀ ਉਤੇ ਸ਼ੱ-ਕ ਸੀ। ਉਸ ਨੇ ਉਸ ਨੂੰ ਕਈ ਵਾਰ ਸਮਝਾਇਆ ਵੀ ਸੀ। ਜਦੋਂ ਉਹ ਨਾ ਮੰਨੀ ਤਾਂ ਉਸ ਦਾ ਕ-ਤ-ਲ ਕਰ ਦਿੱਤਾ ਗਿਆ।