ਪੁਲਿਸ ਇੰਸਪੈਕਟਰ ਨੇ ਮੁਕਾ ਲਈ ਆਪਣੀ ਜਿੰਦਗੀ, ਪਰਿਵਾਰਕ ਮੈਂਬਰ ਡੂੰਘੇ ਸਦਮੇ ਵਿਚ, ਦੱਸੀ ਜਾ ਰਹੀ ਹੈ ਇਹ ਵਜ੍ਹਾ

Punjab

ਹਰਿਆਣਾ ਦੇ ਗੁਰੂਗ੍ਰਾਮ ਵਿੱਚ ਬੁੱਧਵਾਰ ਦੇਰ ਰਾਤ ਨੂੰ ਰੋਹਤਕ ਦੇ ਰਹਿਣ ਵਾਲੇ ਇੱਕ ਪੁਲਿਸ ਇੰਸਪੈਕਟਰ ਨੇ ਫਾ-ਹਾ ਲਾਕੇ ਖੁ-ਦ-ਕੁ-ਸ਼ੀ ਕਰ ਲਈ। ਮ੍ਰਿਤਕ ਇੰਸਪੈਕਟਰ ਵੀਰਭਾਨ ਪਹਿਲਾਂ ਸਿਪਾਹੀ ਭਰਤੀ ਹੋਏ ਸਨ। ਜਿਸ ਤੋਂ ਬਾਅਦ ਉਹ ਸਾਬਕਾ ਮੁੱਖ ਮੰਤਰੀ ਭੂਪੇਂਦਰ ਸਿੰਘ ਹੁੱਡਾ ਦੇ ਦੂਜੇ ਕਾਰਜਕਾਲ ਦੌਰਾਨ ਇੰਸਪੈਕਟਰ ਬਣੇ ਸਨ। ਫਿਲਹਾਲ ਉਹ ਭੋਂਡਸੀ ਸਥਿਤ ਪੁਲਿਸ ਅਕੈਡਮੀ ਵਿਚ ਯੋਗਾ ਟੀਚਰ ਦੇ ਤੌਰ ਉਤੇ ਡਿਊਟੀ ਕਰ ਰਹੇ ਸਨ।

ਗੁਰੂਗ੍ਰਾਮ ਪੁਲਿਸ ਦੇ ਪੀ. ਆਰ. ਓ. ਸੁਭਾਸ਼ ਬੋਕਨ ਮੁਤਾਬਕ ਵੀਰਭਾਨ ਆਪਣੀ ਪਤਨੀ ਅਤੇ ਦੋ ਬੱਚਿਆਂ ਨਾਲ ਗੁਰੂਗ੍ਰਾਮ ਦੇ ਪਾਲਮ ਵਿਹਾਰ ਵਿਚ ਇਕ ਫਲੈਟ ਵਿਚ ਰਹਿੰਦੇ ਸਨ। ਕਰੀਬ 9 ਵਜੇ ਵੀਰਭਾਨ ਨੇ ਖੁ-ਦ-ਕੁ-ਸ਼ੀ ਕਰ ਲਈ।

ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਗੁਰੂਗ੍ਰਾਮ ਪੁਲਿਸ ਮੌਕੇ ਉਤੇ ਪਹੁੰਚ ਗਈ, ਉਨ੍ਹਾਂ ਨੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੁਭਾਸ਼ ਬੋਕਨ ਮੁਤਾਬਕ ਖੁ-ਦ-ਕੁ-ਸ਼ੀ ਦਾ ਕਾਰਨ ਘਰੇਲੂ ਝ-ਗ-ੜਾ ਦੱਸਿਆ ਜਾ ਰਿਹਾ ਹੈ। ਅਸਲ ਕਾਰਨ ਤਾਂ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ।

ਅੰਤਰਰਾਸ਼ਟਰੀ ਪੁਲਿਸ ਯੋਗਾ ਪ੍ਰਤੀਯੋਗਿਤਾ ਵਿੱਚ ਜਿੱਤਿਆ ਸੀ ਸੋਨ ਤਗਮਾ

ਕਰਨਾਲ ਵਿੱਚ 14 ਤੋਂ 16 ਨਵੰਬਰ ਤੱਕ ਅੰਤਰਰਾਸ਼ਟਰੀ ਪੁਲਿਸ ਯੋਗਾ ਪ੍ਰਤੀਯੋਗਿਤਾ ਦਾ ਆਯੋਜਨ ਕੀਤਾ ਗਿਆ ਸੀ, ਜਿਸ ਵਿੱਚ ਵੀਰਭਾਨ ਨੇ ਸੋਨ ਤਗਮਾ ਜਿੱਤਿਆ ਸੀ। ਇਸ ਵਿੱਚ 11 ਦੇਸ਼ਾਂ ਦੇ ਕਰੀਬ 300 ਖਿਡਾਰੀਆਂ ਨੇ ਭਾਗ ਲਿਆ। ਖਿਡਵਾਲੀ ਦੇ ਵੀਰਭਾਨ ਨੇ 30 ਤੋਂ 40 ਸਾਲ ਦੇ ਉਮਰ ਵਰਗ ਵਿੱਚ ਭਾਗ ਲਿਆ ਸੀ।

ਵਿਸ਼ਵ ਚੈਂਪੀਅਨਸ਼ਿਪ ਵਿੱਚ 5 ਵਾਰ ਜਿੱਤੇ ਮੈਡਲ

ਖੇਡ ਕੋਟੇ ਤੋਂ ਹਰਿਆਣਾ ਪੁਲਿਸ ਵਿੱਚ ਭਰਤੀ ਹੋਏ ਵੀਰਭਾਨ ਨੇ ਕਈ ਉਪਲਬਧੀਆਂ ਹਾਸਲ ਕੀਤੀਆਂ ਸਨ। ਉਹ 5 ਵਾਰ ਵਿਸ਼ਵ ਚੈਂਪੀਅਨਸ਼ਿਪ ਵਿਚ ਤਗਮਾ ਜੇਤੂ ਅਤੇ ਏਸ਼ੀਅਨ ਚੈਂਪੀਅਨਸ਼ਿਪ ਵਿਚ ਤਮਗਾ ਜੇਤੂ ਰਹੇ। 3 ਵਾਰ ਭਾਰਤ ਯੋਗਾ ਖਿਤਾਬ ਨਾਲ ਸਨਮਾਨਿਤ ਕੀਤੇ ਗਏ। 28 ਵਾਰ ਰਾਸ਼ਟਰੀ ਯੋਗਾ ਪ੍ਰਤੀਯੋਗਿਤਾ ਵਿੱਚ ਤਮਗਾ ਜੇਤੂ ਰਹੇ। 7 ਵਾਰ ਆਲ ਇੰਡੀਆ ਪੁਲਿਸ ਗੇਮ ਦੇ ਮੈਡਲ ਜੇਤੂ ਰਹੇ। ਵੀਰਭਾਨ ਆਪਣੀ ਸਫਲਤਾ ਦਾ ਸਿਹਰਾ ਆਪਣੇ ਪਿਤਾ ਜਗਤ ਸਿੰਘ, ਚਾਚਾ ਰਾਮਫੂਲ ਹੁੱਡਾ, ਆਪਣੇ ਕੋਚ ਅਤੇ ਹਰਿਆਣਾ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਦਿੰਦੇ ਸਨ।

Leave a Reply

Your email address will not be published. Required fields are marked *