ਪੰਜਾਬ ਵਿਚ ਜਿਲ੍ਹਾ ਬਠਿੰਡਾ ਦੇ ਪਿੰਡ ਫੱਲੜ ਵਿੱਚ ਇੱਕ ਕਿਸਾਨ ਨੇ ਕਰਜ਼ੇ ਤੋਂ ਤੰ-ਗ ਆ ਕੇ ਆਪਣੇ ਘਰ ਵਿੱਚ ਪਈ ਸਪ-ਰੇਅ ਪੀ ਕੇ ਖੁ-ਦ-ਕੁ-ਸ਼ੀ ਕਰ ਲਈ ਹੈ। ਮ੍ਰਿਤਕ ਦੀ ਪਹਿਚਾਣ ਬੱਗਾ ਸਿੰਘ ਉਮਰ 42 ਸਾਲ ਵਾਸੀ ਪਿੰਡ ਫੱਲੜ ਦੇ ਰੂਪ ਵਜੋਂ ਹੋਈ ਹੈ। ਸੂਚਨਾ ਮਿਲਣ ਤੋਂ ਬਾਅਦ ਮੌਕੇ ਉਤੇ ਪਹੁੰਚੀ ਪੁਲਿਸ ਵਲੋਂ ਦੇਹ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ।
ਇਸ ਮਾਮਲੇ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਬੱਗਾ ਸਿੰਘ ਕੋਲ ਡੇਢ ਏਕੜ ਦੇ ਕਰੀਬ ਜ਼ਮੀਨ ਸੀ। ਉਹ ਹਰ ਸਾਲ ਠੇਕੇ ਉਤੇ ਜ਼ਮੀਨ ਲੈ ਕੇ ਖੇਤੀਬਾੜੀ ਕਰਦਾ ਸੀ। ਇਸ ਵਾਰ ਵੀ ਉਸ ਨੇ 15 ਏਕੜ ਜ਼ਮੀਨ ਠੇਕੇ ਉਤੇ ਲੈ ਕੇ ਝੋਨਾ ਬੀਜਿਆ ਸੀ। ਪਰ ਖਰਾਬ ਮੌਸਮ ਕਾਰਨ ਉਸ ਦੀ ਫਸਲ ਖਰਾਬ ਹੋ ਗਈ। ਫ਼ਸਲ ਖ਼ਰਾਬ ਹੋਣ ਕਾਰਨ ਕਰਜ਼ਾ ਘਟਣ ਦੀ ਬਜਾਏ ਵਧਦਾ ਹੀ ਗਿਆ, ਜਿਸ ਕਾਰਨ ਬੱਗਾ ਸਿੰਘ ਮਾਨ-ਸਿਕ ਤੌਰ ਉਤੇ ਪ੍ਰੇਸ਼ਾਨ ਰਹਿਣ ਲੱਗ ਪਿਆ।
ਨਿੱਜੀ ਹਸਪਤਾਲ ਵਿੱਚ ਤੋੜਿਆ ਦਮ
ਇਸ ਪ੍ਰੇ-ਸ਼ਾ-ਨੀ ਦੇ ਚੱਲਦੇ ਉਸ ਨੇ ਜ਼ਹਿ-ਰੀਲੀ ਦਵਾਈ ਪੀ ਲਈ। ਕਿਸਾਨ ਦਾ ਹਾਲ ਨਾਜ਼ੁਕ ਹੋਣ ਤੇ ਉਸ ਨੂੰ ਇਲਾਜ ਲਈ ਬਠਿੰਡਾ ਦੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌ-ਤ ਹੋ ਗਈ। ਮ੍ਰਿਤਕ ਕਿਸਾਨ ਦੇ ਸਿਰ ਆੜ੍ਹਤੀਏ ਅਤੇ ਬੈਂਕ ਦਾ ਕਾਫੀ ਕਰਜ਼ਾ ਸੀ। ਪਤਨੀ ਰਾਜਵੀਰ ਕੌਰ ਦੇ ਬਿਆਨਾਂ ਉਤੇ ਪੁਲਿਸ ਚੌਕੀ ਪਥਰਾਲਾ ਦੇ ਏ. ਐਸ. ਆਈ. ਗੁਰਤੇਜ ਸਿੰਘ ਨੇ 174 ਸੀ. ਆਰ. ਪੀ. ਸੀ. ਤਹਿਤ ਕਾਰਵਾਈ ਕੀਤੀ ਹੈ। ਮ੍ਰਿਤਕ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਇੱਕ ਪੁੱਤਰ ਅਤੇ ਦੋ ਧੀਆਂ ਨੂੰ ਛੱਡ ਗਿਆ ਹੈ।