ਹਰਿਆਣਾ ਦੇ ਸੋਨੀਪਤ ਤੋਂ ਇਕ ਦੁਖ-ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਸੋਨੀਪਤ ਵਿਚ ਇਕ ਮਾਂ ਨੇ ਸ਼ੱ-ਕੀ ਹਾਲ ਵਿਚ ਆਪਣੇ ਦੋ ਜੁਆਕਾਂ ਸਮੇਤ ਜ਼ਹਿ-ਰੀਲਾ ਪਦਾਰਥ ਖਾ ਲਿਆ। ਜਿਸ ਕਾਰਨ ਤਿੰਨਾਂ ਦਾ ਹਾਲ ਵਿਗੜ ਗਿਆ। ਉਨ੍ਹਾਂ ਦੀ ਹਾਲਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਪਾਣੀਪਤ ਦੇ ਪ੍ਰਾਈਵੇਟ ਹਸਪਤਾਲਾਂ ਵਿਚ ਲਿਆਂਦਾ ਗਿਆ। ਜਿੱਥੇ ਇਲਾਜ ਦੌਰਾਨ ਮਾਂ ਅਤੇ ਧੀ ਦੀ ਮੌ-ਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਹਸਪਤਾਲ ਵਿਚ 10 ਘੰਟੇ ਦੇ ਇਲਾਜ ਤੋਂ ਬਾਅਦ ਬੇਟੇ ਦੀ ਵੀ ਮੌ-ਤ ਹੋ ਗਈ। ਇਸ ਘ-ਟ-ਨਾ ਦੇ ਕਾਰਨਾਂ ਦਾ ਅਜੇ ਤੱਕ ਕੋਈ ਖੁਲਾਸਾ ਨਹੀਂ ਹੋਇਆ ਹੈ।
ਗੰਨੌਰ ਦੇ ਪਿੰਡ ਅਟਿਆਲ ਦਾ ਇਹ ਮਾਮਲਾ
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਹ ਘ-ਟ-ਨਾ ਗੰਨੌਰ ਦੇ ਪਿੰਡ ਅਟਿਆਲ ਦੀ ਹੈ। ਉੱਥੇ ਹੀ ਰਹਿਣ ਵਾਲੀ ਔਰਤ ਸੋਨੀਆ ਉਮਰ 38 ਸਾਲ ਨੇ ਆਪਣੀ 15 ਸਾਲਾ ਬੇਟੀ ਪਲਕ ਅਤੇ 9 ਸਾਲਾ ਬੇਟੇ ਪ੍ਰਦੀਪ ਨਾਲ ਸ਼ਨੀਵਾਰ ਸਵੇਰੇ ਸ਼ੱ-ਕੀ ਹਾਲ ਵਿਚ ਜ਼-ਹਿ-ਰ ਪੀ ਲਿਆ। ਦੱਸਿਆ ਜਾ ਰਿਹਾ ਹੈ ਕਿ ਇਸ ਘ-ਟ-ਨਾ ਦਾ ਸਮਾਂ ਸਵੇਰੇ 8 ਵਜੇ ਦੇ ਕਰੀਬ ਦਾ ਸੀ।
ਪਰਿਵਾਰ ਵਾਲੇ ਉਨ੍ਹਾਂ ਨੂੰ ਤੁਰੰਤ ਪਾਣੀਪਤ ਦੇ ਦੋ ਨਿੱਜੀ ਹਸਪਤਾਲਾਂ ਵਿੱਚ ਲੈ ਗਏ। ਮਾਂ ਅਤੇ ਧੀ ਨੂੰ ਇਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਦੋਂ ਕਿ ਬੇਟੇ ਨੂੰ ਟੋਲ ਪਲਾਜ਼ਾ ਉਤੇ ਸਥਿਤ ਦੂਜੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਦੁਪਹਿਰ ਬਾਅਦ ਮਾਂ ਅਤੇ ਧੀ ਦੀ ਇਲਾਜ ਦੌਰਾਨ ਮੌ-ਤ ਹੋ ਗਈ। ਜਦੋਂ ਕਿ ਕਰੀਬ 10 ਘੰਟੇ ਤੱਕ ਚੱਲੇ ਇਲਾਜ ਤੋਂ ਬਾਅਦ ਬੇਟੇ ਪ੍ਰਦੀਪ ਦੀ ਵੀ ਮੌ-ਤ ਹੋ ਗਈ।
ਪਿੰਡ ਦੇ ਲੋਕ ਅਤੇ ਪਰਿਵਾਰਕ ਮੈਂਬਰ ਪਹੁੰਚੇ
ਤਿੰਨਾਂ ਦੀਆਂ ਦੇਹਾਂ ਨੂੰ ਪਾਣੀਪਤ ਦੇ ਸਿਵਲ ਹਸਪਤਾਲ ਲਿਆਂਦਾ ਗਿਆ। ਜਿੱਥੇ ਪੰਚ-ਨਾਮਾ ਭਰ ਕੇ ਦੇਹਾਂ ਨੂੰ ਮੋਰਚਰੀ ਵਿੱਚ ਰਖਵਾਇਆ ਗਿਆ ਹੈ। ਇਸ ਦੇ ਨਾਲ ਹੀ ਪਿੰਡ ਦੇ ਲੋਕ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰ ਵੀ ਪਹੁੰਚ ਗਏ ਹਨ।