ਸਹੁਰੇ ਪਰਿਵਾਰ ਦੇ, ਨਿਤ ਦੇ ਕਲੇਸ਼ ਤੋਂ ਦੁਖੀ ਹੋਈ ਲੜਕੀ ਨੇ, ਮੁਕਾ ਲਈ ਜਿੰਦਗੀ, ਪਿਤਾ ਨੇ ਲਾਏ ਸਹੁਰਿਆਂ ਤੇ ਗੰਭੀਰ ਇਲ-ਜ਼ਾਮ

Punjab

ਪੰਜਾਬ ਸੂਬੇ ਦੇ ਅੰਮ੍ਰਿਤਸਰ ਜਿਲ੍ਹੇ ਵਿੱਚ ਇੱਕ ਔਰਤ ਨੇ ਤੇ-ਜ਼ਾ-ਬ ਪੀ ਲਿਆ। ਇਸ ਬਾਰੇ ਜਦੋਂ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਿਆ ਤਾਂ ਉਹ ਉਸ ਨੂੰ ਹਸਪਤਾਲ ਲੈ ਗਏ। ਹਸਪਤਾਲ ਵਿਚ ਇਲਾਜ ਦੌਰਾਨ ਉਸ ਦੀ ਮੌ-ਤ ਹੋ ਗਈ। ਪੁਲਿਸ ਨੇ ਪੇਕੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਉਤੇ ਮ੍ਰਿਤਕਾ ਦੇ ਪਤੀ, ਸੱਸ ਅਤੇ ਨਣਦ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੇਕੇ ਪਰਿਵਾਰ ਨੇ ਉਸ ਨੂੰ ਦਾਜ ਲਈ ਤੰ-ਗ ਪ੍ਰੇ-ਸ਼ਾ-ਨ ਕਰਨ ਦਾ ਦੋਸ਼ ਲਾਇਆ ਹੈ।

ਇਹ ਮਾਮਲਾ ਛੇਹਰਟਾ ਦੇ ਦਸਮੇਸ਼ ਐਵੇਨਿਊ ਦਾ ਹੈ। ਮ੍ਰਿਤਕ ਔਰਤ ਦੀ ਪਹਿਚਾਣ ਸਿਮਰਨਜੀਤ ਕੌਰ ਉਰਫ਼ ਸ਼ੀਤਲ ਉਮਰ 23 ਸਾਲ ਦੇ ਰੂਪ ਵਜੋਂ ਹੋਈ ਹੈ। ਪੇਕਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਲੜਕੀ ਦਾ ਵਿਆਹ 2 ਸਾਲ ਪਹਿਲਾਂ ਹੀ ਉਸ ਦੇ ਪਤੀ ਗੁਰਪ੍ਰੀਤ ਸਿੰਘ ਨਾਲ ਹੋਇਆ ਸੀ।

ਬਦਨਾਮੀ ਦੇ ਡਰੋਂ ਨਹੀਂ ਵਧਾਈ ਗੱਲ

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਪਿਛਲੇ 2 ਸਾਲਾਂ ਦੌਰਾਨ ਅਜਿਹੇ ਕਈ ਰੌਲੇ ਵਾਪਰੇ, ਜਦੋਂ ਲੜਕੀ ਘਰ ਆ ਗਈ, ਪਰ ਹਰ ਬਾਰ ਉਹ ਉਸ ਨੂੰ ਵਾਪਸ ਛੱਡ ਆਉਂਦੇ ਸੀ। ਉਸ ਦੇ ਸਹੁਰੇ ਪਰਿਵਾਰ ਵਾਲੇ ਉਸ ਨੂੰ ਦਾਜ ਲਈ ਤੰ-ਗ ਕਰਦੇ ਸਨ। ਕਈ ਵਾਰ ਤਾਂ ਉਸ ਦਾ ਵਿਆਹ ਤੋੜਨ ਦੀਆਂ ਗੱਲਾਂ ਵੀ ਹੋਈਆਂ, ਪਰ ਹਰ ਵਾਰ ਮ੍ਰਿਤਕਾ ਨੇ ਇਹ ਕਹਿ ਕੇ ਇਨਕਾਰ ਕਰ ਦਿੰਦੀ ਸੀ ਕਿ ਇਸ ਤਰ੍ਹਾਂ ਕਰਨ ਨਾਲ ਉਸ ਦੀ ਬਦਨਾਮੀ ਹੋਵੇਗੀ।

ਬੀਤੀ ਰਾਤ ਉਨ੍ਹਾਂ ਦੀ ਲੜਕੀ ਦੇ ਪਤੀ ਅਤੇ ਪਰਿਵਾਰ ਵਿਚਕਾਰ ਇਕ ਵਾਰ ਫਿਰ ਲ-ੜਾ-ਈ ਹੋ ਗਈ। ਰੋਜ ਦੇ ਕਲੇਸ਼ ਤੋਂ ਤੰ-ਗ ਆ ਕੇ ਇਸ ਵਾਰ ਬੇਟੀ ਨੇ ਘਰ ਵਿਚ ਜਾਣਕਾਰੀ ਨਹੀਂ ਦਿੱਤੀ ਅਤੇ ਤੇ-ਜ਼ਾ-ਬ ਪੀ ਲਿਆ। ਇਸ ਘ-ਟ-ਨਾ ਤੋਂ ਬਾਅਦ ਸਹੁਰੇ ਪਰਿਵਾਰ ਨੇ ਇਸ ਗੱਲ ਦੀ ਜਾਣਕਾਰੀ ਵੀ ਪੇਕੇ ਪਰਿਵਾਰ ਨੂੰ ਨਹੀਂ ਦਿੱਤੀ।

Leave a Reply

Your email address will not be published. Required fields are marked *