ਪੰਜਾਬ ਦੇ ਮਾਨਸਾ ਵਿੱਚ ਮੰਗਲਵਾਰ ਨੂੰ ਨ-ਸ਼ੇ ਦੀ ਓਵਰ-ਡੋ-ਜ਼ ਨਾਲ ਇੱਕ ਨੌਜਵਾਨ ਦੀ ਮੌ-ਤ ਹੋ ਗਈ। ਪਰਿਵਾਰ ਨੇ ਦੇਹ ਨੂੰ ਸਿਵਲ ਹਸਪਤਾਲ ਵਿਚ ਰੱਖ ਕੇ ਮਾਨਸਾ ਦੀ ਜ਼ਿਲਾ ਅਦਾਲਤ ਵਿਚ ਰੋਸ ਪ੍ਰਦਰਸ਼ਨ ਕੀਤਾ। ਮ੍ਰਿਤਕ ਦੀ ਪਹਿਚਾਣ ਪਰਵਿੰਦਰ ਸਿੰਘ ਉਮਰ 28 ਸਾਲ ਪੁੱਤਰ ਜੁਗਰਾਜ ਸਿੰਘ ਵਾਸੀ ਵਾਟਰ ਵਰਕਸ ਰੋਡ ਮਾਨਸਾ ਦੇ ਰੂਪ ਵਜੋਂ ਹੋਈ ਹੈ। ਪਰਿਵਾਰ ਦੇ ਦੱਸਣ ਅਨੁਸਾਰ ਉਕਤ ਨੌਜਵਾਨ ਪਿਛਲੇ ਛੇ ਸਾਲਾਂ ਤੋਂ ਨ-ਸ਼ੇ ਦਾ ਸੇਵਨ ਕਰ ਰਿਹਾ ਸੀ। ਜਿਸ ਨੇ ਇਸ ਆਦਤ ਦੇ ਚਲਦਿਆਂ ਆਪਣੀ ਜ਼ਮੀਨ ਵੀ ਵੇਚ ਦਿੱਤੀ ਸੀ।
ਭੈਣ ਨੇ ਦੱਸਿਆ- ਮ੍ਰਿਤਕ ਉਸ ਦਾ ਇਕ-ਲੌਤਾ ਭਰਾ
ਜਾਣਕਾਰੀ ਦਿੰਦਿਆਂ ਮ੍ਰਿਤਕ ਦੀ ਭੈਣ ਪ੍ਰਭਦੀਪ ਕੌਰ ਨੇ ਦੱਸਿਆ ਕਿ ਪਰਮਿੰਦਰ ਸਿੰਘ ਉਸ ਦਾ ਇਕ-ਲੌਤਾ ਭਰਾ ਸੀ। ਜੋ ਕਿ ਸਰਕਾਰੀ ਨੌਕਰੀ ਕਰਦਾ ਸੀ ਅਤੇ ਨ-ਸ਼ੇ ਕਾਰਨ ਉਸ ਨੇ ਆਪਣੀ ਜ਼ਮੀਨ-ਜਾਇਦਾਦ ਵੀ ਵੇਚ ਦਿੱਤੀ ਸੀ। ਆਪਣੇ ਨ-ਸ਼ੇ ਦੀ ਪੂਰਤੀ ਲਈ ਉਹ ਉਨ੍ਹਾਂ ਨਾਲ ਵੀ ਕੁੱਟ-ਮਾਰ ਕਰਦਾ ਸੀ। ਉਨ੍ਹਾਂ ਪੁਲਿਸ ਨੂੰ ਨ-ਸ਼ਾ ਤਸ-ਕਰਾਂ ਖ਼ਿਲਾਫ਼ ਕਾਰਵਾਈ ਕਰਨ ਦੀ ਅਪੀਲ ਵੀ ਕੀਤੀ ਸੀ। ਪਰ ਪੁਲਿਸ ਵੱਲੋਂ ਉਕਤ ਵਿਅਕਤੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ।
ਪਟਿਆਲਾ ਵਿਚ ਪਰਿਵਾਰ ਨਾਲ ਹੋਈ ਬਦਸ-ਲੂਕੀ
ਜਿਸ ਦੇ ਕਾਰਨ ਉਸ ਦੇ ਭਰਾ ਦੀ ਅੱਜ ਮੌ-ਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਨ-ਸ਼ੇ ਦੀ ਓਵਰ-ਡੋ-ਜ਼ ਤੋਂ ਬਾਅਦ ਉਸ ਨੂੰ ਮਾਨਸਾ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਿੱਥੋਂ ਉਨ੍ਹਾਂ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ ਸੀ। ਪਰ ਪਟਿਆਲੇ ਵਿੱਚ ਵੀ ਇਲਾਜ ਚੰਗਾ ਨਾ ਹੋਣ ਕਾਰਨ ਉਸ ਦੀ ਮੌ-ਤ ਹੋ ਗਈ। ਉਨ੍ਹਾਂ ਦੱਸਿਆ ਕਿ ਹਸਪਤਾਲ ਦਾ ਸਮੁੱਚਾ ਸਟਾਫ਼ ਹੜਤਾਲ ਉਤੇ ਸੀ ਅਤੇ ਉਨ੍ਹਾਂ ਨਾਲ ਹਸਪਤਾਲ ਵਿੱਚ ਦੁਰਵਿਵਹਾਰ ਕੀਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨ-ਸ਼ੇ ਨੂੰ ਰੋਕਣ ਵਿੱਚ ਨਾਕਾਮ ਰਹੀ ਹੈ। ਜਿਸ ਕਾਰਨ ਉਸ ਦੇ ਭਰਾ ਦੀ ਮੌ-ਤ ਹੋ ਗਈ।
ਪਰਿਵਾਰ ਨੇ ਸਰਕਾਰ ਖਿਲਾਫ ਕੀਤਾ ਰੋਸ ਪ੍ਰਦਰਸ਼ਨ
ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਭਰਾ ਦੀ ਮੌ-ਤ ਲਈ ਜ਼ਿੰਮੇਵਾਰ ਲੋਕਾਂ ਖਿਲਾਫ ਕਾਰਵਾਈ ਕੀਤੀ ਜਾਵੇ। ਇਸ ਦੇ ਨਾਲ ਹੀ ਨ-ਸ਼ਾ ਵਿਰੋਧੀ ਐਕਸ਼ਨ ਕਮੇਟੀ ਦੇ ਮੈਂਬਰ ਪਰਵਿੰਦਰ ਸਿੰਘ ਛੋਟਾ ਅਤੇ ਅਮਨਦੀਪ ਸਿੰਘ ਨੇ ਕਿਹਾ ਕਿ ਮ੍ਰਿਤਕ ਪਰਵਿੰਦਰ ਸਿੰਘ ਦੀ ਦੇਹ ਨੂੰ ਹਸਪਤਾਲ ਵਿੱਚ ਰਖਵਾਇਆ ਗਿਆ ਹੈ ਅਤੇ ਜਦੋਂ ਤੱਕ ਪ੍ਰਸ਼ਾਸਨ ਮੰਗਾਂ ਪੂਰੀਆਂ ਨਹੀਂ ਕਰਦਾ, ਉਦੋਂ ਤੱਕ ਨੌਜਵਾਨ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ।