ਪੰਜਾਬ ਵਿਚ ਜਿਲ੍ਹਾ ਅੰਮ੍ਰਿਤਸਰ ਦੇ ਬੀ ਡਿਵੀਜ਼ਨ ਥਾਣਾ ਏਰੀਏ ਵਿੱਚ ਸਥਿਤ ਤੇਜ ਨਗਰ ਵਿੱਚ ਵਿਆਹੁਤਾ ਦੇ ਸਵੇਰੇ ਦੇਰ ਨਾਲ ਉੱਠਣ ਨੂੰ ਲੈ ਕੇ ਹੋਏ ਝ-ਗ-ੜੇ ਨੇ ਖੂ-ਨੀ ਰੂਪ ਧਾਰਨ ਕਰ ਲਿਆ। ਲੜਕੀ ਦੇ ਸਹੁਰੇ ਨੇ ਉਸ ਦੇ ਕੁੜਮ ਅਤੇ ਉਸ ਦੇ ਨਾਬਾਲਗ ਪੁੱਤਰ ਦਾ ਗੋ-ਲੀ ਮਾ-ਰ ਕੇ ਕ-ਤ-ਲ ਕਰ ਦਿੱਤਾ। ਐਤਵਾਰ ਰਾਤ ਨੂੰ ਹੋਏ ਇਸ ਦੋਹਰੇ ਕ-ਤ-ਲ ਦੇ ਮਾਮਲੇ ਵਿੱਚ ਕੁੜਮ ਦੀ ਸੋਮਵਾਰ ਦੁਪਹਿਰ ਨੂੰ ਸ਼੍ਰੀ ਗੁਰੂ ਰਾਮਦਾਸ ਜੀ ਹਸਪਤਾਲ ਵਿੱਚ ਮੌ-ਤ ਹੋ ਗਈ। ਜਦੋਂ ਕਿ ਉਸ ਦੇ ਨਾਬਾ-ਲਗ ਪੁੱਤਰ ਦੀ ਸ਼ਾਮ ਕਰੀਬ 7 ਵਜੇ ਜੀ.ਟੀ ਰੋਡ ਸਥਿਤ ਅਮਨਦੀਪ ਹਸਪਤਾਲ ਵਿਖੇ ਮੌ-ਤ ਹੋ ਗਈ।
ਪੁਲਿਸ ਨੇ ਦੋਸ਼ੀ ਕੁੜਮ ਹਰਜੀਤ ਸਿੰਘ ਵਾਸੀ ਤੇਜ ਨਗਰ ਨੂੰ ਗ੍ਰਿਫ਼ਤਾਰ ਕਰ ਕੇ ਪਿਸ-ਤੌਲ ਬਰਾਮਦ ਕਰਕੇ ਉਸ ਖ਼ਿਲਾਫ਼ ਦੋਹਰੇ ਕ-ਤ-ਲ ਦਾ ਕੇਸ ਦਰਜ ਕਰ ਲਿਆ ਹੈ। ਦੋਵੇਂ ਮ੍ਰਿਤਕਾਂ ਦੀ ਪਹਿਚਾਣ ਦਲਜੀਤ ਸਿੰਘ ਉਮਰ 55 ਸਾਲ ਅਤੇ ਗੁਰਪ੍ਰੀਤ ਸਿੰਘ ਉਮਰ 17 ਸਾਲ ਵਾਸੀ ਤੇਜ ਨਗਰ ਚੌਕ ਦੇ ਰੂਪ ਵਜੋਂ ਹੋਈ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਐਤਵਾਰ ਰਾਤ ਹਰਜੀਤ ਸਿੰਘ ਅਤੇ ਦਲਜੀਤ ਸਿੰਘ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਝ-ਗ-ੜਾ ਹੋ ਗਿਆ ਸੀ।
ਛੇ ਮਹੀਨੇ ਪਹਿਲਾਂ ਹੋਇਆ ਸੀ ਵਿਆਹ
ਜਾਣਕਾਰੀ ਦਿੰਦਿਆਂ ਮ੍ਰਿਤਕ ਦਲਜੀਤ ਸਿੰਘ ਦੇ ਭਰਾ ਗੁਰਜੀਤ ਸਿੰਘ ਵਾਸੀ ਤੇਜ ਨਗਰ ਚੌਕ ਨੇ ਦੱਸਿਆ ਕਿ ਉਸ ਦੇ ਭਰਾ ਨੇ ਛੇ ਮਹੀਨੇ ਪਹਿਲਾਂ ਆਪਣੀ ਲੜਕੀ ਦਾ ਵਿਆਹ ਸੰਧੂ ਬਿਲਡਿੰਗ ਮਟੀਰੀਅਲ ਦੇ ਮਾਲਕ ਹਰਜੀਤ ਸਿੰਘ ਸੰਧੂ ਦੇ ਪੁੱਤਰ ਨਵਜੋਤ ਸਿੰਘ ਵਾਸੀ ਤੇਜ ਨਗਰ ਨਾਲ ਕੀਤਾ ਸੀ। ਧੀ ਹੁਣ ਗਰਭ-ਵਤੀ ਸੀ। ਗਰਭ-ਵਤੀ ਵਿਆਹੁਤਾ ਦੇ ਸਵੇਰੇ ਦੇਰ ਨਾਲ ਉੱਠਣ ਨੂੰ ਲੈ ਕੇ ਦੋਵੇਂ ਪਰਿਵਾਰਾਂ ਵਿੱਚ ਝ-ਗ-ੜਾ ਹੋ ਗਿਆ। ਸਹੁਰੇ ਪਰਿਵਾਰ ਵਾਲੇ ਇਸ ਗੱਲ ਤੋਂ ਨਾਰਾਜ਼ ਸਨ ਕਿ ਗਰਭ-ਵਤੀ ਵਿਆਹੁਤਾ ਨੂੰ ਸਵੇਰੇ ਛੇ ਵਜੇ ਉੱਠਣਾ ਚਾਹੀਦਾ। ਜਦੋਂ ਕਿ ਉਹ ਸਵੇਰੇ ਅੱਠ ਵਜੇ ਉੱਠਦੀ ਹੈ।
ਲੜਕੀ ਦੇ ਪਰਿਵਾਰ ਨੇ ਕਿਹਾ ਸੀ ਕਿ ਨਵਾਂ ਵਿਆਹ ਹੈ, ਸਭ ਕੁਝ ਠੀਕ ਹੋ ਜਾਵੇਗਾ
ਜਦੋਂ ਕਿ ਲੜਕੀ ਦੇ ਪੱਖ ਦਾ ਕਹਿਣਾ ਸੀ ਕਿ ਨਵਾਂ ਵਿਆਹ ਹੈ। ਸਭ ਕੁਝ ਠੀਕ ਹੋ ਜਾਵੇਗਾ, ਬੇਟੀ ਗਰਭ-ਵਤੀ ਵੀ ਹੈ, ਇਸ ਲਈ ਉਸ ਦਾ ਧਿਆਨ ਰੱਖਿਆ ਜਾਵੇ। ਇਸ ਮੁੱਦੇ ਉਤੇ ਦੋਵੇਂ ਧਿਰਾਂ ਆਪਸ ਵਿਚ ਭਿੜ ਗਈਆਂ। ਐਤਵਾਰ ਸ਼ਾਮ ਨੂੰ ਉਸ ਨੇ ਆਪਣੀ ਪਤਨੀ ਨਾਲ ਕਿਤੇ ਜਾਣਾ ਸੀ। ਇਸ ਦੌਰਾਨ ਉਸ ਨੂੰ ਫੋਨ ਆਇਆ ਕਿ ਉਸ ਦੇ ਭਰਾ ਦਲਜੀਤ ਸਿੰਘ ਨੂੰ ਗੋ-ਲੀ ਲੱਗੀ ਹੈ। ਜਦੋਂ ਉੱਥੇ ਪਹੁੰਚੇ ਤਾਂ ਪਤਾ ਲੱਗਿਆ ਕਿ ਦਲਜੀਤ ਸਿੰਘ ਦੇ 17 ਸਾਲਾ ਲੜਕੇ ਗੁਰਪ੍ਰੀਤ ਸਿੰਘ ਨੂੰ ਵੀ ਹਰਜੀਤ ਸਿੰਘ ਨੇ ਗੋ-ਲੀ ਮਾ-ਰ ਦਿੱਤੀ ਹੈ। ਇਸ ਤੋਂ ਤੁਰੰਤ ਬਾਅਦ ਗੁਆਂਢੀਆਂ ਨੇ ਪਿਓ ਅਤੇ ਪੁੱਤ ਨੂੰ ਸ਼੍ਰੀ ਗੁਰੂ ਰਾਮਦਾਸ ਜੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਦਲਜੀਤ ਸਿੰਘ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਜਦੋਂ ਕਿ ਪੁੱਤਰ ਦੀ ਸੋਮਵਾਰ ਸ਼ਾਮ ਕਰੀਬ 7 ਵਜੇ ਅਮਨਦੀਪ ਹਸਪਤਾਲ ਵਿਚ ਮੌ-ਤ ਹੋ ਗਈ।
ਇਸ ਮਾਮਲੇ ਸਬੰਧੀ ਸੀ. ਆਈ. ਏ. ਇੰਚਾਰਜ ਇੰਸਪੈਕਟਰ ਅਮਨਦੀਪ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਅਤੇ ਉਸ ਦੇ ਪਿਤਾ ਦਲਜੀਤ ਸਿੰਘ ਨੂੰ ਤੇਜ ਨਗਰ ਵਿੱਚ ਪਰਿਵਾਰਕ ਝਗੜੇ ਵਿੱਚ ਗੋ-ਲੀ ਮਾਰ ਕੇ ਕ-ਤ-ਲ ਕਰ ਦਿੱਤਾ ਗਿਆ। ਇਸ ਮਾਮਲੇ ਵਿਚ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਵਾਰ-ਦਾਤ ਦੌਰਾਨ ਵਰਤਿਆ ਗਿਆ ਹ-ਥਿ-ਆ-ਰ ਵੀ ਬਰਾਮਦ ਕਰ ਲਿਆ ਗਿਆ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।