ਪੰਜਾਬ ਵਿਚ ਅਬੋਹਰ ਦੇ ਪਿੰਡ ਖੁੱਬਣ ਦੇ ਰਹਿਣ ਵਾਲੇ ਇੱਕ ਚਾਹ ਸਟਾਲ ਮਾਲਕ ਦੀ ਬੀਤੀ ਰਾਤ ਟ੍ਰੈਕਟਰ ਟ੍ਰਾਲੀ ਦੀ ਲਪੇਟ ਵਿੱਚ ਆਉਣ ਨਾਲ ਦੁਖ-ਦਾਈ ਮੌ-ਤ ਹੋ ਗਈ। ਜਿਸ ਦੀ ਦੇਹ ਨੂੰ ਸੀਤੋ ਚੌਂਕੀ ਪੁਲਿਸ ਨੇ ਪੋਸਟ ਮਾਰਟਮ ਲਈ ਮੋਰਚਰੀ ਵਿੱਚ ਰਖਵਾਇਆ ਹੈ। ਮ੍ਰਿਤਕ ਵਿਅਕਤੀ ਪੰਜ ਜੁਆਕਾਂ ਦਾ ਪਿਤਾ ਸੀ ਅਤੇ ਰਾਤ ਸਮੇਂ ਢਾਣੀ ਤੋਂ ਦੁੱਧ ਲੈ ਕੇ ਵਾਪਸ ਆ ਰਿਹਾ ਸੀ।
ਦੁੱਧ ਲੈ ਕੇ ਵਾਪਸ ਆਉਂਦੇ ਸਮੇਂ ਵਾਪਰਿਆ ਹਾਦਸਾ
ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਗੁਰਦਿਆਲ ਸਿੰਘ ਉਮਰ 62 ਸਾਲ ਪੁੱਤਰ ਭਗਵਾਨ ਦੇ ਬੇਟੇ ਕਾਲਾ ਸਿੰਘ ਨੇ ਦੱਸਿਆ ਕਿ ਉਸ ਦਾ ਪਿਤਾ ਪਿੰਡ ਵਿੱਚ ਹੀ ਚਾਹ ਦੀ ਦੁਕਾਨ ਚਲਾਉਂਦਾ ਸੀ। ਬੀਤੀ ਰਾਤ ਉਹ ਦੁੱਧ ਲੈ ਕੇ ਆਪਣੇ ਮੋਟਰਸਾਈਕਲ ਉਤੇ ਪਿੰਡ ਕੁੱਤਿਆਂਵਾਲੀ ਤੋਂ ਵਾਪਸ ਆ ਰਿਹਾ ਸੀ ਕਿ ਰਸਤੇ ਵਿੱਚ ਇੱਕ ਢਾਣੀ ਨੇੜੇ ਇੱਕ ਟ੍ਰੈਕਟਰ ਟ੍ਰਾਲੀ ਨੇ ਉਸ ਨੂੰ ਟੱਕਰ ਮਾ-ਰ ਦਿੱਤੀ। ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਟ੍ਰੈਕਟਰ ਡਰਾਈਵਰ ਅਤੇ ਉਸ ਦਾ ਸਾਥੀ ਉਸ ਨੂੰ ਸੀਤੋ ਗੁੰਨੋਂ ਹਸਪਤਾਲ ਦਾਖਲ ਕਰਵਾ ਕੇ ਫ਼ਰਾਰ ਹੋ ਗਏ। ਇੱਥੇ ਡਾਕਟਰਾਂ ਨੇ ਮੁੱਢਲੀ ਜਾਂਚ ਕਰਨ ਤੋਂ ਬਾਅਦ ਗੁਰਦਿਆਲ ਸਿੰਘ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਪੁਲਿਸ ਨੇ ਨੁਕਸਾਨੇ ਵਾਹਨਾਂ ਨੂੰ ਕਬਜ਼ੇ ਵਿੱਚ ਲਿਆ
ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਸੀਤੋ ਚੌਂਕੀ ਦੇ ਏ. ਐਸ. ਆਈ. ਬਲਬੀਰ ਸਿੰਘ ਨੇ ਪੁਲਿਸ ਟੀਮ ਸਮੇਤ ਮੌਕੇ ਉਤੇ ਪਹੁੰਚ ਕੇ ਟ੍ਰੈਕਟਰ ਟ੍ਰਾਲੀ ਨੂੰ ਕਬਜ਼ੇ ਵਿੱਚ ਲੈ ਲਿਆ। ਬੁੱਧਵਾਰ ਨੂੰ ਉਸ ਦੇ ਪੁੱਤਰ ਕਾਲਾ ਸਿੰਘ ਦੇ ਬਿਆਨਾਂ ਦੇ ਆਧਾਰ ਉਤੇ ਪੁਲਿਸ ਨੇ ਟ੍ਰੈਕਟਰ ਡਰਾਈਵਰ ਅਤੇ ਉਸ ਦੇ ਇਕ ਸਾਥੀ ਖਿਲਾਫ ਧਾਰਾ 304-ਏ ਅਤੇ 427 ਦੇ ਤਹਿਤ ਮਾਮਲਾ ਦਰਜ ਕਰਕੇ ਪੋਸਟ ਮਾਰਟਮ ਤੋਂ ਬਾਅਦ ਦੇਹ ਨੂੰ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ।