ਪੰਜਾਬ ਵਿਚ ਜਿਲ੍ਹਾ ਜਲੰਧਰ ਦੇ ਕਰਤਾਰਪੁਰ ਵਿੱਚ ਇੱਕ 65 ਸਾਲ ਉਮਰ ਦੀ ਬਜੁਰਗ ਮਾਤਾ ਦਾ ਘਰ ਵਿੱਚ ਵੜ ਕੇ ਬੇ-ਰ-ਹਿ-ਮੀ ਨਾਲ ਕ-ਤ-ਲ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਬਜੁਰਗ ਮਾਤਾ ਦੀ ਧੀ ਵੀ ਗੰਭੀਰ ਜ਼ਖ਼ਮੀ ਹੋ ਗਈ ਹੈ। ਜਿਸ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ। ਦੋਸ਼ੀਆਂ ਨੇ ਮਾਤਾ ਉਤੇ ਤਿੱ-ਖੀ-ਆਂ ਚੀਜ਼ਾਂ ਨਾਲ ਵਾਰ ਕੀਤੇ ਹਨ।
10 ਮਿੰਟ ਤੱਕ ਘਰ ਦੇ ਅੰਦਰ ਹੀ ਰਹੇ ਦੋਸ਼ੀ
ਇਹ ਘ-ਟ-ਨਾ ਕਰਤਾਰਪੁਰ ਦੇ ਆਰੀਆ ਨਗਰ ਵਿਚ ਸਥਿਤ ਟਾਹਲੀ ਸਾਹਿਬ ਰੋਡ ਨੇੜੇ ਵਾਪਰੀ ਹੈ। ਜਿੱਥੇ ਦੋਸ਼ੀ ਦਿਨ ਦਿਹਾੜੇ ਇਸ ਵਾ-ਰ-ਦਾ-ਤ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਗਏ। ਵੀਰਵਾਰ ਸਵੇਰੇ ਕਰੀਬ 11.30 ਵਜੇ ਉਕਤ ਦੋਸ਼ੀ ਮਾਤਾ ਦੇ ਘਰ ਵਿਚ ਦਾਖਲ ਹੋਏ ਸਨ। ਦੋਵੇਂ ਦੋਸ਼ੀ ਕਰੀਬ 10 ਮਿੰਟ ਤੱਕ ਘਰ ਦੇ ਅੰਦਰ ਹੀ ਰਹੇ। ਪ੍ਰਾਪਤ ਜਾਣਕਾਰੀ ਅਨੁਸਾਰ ਸੁਰਿੰਦਰ ਕੌਰ ਉਮਰ 65 ਸਾਲ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਇਸ ਦੇ ਨਾਲ ਹੀ ਉਨ੍ਹਾਂ ਦੀ ਬੇਟੀ ਮੀਨਾ ਰਾਣੀ ਦਾ ਹਾਲ ਵੀ ਨਾਜ਼ੁਕ ਬਣਿਆ ਹੋਇਆ ਹੈ।
ਥਾਣਾ ਕਰਤਾਰਪੁਰ ਦੀ ਪੁਲਿਸ ਸੀ. ਆਈ. ਏ. ਅਤੇ ਫੋਰੈਂਸਿਕ ਟੀਮ ਜਾਂਚ ਲਈ ਪਹੁੰਚੀ
ਇਸ ਘ-ਟ-ਨਾ ਤੋਂ ਬਾਅਦ ਪੂਰੇ ਇਲਾਕੇ ਵਿਚ ਡਰ ਦਾ ਮਾਹੌਲ ਬਣ ਗਿਆ। ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਥਾਣਾ ਕਰਤਾਰਪੁਰ ਦੀ ਪੁਲਿਸ, ਸੀ. ਆਈ. ਏ. ਅਤੇ ਫੋਰੈਂਸਿਕ ਟੀਮ ਜਾਂਚ ਲਈ ਮੌਕੇ ਉਤੇ ਪਹੁੰਚ ਗਈ ਸੀ। ਇਸ ਦੇ ਨਾਲ ਹੀ ਥਾਣਾ ਕਰਤਾਰਪੁਰ ਦੀ ਪੁਲਿਸ ਨੇ ਕ-ਤ-ਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਫਿਲਹਾਲ ਪੁਲਿਸ ਇਲਾਕੇ ਦੇ CCTV ਕੈਮਰਿਆਂ ਦੀ ਫੁਟੇਜ ਦੇ ਆਧਾਰ ਉਤੇ ਜਾਂਚ ਕਰ ਰਹੀ ਹੈ। ਕਿਉਂਕਿ ਮੌਕੇ ਤੋਂ ਅਜੇ ਤੱਕ ਕੋਈ ਵੀ ਸੁਰਾਗ ਨਹੀਂ ਮਿਲਿਆ ਹੈ, ਜਿਸ ਨਾਲ ਪੁਲਿਸ ਦੋਸ਼ੀਆਂ ਤੱਕ ਪਹੁੰਚ ਸਕੇ। ਮੌਕੇ ਉਤੇ ਡਾਗ ਸਕੁਐਡ ਟੀਮ ਨੂੰ ਵੀ ਤਾਇਨਾਤ ਕੀਤਾ ਗਿਆ ਹੈ।
ਮ੍ਰਿਤਕ ਦਾ ਪਤੀ ਕਰਤਾਰਪੁਰ ਵਿਚ ਚਲਾਉਂਦਾ ਹੈ ਇਕ ਜਨਰਲ ਸਟੋਰ
ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਸੁਰਿੰਦਰ ਕੌਰ ਦਾ ਪਤੀ ਗੁਰਮੀਤ ਲਾਲ ਕਰਤਾਰਪੁਰ ਵਿਚ ਇਕ ਜਨਰਲ ਸਟੋਰ ਚਲਾਉਂਦਾ ਹੈ। ਉਹ ਕੁਝ ਦਿਨ ਪਹਿਲਾਂ ਹੀ ਅਮਰੀਕਾ ਤੋਂ ਭਾਰਤ ਆਇਆ ਸੀ। ਇਸ ਘ-ਟ-ਨਾ ਦੇ ਸਮੇਂ ਪੀੜਤ ਆਪਣੇ ਸਟੋਰ ਉਤੇ ਸੀ। ਉਥੇ ਹੀ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਘਰ ਵਿਚ ਦਾਖਲ ਹੋ ਕੇ ਕ-ਤ-ਲ ਕਰ ਦਿੱਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਦੋਸ਼ੀਆਂ ਨੇ ਮ੍ਰਿਤਕ ਬਜੁਰਗ ਦੇ ਸਿਰ, ਹੱਥਾਂ ਅਤੇ ਪਿੱਠ ਉਤੇ ਕਿਸੇ ਤਿੱਖੀ ਚੀਜ ਨਾਲ ਕਈ ਵਾਰ ਕੀਤੇ ਸਨ। ਪੁਲਿਸ ਨੇ ਬਜੁਰਗ ਮਾਤਾ ਦੀ ਦੇਹ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਚ ਰਖਵਾਇਆ ਹੈ।ਪੋਸਟ ਮਾਰਟਮ ਤੋਂ ਬਾਅਦ ਹੀ ਪਤਾ ਚੱਲ ਸਕੇਗਾ ਕਿ ਉਕਤ ਦੋਸ਼ੀਆਂ ਵਲੋਂ ਮ੍ਰਿਤਕ ਉਤੇ ਕਿੰਨੇ ਕੁ ਵਾਰ ਕੀਤੇ ਗਏ। ਬਜੁਰਗ ਮਾਤਾ ਦਾ ਪੋਸਟ ਮਾਰਟਮ ਸ਼ੁੱਕਰਵਾਰ ਨੂੰ ਹੋਵੇਗਾ।