ਪੰਜਾਬ ਦੇ ਲੁਧਿਆਣੇ ਜਿਲ੍ਹੇ ਵਿਚ ਦੇਰ ਰਾਤ ਟਾਈਗਰ ਸਫਾਰੀ ਪੁਲ ਦੇ ਨੇੜੇ ਗਣਪਤੀ ਮੂਰਤੀ ਦਾ ਵਿਸਰਜਨ ਕਰਕੇ ਘਰ ਪਰਤ ਰਹੇ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਟਰੱਕ ਡਰਾਈਵਰ ਨੇ ਟੱ-ਕ-ਰ ਮਾਰ ਦਿੱਤੀ। ਜਿਸ ਕਾਰਨ ਉਸ ਦੀ ਮੌ-ਤ ਹੋ ਗਈ। ਨੌਜਵਾਨ ਡੀਜੇ ਟਰਾਲੀ ਦੇ ਪਿੱਛੇ ਆਪਣੇ ਦੋਸਤਾਂ ਨਾਲ ਹੌਲੀ-ਹੌਲੀ ਨੱਚਦਾ ਆ ਰਿਹਾ ਸੀ। ਇਸੇ ਦੌਰਾਨ ਇੱਕ ਤੇਜ਼ ਆ ਰਹੇ ਟਰੱਕ ਨੇ ਉਸ ਨੂੰ ਪਿੱਛਿਓਂ ਟੱਕਰ ਮਾਰ ਦਿੱਤੀ।
ਲੋਕਾਂ ਨੇ ਦੋਸ਼ੀ ਟਰੱਕ ਡਰਾਈਵਰ ਦਾ ਪਿੱਛਾ ਕੀਤਾ, ਪਰ ਉਹ ਫਰਾਰ ਹੋਣ ਵਿਚ ਸਫਲ ਹੋ ਗਿਆ। ਇਸ ਤੋਂ ਬਾਅਦ ਲੋਕਾਂ ਨੇ ਬਲੱਡ ਨਾਲ ਭਿੱਜੇ ਹਾਲ ਵਿਚ ਸੜਕ ਉਤੇ ਪਏ ਨੌਜਵਾਨ ਨੂੰ ਹਸਪਤਾਲ ਪਹੁੰਚਦੇ ਕੀਤਾ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਨੌਜਵਾਨ ਦੀ ਪਹਿਚਾਣ ਮਨਦੀਪ ਸਿੰਘ ਉੱਪਲ ਵਾਸੀ ਜੀਕੇ ਅਸਟੇਟ ਦੇ ਰੂਪ ਵਜੋਂ ਹੋਈ ਹੈ। ਉਸ ਦੇ ਸਿਰ ਅਤੇ ਚਿਹਰੇ ਉਤੇ ਬੁਰੀ ਤਰ੍ਹਾਂ ਨਾਲ ਸੱ-ਟਾਂ ਲੱਗੀਆਂ ਸਨ।
ਮੂਰਤੀ ਵਿਸਰਜਨ ਕਰਨ ਤੋਂ ਬਾਅਦ ਘਰ ਪਰਤ ਰਹੇ ਸਨ
ਐਮ. ਆਈ. ਜੀ. ਫਲੈਟ ਨੇੜੇ ਜਮਾਲਪੁਰ ਵਿਚ ਨੌਜਵਾਨਾਂ ਨੇ ਗਣਪਤੀ ਦੀ ਪੂਜਾ ਕੀਤੀ ਸੀ। ਕੱਲ੍ਹ ਸਾਰੇ ਨੌਜਵਾਨ ਸਤਲੁਜ ਦਰਿਆ ਵਿੱਚ ਗਣਪਤੀ ਮਹਾਰਾਜ ਦਾ ਵਿਸਰਜਨ ਕਰਕੇ ਅਤੇ ਡੀਜੇ ਦੀ ਧੁਨ ਉਤੇ ਨੱਚਦੇ ਹੋਏ ਘਰ ਵਾਪਸ ਜਾ ਰਹੇ ਸਨ। ਕੁਝ ਨੌਜਵਾਨ ਅੱਗੇ ਜਾ ਚੁੱਕੇ ਸਨ। ਇਸ ਹਾਦਸੇ ਦਾ ਪਤਾ ਲੱਗਦਿਆਂ ਹੀ ਜਲੰਧਰ ਬਾਈਪਾਸ ਨੇੜੇ ਵੱਡੀ ਗਿਣਤੀ ਵਿਚ ਨੌਜਵਾਨ ਇਕੱਠੇ ਹੋ ਗਏ।
ਜਿਸ ਤੋਂ ਬਾਅਦ ਇਸ ਮਾਮਲੇ ਸਬੰਧੀ ਮਨਦੀਪ ਸਿੰਘ ਦੇ ਪਰਿਵਾਰ ਵਾਲਿਆਂ ਨੂੰ ਸੂਚਨਾ ਦਿੱਤੀ ਗਈ। ਨੌਜਵਾਨ ਨੂੰ ਹਸਪਤਾਲ ਲੈ ਕੇ ਗਏ ਉਸ ਦੇ ਦੋਸਤਾਂ ਨੇ ਦੱਸਿਆ ਕਿ ਮਨਦੀਪ ਸਿੰਘ ਪਰਿਵਾਰ ਵਿੱਚ ਸਭ ਤੋਂ ਛੋਟਾ ਸੀ। ਉਸ ਦੇ 1 ਭਰਾ ਅਤੇ 4 ਭੈਣਾਂ ਹਨ। ਉਹ ਮਾਰਕੀਟਿੰਗ ਦਾ ਕੰਮ ਕਰਦਾ ਸੀ। ਫਿਲਹਾਲ ਪਰਿਵਾਰਕ ਮੈਂਬਰਾਂ ਦੇ ਦੇਰ ਰਾਤ ਹਸਪਤਾਲ ਆਉਣ ਉਤੇ ਦੇਹ ਨੂੰ ਮੋਰਚਰੀ ਵਿਚ ਰਖਵਾਇਆ ਗਿਆ ਹੈ।
ਪਰਿਵਾਰ ਦੇ ਫੈਸਲੇ ਤੋਂ ਬਾਅਦ ਹੀ ਕੀਤਾ ਜਾਵੇਗਾ ਦੇਹ ਦਾ ਪੋਸਟ ਮਾਰਟਮ
ਇਸ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਸਿਵਲ ਹਸਪਤਾਲ ਚੌਕੀ ਦੇ ਇੰਚਾਰਜ ਰਜਿੰਦਰ ਸਿੰਘ ਵੀ ਮੌਕੇ ਉਤੇ ਪੁੱਜੇ। ਉਨ੍ਹਾਂ ਦੱਸਿਆ ਕਿ ਨੌਜਵਾਨ ਦੀ ਮੌ-ਤ ਸਬੰਧੀ ਸਬੰਧਤ ਥਾਣੇ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਥਾਣਾ ਸਲੇਮ ਟਾਬਰੀ ਦੀ ਪੁਲਿਸ ਇਸ ਮਾਮਲੇ ਦੀ ਜਾਂਚ ਕਰੇਗੀ।