ਪੰਜਾਬ ਵਿਚ ਜਿਲ੍ਹਾ ਲੁਧਿਆਣਾ, ਨੇੜੇ ਖੰਨਾ ਦੇ ਰਾਹੋਂ ਰੋਡ ਉਤੇ ਇੱਕ ਤੇਜ਼ ਸਪੀਡ ਟ੍ਰੈਕਟਰ ਟ੍ਰਾਲੀ ਨੇ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੂੰ ਟੱ-ਕ-ਰ ਮਾਰ ਦਿੱਤੀ। ਇਸ ਹਾਦਸੇ ਵਿਚ ਇਕ ਵਿਅਕਤੀ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਫਿਲਹਾਲ ਦੂਜੇ ਵਿਅਕਤੀ ਦਾ ਹਾਲ ਨਾਜ਼ੁਕ ਦੱਸਿਆ ਜਾ ਰਿਹਾ ਹੈ। ਉਸ ਨੂੰ ਖੰਨਾ ਸਿਵਲ ਹਸਪਤਾਲ ਤੋਂ ਸੈਕਟਰ-32 ਚੰਡੀਗੜ੍ਹ ਸਥਿਤ ਸਰਕਾਰੀ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ।
ਮ੍ਰਿਤਕ ਦੀ ਪਹਿਚਾਣ ਪਿੰਡ ਗਿੱਲ (ਲੁਧਿਆਣਾ) ਦੇ ਰਹਿਣ ਵਾਲੇ ਸੁਖਵਿੰਦਰ ਸਿੰਘ ਰੂਪਰਾਏ ਉਮਰ 54 ਸਾਲ ਦੇ ਰੂਪ ਵਜੋਂ ਹੋਈ ਹੈ। ਸੁਖਵਿੰਦਰ ਸਿੰਘ ਦਾ ਜੱਦੀ ਪਿੰਡ ਲਲਹੇੜੀ ਹੈ। ਕਰੀਬ 32 ਸਾਲਾਂ ਤੋਂ ਉਹ ਆਪਣੇ ਪਰਿਵਾਰ ਸਮੇਤ ਲੁਧਿਆਣਾ ਦੇ ਗਿੱਲ ਪਿੰਡ ਵਿੱਚ ਰਹਿਣ ਲੱਗ ਪਿਆ ਸੀ। ਸੁਖਵਿੰਦਰ ਸਿੰਘ ਦੀ ਉਥੇ ਵੈਲਡਿੰਗ ਦੀ ਵਰਕਸ਼ਾਪ ਹੈ।
1 ਦੀ ਮੌਕੇ ਉਤੇ ਹੀ ਹੋਈ ਮੌ-ਤ, 1 ਦਾ ਹਾਲ ਗੰਭੀਰ
ਸੁਖਵਿੰਦਰ ਸਿੰਘ ਰੂਪਰਾਏ ਆਪਣੇ ਦੋਸਤ ਨਿਰਮਲ ਸਿੰਘ ਵਾਸੀ ਕਲਾਲਮਾਜਰਾ ਦੇ ਨਾਲ ਕਿਸੇ ਨਿੱਜੀ ਕੰਮ ਲਈ ਪਿੰਡ ਲਲਹੇੜੀ ਜਾ ਰਿਹਾ ਸੀ। ਰਾਹੋਂ ਰੋਡ ਤੋਂ ਲਲਹੇੜੀ ਨੂੰ ਜਾਂਦੇ ਸਮੇਂ ਤੇਜ਼ ਆ ਰਹੇ ਸਵਰਾਜ ਟ੍ਰੈਕਟਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਮੋਟਰਸਾਈਕਲ ਚਲਾ ਰਿਹਾ ਸੁਖਵਿੰਦਰ ਸਿੰਘ ਬੁੜਕ ਗਿਆ ਅਤੇ ਉਸ ਦਾ ਸਿਰ ਟਰਾਲੀ ਵਿਚ ਜਾ ਲੱਗਿਆ। ਜਿਸ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਉਥੋਂ ਦੇ ਰਾਹਗੀਰਾਂ ਨੇ ਹਾਦਸੇ ਵਿੱਚ ਜ਼ਖਮੀ ਹੋਏ ਨਿਰਮਲ ਸਿੰਘ ਨੂੰ ਸਿਵਲ ਹਸਪਤਾਲ ਖੰਨਾ ਵਿਖੇ ਪਹੁੰਚਦਾ ਕੀਤਾ।
ਮੌਕੇ ਤੋਂ ਫਰਾਰ ਹੋਇਆ ਦੋਸ਼ੀ
ਇਸ ਮਾਮਲੇ ਵਿਚ ਪੁਲਿਸ ਨੇ ਐਫ. ਆਈ. ਆਰ. ਦਰਜ ਕਰ ਲਈ ਹੈ। ਹਾਦਸੇ ਦੀ ਜਾਂਚ ਕਰ ਰਹੇ ਏ. ਐਸ. ਆਈ. ਜਗਤਾਰ ਸਿੰਘ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਆਪਣੇ ਟ੍ਰੈਕਟਰ ਟ੍ਰਾਲੀ ਸਮੇਤ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਉਸ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਛੇਤੀ ਹੀ ਉਸ ਦਾ ਪਤਾ ਲਗਾ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਸੁਖਵਿੰਦਰ ਸਿੰਘ ਦੀ ਦੇਹ ਖੰਨਾ ਦੇ ਸਿਵਲ ਹਸਪਤਾਲ ਵਿਖੇ ਪੋਸਟ ਮਾਰਟਮ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ। ਉਧਰ ਸੁਖਵਿੰਦਰ ਸਿੰਘ ਦੇ ਪਰਿਵਾਰਕ ਮੈਂਬਰ ਪੁਸ਼ਕਰ ਰਾਜ ਸਿੰਘ ਰੂਪ ਰਾਏ ਵਲੋਂ ਪੁਲਿਸ ਤੋਂ ਦੋਸ਼ੀ ਨੂੰ ਜਲਦੀ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਗਈ ਹੈ।