ਹਰਿਆਣਾ ਦੇ ਫਰੀਦਾਬਾਦ ਜ਼ਿਲੇ ਦੇ ਸ਼ਾਹਜਹਾਂਪੁਰ ਪਿੰਡ ਵਿਚ ਰਸਤੇ ਨੂੰ ਲੈ ਕੇ ਹੋਏ ਝ-ਗ-ੜੇ ਵਿਚ ਬਦ-ਮਾਸ਼ਾਂ ਨੇ ਪਿਤਾ ਅਤੇ ਪੁੱਤਰ ਉਤੇ ਚਾ-ਕੂ ਨਾਲ ਵਾਰ ਕਰ ਦਿੱਤਾ। ਇਸ ਦੌਰਾਨ ਪਿਓ ਅਤੇ ਪੁੱਤ ਦੀ ਮੌ-ਤ ਹੋ ਗਈ ਅਤੇ ਤਿੰਨ ਲੋਕ ਜ਼ਖਮੀ ਹੋ ਗਏ। ਮ੍ਰਿਤਕਾਂ ਦੀ ਪਹਿਚਾਣ ਰਾਜਕੁਮਾਰ ਉਮਰ 45 ਸਾਲ ਅਤੇ ਹਿਮਾਂਸ਼ੂ ਉਮਰ 22 ਸਾਲ ਦੇ ਰੂਪ ਵਜੋਂ ਹੋਈ ਹੈ। ਹਿਮਾਂਸ਼ੂ ਫੌਜ ਵਿਚ ਭਰਤੀ ਹੋਣ ਦੀ ਤਿਆਰੀ ਕਰ ਰਿਹਾ ਸੀ। ਉਸ ਨੇ ਕੁਝ ਦਿਨ ਪਹਿਲਾਂ ਸਰੀਰਕ ਪ੍ਰਕਿਰਿਆ ਵੀ ਪਾਸ ਕੀਤੀ ਸੀ।
ਮ੍ਰਿਤਕ ਰਾਜਕੁਮਾਰ ਦਾ ਵੱਡਾ ਭਰਾ ਹੁਸ਼ਿਆਰ ਪਲਵਲ ਦੇ ਚੰਦਹਾਟ ਥਾਣੇ ਵਿਚ ਸਬ-ਇੰਸਪੈਕਟਰ ਹੈ। ਉਸ ਨੇ ਦੱਸਿਆ ਕਿ ਘ-ਟ-ਨਾ ਸਮੇਂ ਉਹ ਆਪਣੇ ਘਰ ਹੀ ਸੀ। ਲ-ੜਾ-ਈ ਦੀ ਸੂਚਨਾ ਮਿਲਦਿਆਂ ਹੀ ਉਹ ਅਤੇ ਉਸ ਦਾ ਲੜਕਾ ਸਚਿਨ ਘਰੋਂ ਬਾਹਰ ਆਏ। ਰਾਜਕੁਮਾਰ ਅਤੇ ਹਿਮਾਂਸ਼ੂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਦੋਸ਼ੀਆਂ ਦੀ ਗਿਣਤੀ 15 ਤੋਂ 20 ਸੀ, ਜਿਨ੍ਹਾਂ ਵਿਚੋਂ ਕਈਆਂ ਦੇ ਹੱਥਾਂ ਵਿਚ ਚਾ-ਕੂ ਸਨ।
ਇਸ ਦੌਰਾਨ ਮ੍ਰਿਤਕ ਦੀ ਬੇਟੀ ਵੀ ਹੋਈ ਜ਼ਖਮੀ
ਉਨ੍ਹਾਂ ਨੇ ਉਸ ਦੇ ਭਰਾ ਸਮੇਤ ਸਾਰਿਆਂ ਉਤੇ ਚਾ-ਕੂ-ਆਂ ਨਾਲ ਵਾਰ ਕਰ ਦਿੱਤਾ।ਰਾਜਕੁਮਾਰ ਅਤੇ ਭਤੀਜੇ ਹਿਮਾਂਸ਼ੂ ਉਤੇ ਚਾ-ਕੂ ਨਾਲ ਕਈ ਵਾਰ ਕੀਤੇ ਗਏ। ਦਖਲ ਦੇਣ ਦੀ ਕੋਸ਼ਿਸ਼ ਦੌਰਾਨ ਉਸ ਨੂੰ ਵੀ ਚਾ-ਕੂ ਮਾਰ ਦਿੱਤਾ ਗਿਆ ਅਤੇ ਉਸ ਦੇ ਲੜਕੇ ਸਚਿਨ ਦੇ ਸਿਰ ਉਤੇ ਡੰ-ਡੇ ਨਾਲ ਵਾਰ ਕੀਤਾ ਗਿਆ। ਇਸ ਦੌਰਾਨ ਰਾਜਕੁਮਾਰ ਦੀ ਬੇਟੀ ਪ੍ਰੀਤੀ ਵੀ ਜ਼ਖਮੀ ਹੋ ਗਈ ਹੈ। ਜਿਸ ਨੂੰ ਇਲਾਜ ਲਈ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ।
ਇਸ ਮਾਮਲੇ ਸਬੰਧੀ ਇਸੇ ਪਿੰਡ ਦੇ ਹੀ ਰਹਿਣ ਵਾਲੇ ਸ੍ਰੀ ਪਾਲ ਨੇ ਦੱਸਿਆ ਕਿ ਉਸ ਕੋਲ ਪਿੰਡ ਸ਼ਾਹਜਹਾਨਪੁਰ ਵਿੱਚ ਹੀ ਕਰੀਬ 200 ਗਜ਼ ਪੰਚਾਇਤੀ ਜ਼ਮੀਨ ਸੀ। ਜਿਸ ਉਤੇ ਉਨ੍ਹਾਂ ਦਾ ਕਬਜ਼ਾ ਸੀ ਪਰ ਕਰੀਬ 20 ਸਾਲ ਪਹਿਲਾਂ ਉਹ ਪਿੰਡ ਛੱਡ ਕੇ ਦਿੱਲੀ ਦੇ ਧੌਲਾ ਕੂਆਂ ਵਿਖੇ ਚਲੇ ਗਏ ਸਨ। ਹੁਣ ਉੱਥੇ ਰਹਿ ਰਹੇ ਹਨ। ਸ੍ਰੀ ਪਾਲ ਨੇ ਦੱਸਿਆ ਕਿ ਕਰੀਬ 15 ਦਿਨ ਪਹਿਲਾਂ ਉਕਤ ਜ਼ਮੀਨ ਨੂੰ ਲੈ ਕੇ ਪੰਚਾਇਤ ਹੋਈ ਸੀ।
ਪੰਚਾਇਤ ਵਿਚ ਰਸਤਾ ਦਿੱਤੇ ਜਾਣ ਦਾ ਹੋਇਆ ਸੀ ਫੈਸਲਾ
ਜਿਸ ਵਿਚ ਰਾਹ ਦੇਣ ਦਾ ਫੈਸਲਾ ਪੰਚਾਇਤ ਵਿਚ ਲਿਆ ਗਿਆ ਕਿਉਂਕਿ ਰਾਜਕੁਮਾਰ ਉਸ ਜ਼ਮੀਨ ਵਿਚੋਂ ਲੰਘਣ ਲਈ ਰਸਤਾ ਮੰਗ ਰਿਹਾ ਸੀ। ਪੰਚਾਇਤ ਵਿੱਚ ਰਾਹ ਦੇਣ ਦਾ ਫੈਸਲਾ ਕੀਤਾ ਗਿਆ ਸੀ। ਅੱਜ ਜਦੋਂ ਰਾਜਕੁਮਾਰ ਆਪਣੇ ਆਉਣ ਦਾ ਰਸਤਾ ਸਾਫ਼ ਕਰ ਰਿਹਾ ਸੀ ਤਾਂ ਸੁਮੇਰਾ ਅਤੇ ਉਸ ਦੇ ਦੋਵੇਂ ਪੁੱਤਰ ਆ ਗਏ। ਉਹ ਰਸਤੇ ਨੂੰ ਲੈ ਕੇ ਲ-ੜ-ਨ ਲੱਗੇ। ਉਨ੍ਹਾਂ ਨੇ ਕਰੀਬ ਇੱਕ ਦਰਜਨ ਹੋਰ ਲੋਕਾਂ ਨੂੰ ਬੁਲਾਇਆ। ਇਸ ਦੌਰਾਨ ਉਨ੍ਹਾਂ ਨੇ ਚਾ-ਕੂ ਨਾਲ ਤਿੱਖੇ ਵਾਰ ਕਰ ਦਿੱਤੇ।
ਇਸ ਦੌਰਾਨ ਰਾਜਕੁਮਾਰ ਅਤੇ ਉਸ ਦਾ ਪੁੱਤਰ ਜ਼ਖਮੀ ਹੋ ਗਏ। ਉਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਬੱਲਭਗੜ੍ਹ ਲਿਜਾਇਆ ਗਿਆ। ਜਿੱਥੇ ਰਾਜਕੁਮਾਰ ਦੀ ਮੌ-ਤ ਹੋ ਗਈ। ਹਿਮਾਂਸ਼ੂ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ ਪਰ ਇਲਾਜ ਦੌਰਾਨ ਉਸ ਦੀ ਵੀ ਮੌ-ਤ ਹੋ ਗਈ। ਇਸ ਦੇ ਨਾਲ ਹੀ ਸ੍ਰੀ ਪਾਲ ਨੇ ਦੱਸਿਆ ਕਿ ਜਦੋਂ ਲੜਾਈ ਹੋ ਰਹੀ ਸੀ ਤਾਂ ਪੁਲਿਸ ਵੀ ਮੌਕੇ ਉਤੇ ਪਹੁੰਚ ਗਈ ਸੀ ਪਰ ਪੁਲਿਸ ਸਿਰਫ਼ ਲ-ੜਾ-ਈ ਦੀ ਵੀਡੀਓ ਹੀ ਬਣਾਉਂਦੀ ਰਹੀ। ਉਸ ਨੇ ਕਿਹਾ ਕਿ ਇਹ ਹ-ਮ-ਲਾ ਪੁਲਿਸ ਦੇ ਸਾਹਮਣੇ ਹੋਇਆ।
ਕੁਝ ਦੋਸ਼ੀਆਂ ਨੂੰ ਪੁਲਿਸ ਨੇ ਫੜਿਆ
ਇਸ ਮਾਮਲੇ ਵਿਚ ਛਾਅਸਾ ਥਾਣਾ ਦੇ ਐਸ. ਐਚ. ਓ. ਸੁਰਿੰਦਰ ਨੇ ਦੱਸਿਆ ਕਿ ਘ-ਟ-ਨਾ ਸਮੇਂ ਡਾਇਲ 112 ਦੀ ਟੀਮ ਮੌਕੇ ਉਤੇ ਪਹੁੰਚ ਗਈ ਸੀ ਪਰ ਦੋਸ਼ੀਆਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਉਹ ਬਚਾਅ ਨਹੀਂ ਕਰ ਸਕੇ। ਜਿਸ ਕਾਰਨ ਉਥੇ ਦੋ ਜਾਣਿਆਂ ਨੂੰ ਚਾ-ਕੂ ਲੱਗ ਗਏ। ਇਸ ਵਿਚ ਪਿਓ ਅਤੇ ਪੁੱਤਰ ਦੀ ਮੌ-ਤ ਹੋ ਗਈ। ਫਿਲਹਾਲ ਕੁਝ ਦੋਸ਼ੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਬਾਕੀਆਂ ਦੀ ਪਹਿਚਾਣ ਕਰਕੇ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।