ਭਾਰਤ ਦੇ ਕਾਰੋਬਾਰੀ ਅਤੇ ਉਸ ਦੇ ਪੁੱਤਰ ਨਾਲ, ਵਾਪਰਿਆ ਦੁਖ-ਦਾਈ ਹਾਦਸਾ, ਪਿਓ ਅਤੇ ਪੁੱਤ ਸਣੇ, 6 ਲੋਕਾਂ ਨੇ ਤਿਆਗੇ ਪ੍ਰਾਣ

Punjab

ਜੋਹਾਨਸਬਰਗ ਭਾਸ਼ਾ:- ਦੱਖਣੀ-ਪੱਛਮੀ ਜ਼ਿੰਬਾਬਵੇ ਦੇ ਵਿੱਚ ਇੱਕ ਪ੍ਰਾਈਵੇਟ ਜਹਾਜ਼ ਕਿਸੇ ਤਕਨੀਕੀ ਨੁਕਸ ਦੇ ਕਾਰਨ ਇੱਕ ਹੀਰੇ ਦੀ ਖਾਨ ਨੇੜੇ ਹਾਦਸਾ-ਗ੍ਰਸਤ ਹੋ ਗਿਆ, ਇਸ ਹਾਦਸੇ ਵਿੱਚ ਇੱਕ ਅਰਬਪਤੀ ਭਾਰਤੀ ਮਾਈਨਿੰਗ ਕਾਰੋਬਾਰ ਕਰਨ ਵਾਲੇ ਅਤੇ ਉਸ ਦੇ ਪੁੱਤਰ ਸਮੇਤ ਸਣੇ ਛੇ ਜਾਣਿਆਂ ਦੀ ਮੌ-ਤ ਹੋ ਗਈ। ਇਹ ਸਾਰੀ ਜਾਣਕਾਰੀ ਮੀਡੀਆ ਵਿੱਚ ਛਪੀਆਂ ਖਬਰਾਂ ਤੋਂ ਸਾਹਮਣੇ ਆਈ ਹੈ। ਨਿਊਜ਼ ਵੈੱਬਸਾਈਟ ‘iHarare’ (ਆਈਹਰਾਰੇ) ਨੇ ਆਪਣੀ ਖਬਰ ਵਿਚ ਦੱਸਿਆ ਹੈ ਕਿ ਮਸਾਵਾ ਦੇ ਜਵਾਮਹੰਡੇ ਏਰੀਏ ਵਿਚ ਇਕ ਜਹਾਜ਼ ਹਾਦਸੇ ਵਿਚ ਮਾਈਨਿੰਗ ਕੰਪਨੀ (ਰਿਓਜ਼ਿਮ) ਦੇ ਮਾਲਕ ਹਰਪਾਲ ਰੰਧਾਵਾ, ਉਸ ਦੇ ਬੇਟੇ ਅਤੇ ਚਾਰ ਹੋਰ ਲੋਕਾਂ ਦੀ ਮੌ-ਤ ਹੋ ਗਈ ਹੈ।

ਰਿਓਜ਼ਿਮ ਸੋਨੇ ਅਤੇ ਕੋਲੇ ਦੇ ਉਤਪਾਦਨ ਅਤੇ ਨਿੱਕਲ ਅਤੇ ਤਾਂਬੇ ਨੂੰ ਸ਼ੁੱਧ ਕਰਨ ਵਾਲੀ ਇੱਕ ਪ੍ਰਮੁੱਖ ਮਾਈਨਿੰਗ ਕੰਪਨੀ ਹੈ। ਰਿਪੋਰਟਾਂ ਮੁਤਾਬਕ ‘ਰਿਓਜ਼ਿਮ’ ਦੀ ਮਲਕੀਅਤ ਵਾਲਾ ਸੇਸਨਾ 206 ਜਹਾਜ਼ ਸ਼ੁੱਕਰਵਾਰ ਨੂੰ ਹਰਾਰੇ ਤੋਂ ਮੁਰੋਵਾ ਹੀਰੇ ਦੀ ਖਾਣ ਵੱਲ ਜਾ ਰਿਹਾ ਸੀ, ਤਦ ਇਹ ਦੁਖ-ਦਾਈ ਹਾਦਸਾ ਵਾਪਰ ਗਿਆ। ਸਿੰਗਲ-ਇੰਜਣ ਵਾਲਾ ਇਹ ਜਹਾਜ਼ ਮੁਰੋਵਾ ਹੀਰੇ ਦੀ ਖਾਨ ਦੇ ਨੇੜੇ ਹਾਦਸਾਗ੍ਰਸਤ ਹੋ ਗਿਆ, ਜਿਸ ਦਾ ਸਹਿ-ਮਾਲਕ ਰਿਓਜ਼ਿਮ ਹੈ। ਖਬਰਾਂ ਮੁਤਾਬਕ ਜਵਾਮਹੰਡੇ ਦੇ ਪੀਟਰ ਫਾਰਮ ਵਿਚ ਡਿੱਗਣ ਤੋਂ ਪਹਿਲਾਂ ਜਹਾਜ਼ ਵਿਚ ਕੋਈ ਤਕਨੀਕੀ ਖਰਾਬੀ ਆ ਗਈ, ਜਿਸ ਕਾਰਨ ਸ਼ਾਇਦ ਇਹ ਹਵਾ ਵਿਚ ਹੀ ਫਟ ਗਿਆ।

ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਦੌਰਾਨ ਜਹਾਜ਼ ਵਿਚ ਸਵਾਰ ਸਾਰੇ ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਦੀ ਮੌ-ਤ ਹੋ ਗਈ। ‘ਦਿ ਹੇਰਾਲਡ’ ਅਖਬਾਰ ਨੇ ਪੁਲਿਸ ਦੇ ਹਵਾਲੇ ਨਾਲ ਦੱਸਿਆ ਕਿ ਹਾਦਸੇ ਵਿਚ ਮਾ-ਰੇ ਗਏ ਚਾਰ ਲੋਕ ਵਿਦੇਸ਼ੀ ਸਨ, ਜਦੋਂ ਕਿ ਦੋ ਹੋਰ ਜ਼ਿੰਬਾਬਵੇ ਦੇ ਨਾਗਰਿਕ ਸਨ। ਪੁਲਿਸ ਨੇ ਅਜੇ ਤੱਕ ਮ੍ਰਿਤਕਾਂ ਦੇ ਨਾਮ ਜਾਰੀ ਨਹੀਂ ਕੀਤੇ ਹਨ, ਪਰ ਰੰਧਾਵਾ ਦੇ ਦੋਸਤ ਅਤੇ ਪੇਸ਼ੇਵਰ ਪੱਤਰਕਾਰ ਅਤੇ ਫਿਲਮ ਨਿਰਮਾਤਾ ਹੋਪਵੈਲ ਚਿਨਨੋ ਨੇ ਹਾਦਸੇ ਵਿੱਚ ਉਨ੍ਹਾਂ ਦੀ ਮੌ-ਤ ਦੀ ਪੁਸ਼ਟੀ ਕੀਤੀ ਹੈ।

Leave a Reply

Your email address will not be published. Required fields are marked *