ਪੰਜਾਬ ਵਿਚ ਜਿਲ੍ਹਾ ਲੁਧਿਆਣਾ ਦੇ ਸਮਰਾਲਾ ਇਲਾਕੇ ਵਿਚ ਲਗਾਤਾਰ ਹੋ ਰਹੀਆਂ ਚੋ-ਰੀ-ਆਂ ਅਤੇ ਲੁੱ-ਟ ਖੋ-ਹ ਦੀਆਂ ਘਟ-ਨਾਵਾਂ ਕਾਰਨ ਲੋਕਾਂ ਵਿਚ ਡਰ ਦਾ ਮਾਹੌਲ ਹੈ। ਇਥੇ ਨਜ਼ਦੀਕੀ ਪਿੰਡ ਸਿਹਾਲਾ ਤੋਂ ਸਕੂਟਰੀ ਸਵਾਰ ਦੋ ਔਰਤਾਂ ਨੂੰ ਕੱਲ੍ਹ ਦਿਨ ਦਿਹਾੜੇ ਮੋਟਰਸਾਈਕਲ ਸਵਾਰ ਲੁਟੇ-ਰਿਆਂ ਨੇ ਟੱਕਰ ਮਾ-ਰ ਕੇ ਜ਼ਖ਼ਮੀ ਕਰ ਦਿੱਤਾ। ਇਸ ਘਟਨਾ ਵਿਚ ਬਜ਼ੁਰਗ ਔਰਤ ਦੇ ਗੰਭੀਰ ਸੱ-ਟਾਂ ਲੱਗ ਗਈਆਂ ਅਤੇ ਉਸ ਦੇ ਸਿਰ ਉਤੇ ਕਈ ਟਾਂਕੇ ਲੱਗੇ ਹਨ, ਜਦੋਂ ਕਿ ਉਸ ਦੀ ਨੂੰਹ ਨੂੰ ਵੀ ਸੱ-ਟਾਂ ਲੱਗੀਆਂ ਹਨ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਮਨਵੀਰ ਕੌਰ ਨੇ ਦੱਸਿਆ ਕਿ ਉਹ ਆਪਣੀ ਸੱਸ ਨਾਲ ਸਮਰਾਲਾ ਦੇ ਬਾਜ਼ਾਰ ਵਿਚ ਸਾਮਾਨ ਖ੍ਰੀਦਣ ਲਈ ਆਈ ਸੀ। ਉਹ ਦੁਪਹਿਰ ਕਰੀਬ 2 ਵਜੇ ਵਾਪਸ ਜਾਣ ਲਈ ਆਪਣੀ ਸਕੂਟਰੀ ਉਤੇ ਬਾਜ਼ਾਰ ਤੋਂ ਚੱਲੀਆਂ।
ਪਹਿਲਾਂ ਸਕੂਟਰੀ ਨੂੰ ਮਾ-ਰੀ ਟੱਕਰ
ਜਦੋਂ ਉਹ ਐਚ. ਡੀ. ਐਫ. ਸੀ. ਬੈਂਕ ਦੇ ਨਾਲ ਵਾਲੀ ਸੜਕ ਉਤੇ ਪਹੁੰਚੀਆਂ ਤਾਂ ਥੋੜ੍ਹਾ ਅੱਗੇ ਜਾ ਕੇ ਉਨ੍ਹਾਂ ਦੀ ਸਕੂਟਰੀ ਨੂੰ ਮੋਟਰਸਾਈਕਲ ਉਤੇ ਸਵਾਰ ਦੋ ਅਣਪਛਾਤੇ ਵਿਅਕਤੀਆਂ ਨੇ ਸਾਇਡ ਮਾਰ ਕੇ ਜ਼ਮੀਨ ਉਤੇ ਸੁੱਟ ਦਿੱਤਾ, ਜਿਨ੍ਹਾਂ ਦੇ ਮੂੰਹ ਕੱਪੜਿਆਂ ਦੇ ਨਾਲ ਢਕੇ ਹੋਏ ਸਨ। ਜਿਸ ਕਾਰਨ ਉਸ ਦੀ ਸੱਸ ਦੇ ਸਿਰ ਉਤੇ ਸੱਟ ਲੱਗ ਗਈ ਅਤੇ ਉਹ ਖੁਦ ਵੀ ਜ਼ਖਮੀ ਹੋ ਗਈ। ਇਸ ਤੋਂ ਬਾਅਦ ਲੁਟੇ-ਰਿਆਂ ਨੇ ਸਕੂਟਰੀ ਦੇ ਅੱਗੇ ਪਿਆ ਉਸ ਦਾ ਪਰਸ, ਜਿਸ ਵਿੱਚ 7 ਤੋਂ 8 ਹਜ਼ਾਰ ਰੁਪਏ ਨਕਦ, ਦੋ ਸੋਨੇ ਦੀਆਂ ਮੁੰਦਰੀਆਂ, 3 ਕਰੈਡਿਟ ਕਾਰਡ, ਪਾਸਪੋਰਟ ਅਤੇ ਹੋਰ ਜ਼ਰੂਰੀ ਕਾਗਜਾਤ ਸਨ, ਖੋਹ ਕੇ ਫ਼ਰਾਰ ਹੋ ਗਏ। ਮਨਵੀਰ ਕੌਰ ਨੇ ਦੱਸਿਆ ਕਿ ਉਹ ਵੀ ਲੁਟੇ-ਰਿਆਂ ਦੇ ਪਿੱਛੇ ਭੱਜੀ ਅਤੇ ਰੌਲਾ ਵੀ ਪਾਇਆ, ਪਰ ਜ਼ਖਮੀ ਹੋਣ ਕਾਰਨ ਉਹ ਉਨ੍ਹਾਂ ਨੂੰ ਕਾਬੂ ਨਹੀਂ ਕਰ ਸਕੀ।
CCTV ਫੁਟੇਜ ਆਈ ਸਾਹਮਣੇ
ਇਸ ਘ-ਟ-ਨਾ ਤੋਂ ਬਾਅਦ ਦੋਵੇਂ ਔਰਤਾਂ ਇਲਾਜ ਲਈ ਨਜ਼ਦੀਕੀ ਨਿੱਜੀ ਹਸਪਤਾਲ ਵਿਚ ਗਈਆਂ। ਜਿੱਥੇ ਮਨਵੀਰ ਕੌਰ ਦੀ ਸੱਸ ਦੇ ਸਿਰ ਉਤੇ ਸੱਟ ਲੱਗਣ ਕਾਰਨ ਟਾਂਕੇ ਲਗਾਏ ਗਏ ਹਨ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ। ਲੁੱ-ਟ ਦੀ ਇਸ ਵਾਰ-ਦਾਤ ਦੀ CCTV ਫੁਟੇਜ ਵੀ ਸਾਹਮਣੇ ਆਈ ਹੈ ਅਤੇ ਲੁ-ਟੇ-ਰਿ-ਆਂ ਦੀ ਪਹਿਚਾਣ ਕਰਨ ਲਈ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ। ਫਿਲਹਾਲ ਕੱਲ੍ਹ ਖਬਰ ਲਿਖੇ ਜਾਣ ਤੱਕ ਇਸ ਲੁੱਟ ਦੇ ਮਾਮਲੇ ਸਬੰਧੀ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ ਸੀ ਪਰ ਕਾਰਵਾਈ ਕੀਤੀ ਜਾ ਰਹੀ ਸੀ।