ਗੁਆਂਢੀ ਨੇ ਖੋਹ ਲਈ, 4 ਸਾਲ ਦੇ ਜੁਆਕ ਦੀ ਜਿੰਦਗੀ, ਪੁਲਿਸ ਨੇ ਕੁਝ ਘੰਟਿਆਂ ਵਿਚ ਹੀ ਸੁਲਝਾਇਆ ਕੇਸ ਅਤੇ ਦੋਸ਼ੀ ਨੂੰ ਫੜਿਆ

Punjab

ਖੰਨਾ (ਪੰਜਾਬ) ਦੇ ਅਲੋੜੇ ਇਲਾਕੇ ਵਿਚ 4 ਸਾਲ ਦੇ ਜੁਆਕ ਦਾ ਗਲ ਉਤੇ ਵਾਰ ਕਰ ਕੇ ਕ-ਤ-ਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਹਿਚਾਣ ਰਵੀ ਰਾਜ ਦੇ ਰੂਪ ਵਜੋਂ ਹੋਈ ਹੈ। ਪੁਲਿਸ ਨੇ 4 ਘੰਟਿਆਂ ਦੇ ਅੰਦਰ ਹੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਮ੍ਰਿਤਕ ਦੀ ਮਾਂ ਕੰਚਨ ਦੇਵੀ ਨੇ ਦੱਸਿਆ ਕਿ ਉਹ ਬਿਹਾਰ ਦੇ ਰਹਿਣ ਵਾਲੇ ਹਨ। ਇੱਥੇ ਖੰਨਾ ਦੇ ਅਲੌੜ ਪਿੰਡ ਵਿੱਚ ਰਹਿੰਦੇ ਹਨ। ਸੋਮਵਾਰ ਦੀ ਰਾਤ ਉਨ੍ਹਾਂ ਦੇ ਤਿੰਨ ਜੁਆਕ ਮੰਜੇ ਉਤੇ ਸੌਂ ਰਹੇ ਸਨ, ਪਤਨੀ ਅਤੇ ਪਤੀ ਫਰਸ਼ ਉਤੇ ਸੁੱਤੇ ਪਏ ਸਨ।

ਜਦੋਂ ਰਾਤ ਨੂੰ 2 ਵਜੇ ਦੇ ਕਰੀਬ ਉਹ ਉੱਠੀ ਤਾਂ ਉਸ ਨੇ ਮੰਜੇ ਉਤੇ ਇਕ ਮੋਬਾਈਲ ਫੋਨ ਦੇਖਿਆ, ਜੋ ਉਸ ਦਾ ਨਹੀਂ ਸੀ। ਇਸ ਦੌਰਾਨ ਉਸ ਨੇ ਦੇਖਿਆ ਕਿ ਉਸ ਦਾ ਲੜਕਾ ਰਵੀ ਰਾਜ ਆਪਣੇ ਮੰਜੇ ਤੋਂ ਗਾਇਬ ਸੀ। ਫਿਰ ਉਹ ਜੁਆਕ ਦੀ ਭਾਲ ਕਰਨ ਲੱਗੇ।

ਜੁ-ਆ-ਕ ਦਾ ਗਲਾ ਵੱ-ਢ ਕੀਤਾ ਕ-ਤ-ਲ

ਇਸ ਦੌਰਾਨ ਪੁਲਿਸ ਵੀ ਉਥੇ ਪਹੁੰਚ ਗਈ। ਪੁਲਿਸ ਨੇ ਉਨ੍ਹਾਂ ਨੂੰ ਦਿਖਾਇਆ ਕਿ ਕੁਝ ਦੂਰੀ ਉਤੇ ਇਕ ਜੁਆਕ ਦੀ ਦੇਹ ਪਈ ਹੈ, ਉਸ ਦੇਹ ਦੀ ਸ਼ਨਾਖਤ ਰਵੀ ਰਾਜ ਵਜੋਂ ਹੋਈ। ਉਸ ਦਾ ਗ-ਲਾ ਵੱ-ਢ ਕੇ ਕ-ਤ-ਲ ਕੀਤਾ ਗਿਆ ਸੀ। CCTV ਫੁਟੇਜ ਵਿੱਚ ਸਾਹਮਣੇ ਆਇਆ ਕਿ ਉਨ੍ਹਾਂ ਦੇ ਗੁਆਂਢ ਵਿੱਚ ਰਹਿਣ ਵਾਲਾ ਇੱਕ ਵਿਅਕਤੀ ਜੁਆਕ ਨੂੰ ਮੋਢੇ ਉੱਤੇ ਚੁੱਕ ਕੇ ਲੈ ਜਾ ਰਿਹਾ ਸੀ।

ਮੋਬਾਈਲ ਤੋਂ ਦੋਸ਼ੀ ਦੀ ਹੋਈ ਪਹਿਚਾਣ

ਜਿਸ ਤੋਂ ਬਾਅਦ ਸੱਚਾਈ ਸਾਹਮਣੇ ਆ ਗਈ। ਬੱਚੇ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਦੀ ਬ-ਲੀ ਦਿੱਤੀ ਗਈ ਹੈ। ਇਸ ਮਾਮਲੇ ਬਾਰੇ ਡੀ. ਐਸ. ਪੀ. ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੇ ਦੋਸ਼ੀ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਦੋਂ ਦੋਸ਼ੀ ਜੁਆਕ ਨੂੰ ਬਿਸਤਰੇ ਤੋਂ ਚੁੱਕਣ ਲਈ ਘਰ ਆਇਆ ਤਾਂ ਉਸ ਦਾ ਮੋਬਾਈਲ ਉਥੇ ਡਿੱਗ ਪਿਆ ਸੀ। ਮੋਬਾਈਲ ਮਿਲਣ ਤੋਂ ਬਾਅਦ ਮਾਤਾ-ਪਿਤਾ ਰਾਤ ਨੂੰ ਲੜਕੇ ਦੀ ਭਾਲ ਲਈ ਨਿਕਲੇ।

ਦੋਸ਼ੀ 4 ਘੰਟਿਆਂ ਵਿਚ ਫੜਿਆ ਗਿਆ

ਖੰਨਾ ਪੁਲਿਸ ਨੇ ਜੁਆਕ ਦਾ ਕ-ਤ-ਲ ਕਰਨ ਵਾਲੇ ਦੋਸ਼ੀ ਅਰਵਿੰਦਰ ਕੁਮਾਰ ਉਮਰ 23 ਸਾਲ ਨੂੰ ਗ੍ਰਿਫਤਾਰ ਕਰ ਲਿਆ ਹੈ। ਐਸ. ਐਸ. ਪੀ. ਅਮਨੀਤ ਕੌਂਡਲ ਨੇ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ਵਿੱਚ 4 ਘੰਟਿਆਂ ਵਿੱਚ ਸਾਰੇ ਸਬੂਤ ਇਕੱਠੇ ਕਰ ਲਏ ਹਨ। ਕ-ਤ-ਲ ਤੋਂ ਬਾਅਦ ਦੋਸ਼ੀਆਂ ਨੇ ਸਬੂਤ ਮਿਟਾਉਣ ਲਈ ਜੁਆਕ ਦੇ ਬਲੱਡ ਨਾਲ ਭਿੱਜੇ ਕੱਪੜੇ ਅਤੇ ਜੁ-ਰ-ਮ ਵਿੱਚ ਵਰਤਿਆ ਚਾ-ਕੂ ਛੁਪਾ ਦਿੱਤਾ ਸੀ, ਜਿਸ ਨੂੰ ਪੁਲਿਸ ਨੇ ਬਰਾਮਦ ਕਰ ਲਿਆ ਹੈ। ਐਸ. ਐਸ. ਪੀ. ਨੇ ਦੱਸਿਆ ਕਿ ਦੇਵੀ ਦੇਵਤਿਆਂ ਦੀ ਪੂਜਾ ਅਤੇ ਬ-ਲੀ ਚੜ੍ਹਾਉਣ ਲਈ ਇੱਕ ਤਾਂਤ-ਰਿਕ ਦੇ ਕਹਿਣ ਉਤੇ ਇਹ ਸਭ ਕੀਤਾ ਗਿਆ ਸੀ। ਪੁਲਿਸ ਤਾਂਤ-ਰਿਕ ਦੀ ਵੀ ਭਾਲ ਕਰ ਰਹੀ ਹੈ।

Leave a Reply

Your email address will not be published. Required fields are marked *