ਬਿਹਾਰ ਦੇ ਬਕਸਰ ਦੇ ਬੇਰੀਆ ਪਿੰਡ ਵਿਚ ਇਕ ਵਿਆਹੀ ਲੜਕੀ ਦੀ ਸ਼ੱ-ਕੀ ਹਾਲ ਵਿਚ ਮੌ-ਤ ਹੋ ਗਈ ਹੈ। ਇਸ ਘਟਨਾ ਤੋਂ ਬਾਅਦ ਸਹੁਰਾ ਪਰਿਵਾਰ ਫਰਾਰ ਹੈ। ਦੂਜੇ ਪਾਸੇ ਪਿੰਡ ਵਾਸੀਆਂ ਦੀ ਸੂਚਨਾ ਉਤੇ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਦੇਹ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ। ਇਹ ਘਟਨਾ ਕੁਰਾਨ ਸਰਾਏ ਥਾਣਾ ਏਰੀਏ ਦੇ ਪਿੰਡ ਬੈਰੀਆ ਪਿੰਡ ਦੀ ਹੈ।
ਮ੍ਰਿਤਕ ਲੜਕੀ ਦਾ ਵਿਆਹ ਪੰਜ ਮਹੀਨੇ ਪਹਿਲਾਂ ਬੜੀ ਧੂਮ-ਧਾਮ ਨਾਲ ਕੀਤਾ ਗਿਆ ਸੀ। ਮਾਪਿਆਂ ਨੇ ਉਸ ਦੇ ਸਹੁਰੇ ਪਰਿਵਾਰ ਉਤੇ ਦਾਜ ਲਈ ਕ-ਤ-ਲ ਕਰਨ ਦਾ ਦੋਸ਼ ਲਾਇਆ ਹੈ। ਫਿਲਹਾਲ ਪੁਲਿਸ ਨੇ ਦੇਹ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ। ਪਿੰਡ ਦੇ ਲੋਕਾਂ ਦੇ ਦੱਸਣ ਮੁਤਾਬਕ ਪਤੀ ਨਾਲ ਝ-ਗ-ੜੇ ਨੂੰ ਲੈ ਕੇ ਲੜਕੀ ਨੇ ਫਾ-ਹਾ ਲਾ ਕੇ ਖੁ-ਦ-ਕੁ-ਸ਼ੀ ਕਰ ਲਈ ਹੈ।
ਬੁੱਧਵਾਰ ਸਵੇਰੇ ਘਰ ਵਿਚ ਲ-ਟ-ਕ-ਦੀ ਮਿਲੀ ਦੇਹ
ਦੱਸਿਆ ਜਾ ਰਿਹਾ ਹੈ ਕਿ 20 ਮਈ 2023 ਨੂੰ ਸੰਤੋਸ਼ ਕੁਮਾਰ ਉਮਰ 25 ਸਾਲ ਪੁੱਤਰ ਸਤਿੰਦਰ ਕੁਮਾਰ ਵਾਸੀ ਪਿੰਡ ਬੇਰੀਆ ਦਾ ਵਿਆਹ ਨੀਤੂ ਕੁਮਾਰੀ ਉਮਰ 21 ਸਾਲ ਪੁੱਤਰੀ ਉਪੇਂਦਰ ਸਿੰਘ ਵਾਸੀ ਡੇਰਾ ਪਿੰਡ ਅੰਮ੍ਰਿਤ ਰਾਏ ਨਾਲ ਇਲਾਕੇ ਵਿਚ ਹਿੰਦੂ ਰੀਤੀ-ਰਿਵਾਜ਼ਾਂ ਅਨੁਸਾਰ ਹੋਇਆ ਸੀ। ਇਹ ਸਮਾਗਮ ਬੜੀ ਧੂਮ-ਧਾਮ ਨਾਲ ਕੀਤਾ ਗਿਆ ਪਰ ਸਵੇਰੇ ਮਿਲੀ ਜਾਣਕਾਰੀ ਅਨੁਸਾਰ ਵਿਆਹੁਤਾ ਦੀ ਦੇਹ ਪੱਖੇ ਨਾਲ ਲਟ-ਕਦੀ ਮਿਲੀ।
ਇਸ ਮਾਮਲੇ ਬਾਰੇ ਮ੍ਰਿਤਕ ਲੜਕੀ ਦੇ ਪਿਤਾ ਉਪੇਂਦਰ ਸਿੰਘ ਨੇ ਦੱਸਿਆ ਕਿ ਮੋਟਰਸਾਈਕਲ ਦੀ ਮੰਗ ਲਈ ਲੰਬੇ ਸਮੇਂ ਤੋਂ ਧੀ ਨੂੰ ਤੰ-ਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਉਸ ਨੇ ਆਪਣੀ ਆਰਥਿਕ ਹਾਲਤ ਅਨੁਸਾਰ ਫਰਿੱਜ, ਕੂਲਰ, ਟੀ.ਵੀ., ਗਹਿਣੇ ਦਿੱਤੇ ਸਨ ਪਰ ਉਦੋਂ ਮੋਟਰਸਾਈਕਲ ਦੇਣ ਦੀ ਸਮਰੱਥਾ ਨਹੀਂ ਸੀ। ਬਾਅਦ ਵਿਚ ਮੋਟਰਸਾਈਕਲ ਦੇਣ ਲਈ ਕਿਹਾ ਸੀ, ਪਰ ਮੋਟਰਸਾਇਕਲ ਨਾ ਦੇਣ ਦੇ ਕਾਰਨ ਧੀ ਦੇ ਸਹੁਰਿਆਂ ਵੱਲੋਂ ਗ-ਲਾ ਘੁੱਟ ਕੇ ਕ-ਤ-ਲ ਕਰ ਦਿੱਤਾ ਗਿਆ।
ਇਸ ਮਾਮਲੇ ਸਬੰਧੀ ਕੁਰਾਨ ਸਰਾਏ ਥਾਣਾ ਇੰਚਾਰਜ ਅਭੈ ਕੁਮਾਰ ਨੇ ਦੱਸਿਆ ਕਿ ਸੂਚਨਾ ਮਿਲਣ ਉਤੇ ਪੁਲਿਸ ਮੌਕੇ ਉਤੇ ਪਹੁੰਚੀ ਤਾਂ ਔਰਤ ਨੂੰ ਮੰਜੇ ਉਤੇ ਪਾਇਆ ਹੋਇਆ ਸੀ। ਉਸ ਦੀ ਗਰਦਨ ਉਤੇ ਨਿਸ਼ਾਨ ਹਨ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਮਾਪਿਆਂ ਵੱਲੋਂ ਕੋਈ ਲਿਖਤੀ ਦਰਖਾਸਤ ਨਹੀਂ ਦਿੱਤੀ ਗਈ ਹੈ। ਦਰਖਾਸਤ ਦੇ ਆਧਾਰ ਉਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।