ਵਿਦੇਸ਼ ਵਿਚ ਕੰਮ ਦੌਰਾਨ, ਪੰਜਾਬੀ ਨੌਜਵਾਨ ਨਾਲ ਬੀਤਿਆ ਭਾਣਾ, ਜਿੰਦਗੀ ਨੂੰ ਅਲਵਿਦਾ ਆਖ ਗਿਆ, ਮਾਪਿਆਂ ਦਾ ਇਕ-ਲੌਤਾ ਪੁੱਤਰ

Punjab

ਪੰਜਾਬ ਵਿਚ ਜਿਲ੍ਹਾ ਲੁਧਿਆਣਾ, ਖੰਨਾ ਨੇੜੇ ਮਾਛੀਵਾੜਾ ਸਾਹਿਬ ਇਲਾਕੇ ਦੇ ਪਿੰਡ ਬੁਰਜ ਕੱਚਾ ਦੇ ਅਰੁਣਦੀਪ ਸਿੰਘ ਉਮਰ 27 ਸਾਲ ਦੀ ਗ੍ਰੀਸ ਵਿੱਚ ਮੌ-ਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਕੰਮ ਦੌਰਾਨ ਸੱ-ਪ ਦੇ ਡੰਗਣ ਕਾਰਨ ਅਰੁਣਦੀਪ ਸਿੰਘ ਦੀ ਮੌ-ਤ ਹੋ ਗਈ। ਅਰੁਣਦੀਪ ਸਿੰਘ ਦੀ ਮ੍ਰਿਤਕ ਦੇਹ ਪਿੰਡ ਪੁੱਜੀ ਤਾਂ ਹਰ ਪਿੰਡ ਵਾਸੀ ਦੀਆਂ ਅੱਖਾਂ ਨਮ ਹੋ ਗਈਆਂ। ਭੈਣ ਨੇ ਇਕ-ਲੌਤੇ ਭਰਾ ਦੇ ਸਿਰ ਉਤੇ ਸੇਹਰਾ ਸਜਾ ਕੇ ਅੰਤਿਮ ਵਿਦਾਈ ਦਿੱਤੀ। ਪਰਿਵਾਰਕ ਮੈਂਬਰ ਡੂੰਘੇ ਸਦਮੇ ਵਿਚ ਸਨ।

ਜਾਣਕਾਰੀ ਦਿੰਦਿਆਂ ਦਲੀਪ ਸਿੰਘ ਨੇ ਦੱਸਿਆ ਕਿ ਕਰੀਬ 2 ਸਾਲ ਪਹਿਲਾਂ ਉਨ੍ਹਾਂ ਨੇ ਪਰਿਵਾਰ ਦੀ ਗਰੀਬੀ ਦੂਰ ਕਰਨ ਦੇ ਮਕਸਦ ਨਾਲ ਅਰੁਣਦੀਪ ਸਿੰਘ ਨੂੰ ਗ੍ਰੀਸ ਭੇਜਿਆ ਸੀ। ਉਥੇ ਚੰਗਾ ਕੰਮ ਕਰ ਰਿਹਾ ਸੀ। ਖੇਤਾਂ ਵਿੱਚ ਕੰਮ ਕਰਦੇ ਸਮੇਂ ਅਚਾਨਕ ਅਰੁਣਦੀਪ ਸਿੰਘ ਨੂੰ ਸੱਪ ਨੇ ਡੰ-ਗ ਲਿਆ। ਉਥੋਂ ਦੇ ਹਸਪਤਾਲ ਵਿੱਚ ਉਸ ਦਾ ਇਲਾਜ ਵੀ ਕੀਤਾ ਗਿਆ, ਪਰ ਜ਼ਹਿਰ ਫੈਲਣ ਕਾਰਨ ਅਰੁਣਦੀਪ ਦੀ ਮੌ-ਤ ਹੋ ਗਈ।

ਦਲੀਪ ਸਿੰਘ ਨੇ ਨੌਜਵਾਨ ਪੀੜ੍ਹੀ ਨੂੰ ਇਹ ਅਪੀਲ ਕੀਤੀ ਕਿ ਉਸ ਨੇ ਤਾਂ ਆਪਣਾ ਇਕ-ਲੌਤਾ ਪੁੱਤਰ ਗੁਆ ਲਿਆ ਹੈ, ਆਖ਼ਰੀ ਵਾਰ ਆਪਣੇ ਪੁੱਤਰ ਨਾਲ ਗੱਲ ਵੀ ਨਾ ਕਰ ਸਕਿਆ। ਪਰ ਹੋਰ ਨੌਜਵਾਨਾਂ ਨੂੰ ਵਿਦੇਸ਼ ਜਾਣ ਦੀ ਜ਼ਿੱਦ ਛੱਡ ਦੇਣੀ ਚਾਹੀਦੀ ਹੈ। ਆਪਣੇ ਮਾਤਾ-ਪਿਤਾ ਦੇ ਕੋਲ ਰਹੋ ਅਤੇ ਉਨ੍ਹਾਂ ਦੀ ਸੇਵਾ ਕਰੋ। ਇਥੇ ਹੀ ਮਿਹਨਤ ਕਰਕੇ ਆਪਣਾ ਗੁਜ਼ਾਰਾ ਕਰ ਲਓ।

ਪਰਿਵਾਰ ਵਿਆਹ ਲਈ ਕਰ ਰਿਹਾ ਸੀ ਲੜਕੀ ਦੀ ਭਾਲ

ਅਰੁਣਦੀਪ ਸਿੰਘ ਪਰਿਵਾਰ ਦਾ ਇਕ-ਲੌਤਾ ਪੁੱਤਰ ਸੀ। ਉਹ ਪੂਰੀ ਤਰ੍ਹਾਂ ਸੈਟਲ ਹੋਣ ਤੋਂ ਬਾਅਦ ਵਿਆਹ ਕਰਵਾਉਣਾ ਚਾਹੁੰਦਾ ਸੀ। ਇਸੇ ਲਈ ਉਹ ਵਿਦੇਸ਼ ਗਿਆ ਸੀ। ਉੱਥੇ 2 ਸਾਲਾਂ ਵਿੱਚ ਚੰਗਾ ਕੰਮ ਕੀਤਾ। ਹੁਣ ਕੁਝ ਸਮੇਂ ਬਾਅਦ ਉਸ ਨੇ ਪੰਜਾਬ ਆ ਕੇ ਵਿਆਹ ਕਰਵਾਉਣਾ ਸੀ। ਪਰਿਵਾਰ ਵੱਲੋਂ ਲੜਕੀ ਦੀ ਭਾਲ ਕੀਤੀ ਜਾ ਰਹੀ ਸੀ। ਇਸ ਦੌਰਾਨ ਹੀ ਵਿਦੇਸ਼ ਤੋਂ ਦੁ-ਖ-ਦ ਖ਼ਬਰ ਆਈ ਅਤੇ ਪਰਿਵਾਰ ਉਤੇ ਦੁੱਖ ਦਾ ਪਹਾੜ ਟੁੱਟ ਗਿਆ। ਬੇਵੱਸ ਭੈਣ ਨੂੰ ਆਪਣੇ ਭਰਾ ਦੀ ਦੇਹ ਉਤੇ ਰੋਂਦਿਆਂ ਸੇਹਰਾ ਬੰਨ੍ਹਣਾ ਨਸੀਬ ਹੋਇਆ।

ਦੇਹ ਲਿਆਉਣ ਵਿਚ ਕੋਈ ਸਰਕਾਰੀ ਮਦਦ ਨਹੀਂ ਮਿਲੀ

ਦਲੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਦੀ ਦੇਹ ਵਿਦੇਸ਼ ਤੋਂ ਭਾਰਤ ਲਿਆਉਣ ਵਿਚ ਸਰਕਾਰ ਵੱਲੋਂ ਕਿਸੇ ਵੀ ਤਰ੍ਹਾਂ ਦੀ ਮਦਦ ਨਹੀਂ ਕੀਤੀ ਗਈ। ਕਿਸੇ ਵੀ ਸੰਸਦ ਮੈਂਬਰ ਜਾਂ ਵਿਧਾਇਕ ਨੇ ਕੋਈ ਸਾਰ ਨਹੀਂ ਲਈ। ਰਿਸ਼ਤੇਦਾਰਾਂ ਵਲੋਂ ਆਪਣੇ ਪੱਧਰ ਉਤੇ ਦੇਹ ਨੂੰ ਵਿਦੇਸ਼ੀ ਧਰਤੀ ਤੋਂ ਪੰਜਾਬ (ਭਾਰਤ) ਲਿਆਂਦਾ ਗਿਆ ਹੈ।

Leave a Reply

Your email address will not be published. Required fields are marked *