ਉੱਤਰ ਪ੍ਰਦੇਸ਼ (UP) ਦੇ ਜਾਲੌਨ ਦੇ ਰਹਿਣ ਵਾਲੇ ਮਕੈਨੀਕਲ ਇੰਜੀਨੀਅਰ ਤੇਜ ਪ੍ਰਤਾਪ, ਉਸ ਦੀ ਪਤਨੀ ਅਤੇ ਦੋ ਨਾਬਾ-ਲਗ ਜੁਆਕਾਂ ਦੀ ਅਮਰੀਕਾ ਵਿੱਚ ਸ਼ੱ-ਕੀ ਹਾਲ ਵਿੱਚ ਮੌ-ਤ ਹੋ ਗਈ ਹੈ। ਚਾਰਾਂ ਦੀਆਂ ਦੇਹਾਂ ਘਰ ਵਿਚੋਂ ਸ਼ੱ-ਕੀ ਹਾਲ ਵਿਚ ਮਿਲੀਆਂ ਹਨ। ਇਸ ਘ-ਟ-ਨਾ ਤੋਂ ਬਾਅਦ ਪਰਿਵਾਰਕ ਮੈਂਬਰ ਭਾਰਤੀ ਦੂਤਘਰ ਨਾਲ ਸੰਪਰਕ ਵਿਚ ਹਨ, ਤਾਂ ਜੋ ਉਨ੍ਹਾਂ ਨੂੰ ਇਸ ਮਾਮਲੇ ਬਾਰੇ ਸਹੀ ਜਾਣਕਾਰੀ ਮਿਲ ਸਕੇ। ਪਰਿਵਾਰ ਵਿੱਚ ਗਹਿਰਾ ਸੋਗ ਛਾ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਤੇਜ ਪ੍ਰਤਾਪ ਸਿੰਘ ਉਮਰ 45 ਸਾਲ ਨੇ ਕਾਨਪੁਰ ਆਈ. ਆਈ. ਟੀ. ਤੋਂ ਬੀ.ਟੈਕ ਕੀਤਾ ਸੀ। ਉਸ ਦਾ ਘਰ ਜਾਲੌਨ ਦੇ ਓਰਾਈ ਕੋਤਵਾਲੀ ਏਰੀਏ ਦੇ ਅਧੀਨ ਮੁਹੱਲਾ ਰਾਜਿੰਦਰ ਨਗਰ ਬੰਬੀ ਰੋਡ ਉਤੇ ਹੈ। 2009 ਵਿੱਚ ਉਹ ਪਲੇੰਸਬੋਰੋ, ਨਿਊ ਜਰਸੀ ਸਿਟੀ, ਅਮਰੀਕਾ ਵਿੱਚ ਸ਼ਿਫਟ ਹੋ ਗਏ ਸਨ। ਉੱਥੇ ਤੇਜ ਪ੍ਰਤਾਪ ਇੱਕ ਕੰਪਨੀ ਵਿੱਚ ਇੰਜੀਨੀਅਰ ਸਨ।
ਤੇਜ ਪ੍ਰਤਾਪ ਨਿਊਜਰਸੀ ਸਿਟੀ ਦੇ ਪਲੇੰਸਬਰੋ ਵਿੱਚ ਆਪਣੀ ਪਤਨੀ ਸੋਨਲ ਉਮਰ 40 ਸਾਲ, ਬੇਟੇ ਆਯੂਸ਼ ਉਮਰ 10 ਸਾਲ ਅਤੇ ਬੇਟੀ ਐਮੀ ਉਮਰ 7 ਸਾਲ ਦੇ ਨਾਲ ਰਹਿ ਰਹੇ ਸਨ। ਪ੍ਰਾਪਤ ਜਾਣਕਾਰੀ ਮੁਤਾਬਕ ਬੁੱਧਵਾਰ ਰਾਤ ਨਿਊਜਰਸੀ ਸਥਿਤ ਉਨ੍ਹਾਂ ਦੀ ਰਿਹਾਇਸ਼ ਉਤੇ ਸ਼ੱ-ਕੀ ਹਾਲ ਵਿਚ ਚਾਰ ਲੋਕਾਂ ਦੀਆਂ ਦੇਹਾਂ ਮਿਲੀਆਂ ਹਨ। ਜਿਸ ਤੋਂ ਬਾਅਦ ਉੱਥੋਂ ਦੀ ਪੁਲਿਸ ਅਤੇ ਜਾਂਚ ਏਜੰਸੀ ਨੇ ਮਾਮਲੇ ਦੀ ਜਾਣਕਾਰੀ ਭਾਰਤੀ ਦੂਤਘਰ ਨੂੰ ਦਿੱਤੀ ਅਤੇ ਨਾਲ ਹੀ ਸਥਾਨਕ ਪੁਲਿਸ ਨੇ ਘਰ ਨੂੰ ਕਬਜ਼ੇ ਵਿਚ ਲੈ ਲਿਆ ਹੈ ਅਤੇ ਮਾਮਲੇ ਦੀ ਜਾਂਚ ਵਿਚ ਜੁਟ ਗਈ ਹੈ।
ਇਸ ਮਾਮਲੇ ਬਾਰੇ ਇੱਥੇ ਤੇਜ ਪ੍ਰਤਾਪ ਸਿੰਘ ਦੇ ਗੁਆਂਢੀਆਂ ਨੇ ਦੱਸਿਆ ਕਿ ਭਾਰਤੀ ਦੂਤਾਵਾਸ ਨੇ ਤੇਜ ਪ੍ਰਤਾਪ ਸਿੰਘ ਦੇ ਪਰਿਵਾਰ ਨੂੰ ਸੂਚਨਾ ਦੇ ਦਿੱਤੀ ਹੈ। ਇਸ ਤੋਂ ਬਾਅਦ ਪੂਰਾ ਪਰਿਵਾਰ ਦਿੱਲੀ ਲਈ ਰਵਾਨਾ ਹੋ ਗਿਆ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪਰਿਵਾਰ ਦੇ ਸਾਰੇ ਮੈਂਬਰ ਸਦਮੇ ਵਿਚ ਸਨ।