Itel P55 5G ਸਮਾਰਟਫੋਨ, ਜੋ ਕਿ ਗਾਹਕਾਂ ਲਈ 10 ਹਜ਼ਾਰ ਰੁਪਏ ਤੋਂ ਘੱਟ ਕੀਮਤ ਵਿਚ ਬਾਜ਼ਾਰ ਵਿਚ ਲਾਂਚ ਕੀਤਾ ਗਿਆ ਹੈ।

Itel P55 ਪਾਵਰ 5G ਦੋ ਰੰਗਾਂ ਗਲੈਕਸੀ ਬਲੂ ਅਤੇ ਮਿੰਟ ਗ੍ਰੀਨ ਵਿਚ ਉਪਲੱਬਧ ਹੈ।

Itel P55 5G ਵਿਚ 6.6-ਇੰਚ ਦੀ HD+ ਡਿਸਪਲੇਅ ਦਿੱਤੀ ਗਈ ਹੈ, ਜਿਸ ਦਾ ਰੈਜ਼ੋਲਿਊਸ਼ਨ 1600 x 720 ਪਿਕਸਲ ਅਤੇ ਰਿਫ੍ਰੈਸ਼ ਰੇਟ 90Hz ਹੈ। 

ਫ਼ੋਨ ਵਿੱਚ MediaTek Dimensity 6080 SoC ਪ੍ਰੋਸੈਸਰ ਦਿੱਤਾ ਗਿਆ ਹੈ। 

ਜੇ ਕੈਮਰਾ ਸੈੱਟਅਪ ਦੀ ਗੱਲ ਕਰੀਏ ਤਾਂ ਇਸ ਵਿਚ 50 ਮੈਗਾਪਿਕਸਲ ਦਾ ਪਹਿਲਾ ਕੈਮਰਾ ਅਤੇ Ai ਕੈਮਰਾ ਦਿੱਤਾ ਗਿਆ ਹੈ।

ਫਰੰਟ ਵਿਚ 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਸੈਂਸਰ ਮਿਲੇਗਾ।

ਫੋਨ ਦੀ ਬੈਟਰੀ 5000mAh ਹੈ, ਜਿਸ ਦੇ ਨਾਲ 18W ਫਾਸਟ ਚਾਰਜਿੰਗ ਸਪੋਰਟ ਦਿੱਤੀ ਗਈ ਹੈ। ਇਸ ਵਿਚ ਸਾਈਡ ਮਾਊਂਟਡ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ।