ਪੰਜਾਬ ਦੇ ਲੁਧਿਆਣੇ ਜਿਲ੍ਹੇ ਵਿਚ ਕੇਬਲ ਆਪ੍ਰੇਟਰ ਨੇ ਖੁ-ਦ-ਕੁ-ਸ਼ੀ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦਾ ਕਿਸੇ ਨਾਲ ਪੈਸਿਆਂ ਦਾ ਲੈਣ-ਦੇਣ ਸੀ। ਉਹ ਵਿਅਕਤੀ ਉਸ ਨੂੰ ਕੁਝ ਦਿਨਾਂ ਤੋਂ ਲਗਾਤਾਰ ਦੁਖੀ ਕਰ ਰਿਹਾ ਸੀ। ਪੁਲਿਸ ਵੱਲੋਂ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।
ਮ੍ਰਿਤਕ ਵਿਅਕਤੀ ਦੀ ਪਹਿਚਾਣ ਜਨਕਪੁਰੀ ਇਲਾਕੇ ਦੀ ਗਲੀ ਨੰਬਰ 3 ਦੇ ਰਹਿਣ ਵਾਲੇ ਪ੍ਰਵੀਨ ਅਰੋੜਾ ਦੇ ਰੂਪ ਵਜੋਂ ਹੋਈ ਹੈ। ਮੋਤੀ ਨਗਰ ਵਿਚ ਇਕ ਵਿਅਕਤੀ ਨੇ ਆਪਣੇ ਕਮਰੇ ਕਿਰਾਏ ਉਤੇ ਦਿੱਤੇ ਹੋਏ ਹਨ। ਪ੍ਰਵੀਨ ਉਸ ਦੀ ਕੁਲੈਕਸ਼ਨ ਕਰਦਾ ਸੀ। ਪ੍ਰਵੀਨ ਨੇ ਕਈ ਦਿਨਾਂ ਤੋਂ ਕਿਰਾਇਆ ਇਕੱਠਾ ਨਹੀਂ ਕੀਤਾ ਸੀ ਅਤੇ ਇਸ ਗੱਲ ਨੂੰ ਲੈ ਕੇ ਉਸ ਦਾ ਉਕਤ ਵਿਅਕਤੀ ਨਾਲ ਝ-ਗ-ੜਾ ਚੱਲ ਰਿਹਾ ਸੀ।
ਸ਼ਨੀਵਾਰ ਸਵੇਰੇ ਵੀ ਉਕਤ ਵਿਅਕਤੀ ਪ੍ਰਵੀਨ ਦੇ ਘਰ ਆਇਆ ਸੀ ਅਤੇ ਉਸ ਨਾਲ ਬਹਿਸ ਹੋ ਗਈ ਸੀ। ਜਿਸ ਤੋਂ ਬਾਅਦ ਪ੍ਰਵੀਨ ਤਾਜਪੁਰ ਰੋਡ ਉਤੇ ਸਥਿਤ ਆਪਣੇ ਦਫਤਰ ਚਲਾ ਗਿਆ। ਉਥੇ ਉਸ ਨੇ ਤਾਰ ਨਾਲ ਫਾ-ਹਾ ਲਾ ਕੇ ਖੁ-ਦ-ਕੁ-ਸ਼ੀ ਕਰ ਲਈ।
ਫੋਨ ਨਾ ਚੱਕਣ ਤੇ ਪਰਿਵਾਰ ਨੂੰ ਹੋਇਆ ਸ਼ੱ-ਕ
ਪ੍ਰਵੀਨ ਦਾ ਲੜਕਾ ਨੰਨੂ ਪਿਤਾ ਨੂੰ ਫੋਨ ਕਰ ਰਿਹਾ ਸੀ ਪਰ ਜਦੋਂ ਉਸ ਨੇ ਫੋਨ ਨਹੀਂ ਚੁੱਕਿਆ ਤਾਂ ਉਹ ਉਸ ਨੂੰ ਦੇਖਣ ਲਈ ਆਪਣੇ ਪਿਤਾ ਦੇ ਦਫਤਰ ਚਲਾ ਗਿਆ।
ਬੇਟੇ ਨੇ ਆਪਣੇ ਪਿਤਾ ਦੀ ਦੇਹ ਲ-ਟ-ਕ-ਦੀ ਦੇਖ ਤੁਰੰਤ ਪਰਿਵਾਰ ਦੇ ਬਾਕੀ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੂੰ ਸੂਚਨਾ ਦਿੱਤੀ। ਸੂਚਨਾ ਮਿਲਣ ਤੇ ਥਾਣਾ ਜਮਾਲਪੁਰ ਦੀ ਪੁਲਿਸ ਵੀ ਮੌਕੇ ਉਤੇ ਪਹੁੰਚ ਗਈ। ਪੁਲਿਸ ਮ੍ਰਿਤਕ ਪ੍ਰਵੀਨ ਕੁਮਾਰ ਦੀ ਪਤਨੀ ਪੂਜਾ ਅਰੋੜਾ ਦੇ ਬਿਆਨਾਂ ਤੋਂ ਬਾਅਦ ਅੱਗੇ ਦੀ ਕਾਰਵਾਈ ਕਰੇਗੀ।