ਘਰ ਵਿਚ ਹੀ ਨੌਜਵਾਨ ਮੁੰਡੇ ਨਾਲ, ਕੋਈ ਕਰ ਗਿਆ ਦੁਖਦ ਕਾਰ-ਨਾਮਾ, ਚਾਹ ਲਈ ਪੁੱਤ ਨੂੰ ਬੁਲਾਉਣ ਗਈ, ਮਾਂ ਦੇ ਪੈਰਾਂ ਹੇਠੋਂ ਨਿਕਲੀ ਜ਼ਮੀਨ

Punjab

ਉੱਤਰ ਪ੍ਰਦੇਸ਼ (UP) ਦੇ ਮੇਰਠ ਦੇ ਲੋਹੀਆ ਨਗਰ ਥਾਣਾ ਏਰੀਏ ਦੇ ਰਹਿਣ ਵਾਲੇ ਨੌਜਵਾਨ ਦੇ ਦੁਖ-ਦਾਈ ਕ-ਤ-ਲ ਨੇ ਇਲਾਕੇ ਵਿਚ ਡਰ ਦਾ ਮਾਹੌਲ ਬਣਾ ਦਿੱਤਾ ਹੈ। ਉਸ ਦੀ ਦੇਹ ਕਮਰੇ ਵਿਚ ਪੱਖੇ ਨਾਲ ਲ-ਟ-ਕ-ਦੀ ਮਿਲੀ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਐਤਵਾਰ ਸਵੇਰੇ ਨਮਾਜ਼ ਅਦਾ ਕਰਕੇ ਵਾਪਸ ਆਇਆ ਸੀ ਅਤੇ ਆਪਣੇ ਕਮਰੇ ਵਿੱਚ ਚਲਾ ਗਿਆ। ਇਸ ਤੋਂ ਬਾਅਦ ਜਦੋਂ ਪਰਿਵਾਰ ਵਾਲਿਆਂ ਨੇ ਉਸ ਨੂੰ ਚਾਹ ਪੀਣ ਲਈ ਉਸ ਨੂੰ ਬੁਲਾਇਆ ਤਾਂ ਉਸ ਨੇ ਕੋਈ ਜਵਾਬ ਨਹੀਂ ਦਿੱਤਾ।

ਇਸ ਤੋਂ ਬਾਅਦ ਜਦੋਂ ਕਈ ਵਾਰ ਆਵਾਜ ਦੇਣ ਦੇ ਬਾਵਜੂਦ ਵੀ ਨੌਜਵਾਨ ਕੁਝ ਨਹੀਂ ਬੋਲਿਆ ਤਾਂ ਪਰਿਵਾਰਕ ਮੈਂਬਰਾਂ ਨੇ ਕਮਰੇ ਵਿਚ ਜਾ ਕੇ ਉਸ ਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ ਪਰ ਦਰਵਾਜ਼ਾ ਅੰਦਰੋਂ ਬੰਦ ਸੀ। ਪਰਿਵਾਰਕ ਮੈਂਬਰਾਂ ਵੱਲੋਂ ਕਈ ਵਾਰ ਬੁਲਾਉਣ ਤੋਂ ਬਾਅਦ ਵੀ ਜਦੋਂ ਬੇਟਾ ਬਾਹਰ ਨਹੀਂ ਆਇਆ ਤਾਂ ਉਨ੍ਹਾਂ ਨੂੰ ਕੁਝ ਅਣਸੁਖਾਵਾਂ ਹੋਣ ਦਾ ਸ਼ੱ-ਕ ਹੋਇਆ। ਪਰਿਵਾਰਕ ਮੈਂਬਰਾਂ ਨੇ ਖਿੜਕੀ ਵਿੱਚੋਂ ਝਾਤੀ ਮਾਰੀ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਨੌਜਵਾਨ ਦੀ ਬਲੱਡ ਨਾਲ ਭਿੱਜ ਦੇਹ ਫਾ-ਹੇ ਨਾਲ ਲ-ਟ-ਕ ਰਹੀ ਸੀ।

ਸੂਚਨਾ ਮਿਲਣ ਉਤੇ ਜਾਂਂਚ ਲਈ ਮੌਕੇ ਤੇ ਪਹੁੰਚੀ ਪੁਲਿਸ

ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਥਾਣਾ ਲੋਹੀਆ ਨਗਰ ਦੇ ਇੰਸਪੈਕਟਰ ਕੇ.ਪੀ ਸਿੰਘ ਪੁਲਿਸ ਫੋਰਸ ਨਾਲ ਪਹੁੰਚੇ ਅਤੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ। ਮਾਮਲੇ ਦੀ ਜਾਂਚ ਲਈ ਫੋਰੈਂਸਿਕ ਟੀਮ ਨੂੰ ਬੁਲਾਇਆ ਗਿਆ ਹੈ। ਮ੍ਰਿਤਕ ਦਾ ਆਪਣੇ ਪਰਿਵਾਰ ਅਤੇ ਪਤਨੀ ਨਾਲ ਵੀ ਝ-ਗ-ੜਾ ਚੱਲ ਰਿਹਾ ਸੀ। ਪੁਲਿਸ ਨੇ ਛੋਟੇ ਭਰਾ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

ਪੁਲਿਸ ਅਨੁਸਾਰ ਇਹ ਘ-ਟ-ਨਾ ਆਸ਼ਿਆਨਾ ਕਲੋਨੀ ਗਲੀ ਨੰਬਰ-18 ਦੀ ਹੈ। ਮ੍ਰਿਤਕ ਦੀ ਪਹਿਚਾਣ ਸ਼ਹਿਜ਼ਾਦ ਉਮਰ 26 ਸਾਲ ਦੇ ਰੂਪ ਵਜੋਂ ਹੋਈ ਹੈ। ਸ਼ਹਿਜ਼ਾਦ ਦੇ ਘਰ ਦੇ ਅਗਲੇ ਹਿੱਸੇ ਵਿਚ ਪਾਵਰ ਲੂਮ ਦੀ ਮਸ਼ੀਨ ਲੱਗੀ ਹੋਈ ਹੈ, ਜਦੋਂ ਕਿ ਪੂਰਾ ਘਰ ਪਿਛਲੇ ਪਾਸੇ ਹੈ। ਇਸ ਘ-ਟ-ਨਾ ਦੇ ਸਮੇਂ ਘਰ ਦੇ ਲੋਕ ਅੰਦਰ ਹੀ ਸਨ।

ਪੁਲਿਸ ਦੀ ਪੁੱਛ-ਗਿੱਛ ਦੌਰਾਨ ਮ੍ਰਿਤਕ ਦੀ ਮਾਂ ਨੇ ਦੱਸਿਆ ਕਿ ਹਰ ਰੋਜ਼ ਦੀ ਤਰ੍ਹਾਂ ਐਤਵਾਰ ਸਵੇਰੇ 6 ਵਜੇ ਸ਼ਹਿਜ਼ਾਦ ਨਮਾਜ਼ ਪੜ੍ਹਨ ਲਈ ਘਰ ਤੋਂ ਮਸਜਿਦ ਗਿਆ ਸੀ। ਵਾਪਸ ਆ ਕੇ ਆਪਣੇ ਕਮਰੇ ਵਿਚ ਚਲਾ ਗਿਆ। ਉਹ 8 ਵਜੇ ਤੱਕ ਵੀ ਕਮਰੇ ਤੋਂ ਬਾਹਰ ਨਹੀਂ ਆਇਆ। ਅਸੀਂ ਘਰ ਦੇ ਹੋਰ ਕੰਮਾਂ ਵਿੱਚ ਰੁੱਝ ਗਏ। ਜਦੋਂ ਮੈਂ ਉਸ ਨੂੰ ਚਾਹ ਲਈ ਬੁਲਾਉਣ ਲਈ ਕਮਰੇ ਵਿਚ ਗਈ ਤਾਂ ਦਰਵਾਜ਼ਾ ਅੰਦਰੋਂ ਬੰਦ ਸੀ।

ਜਦੋਂ ਮੈਂ ਖਿੜਕੀ ਵਿਚੋਂ ਦੇਖਿਆ ਤਾਂ ਦੇਖਿਆ ਕਿ ਉਹ ਫਾ-ਹੇ ਨਾਲ ਲ-ਟ-ਕ ਰਿਹਾ ਸੀ। ਰੌਲਾ ਪਾ ਕੇ ਗੁਆਂਢੀਆਂ ਨੂੰ ਬੁਲਾਇਆ। ਗੁਆਂਢੀਆਂ ਤੋਂ ਬਾਅਦ ਪੁਲਿਸ ਮੌਕੇ ਉਤੇ ਪਹੁੰਚ ਗਈ। ਪੁਲਿਸ ਨੇ ਦੇਹ ਨੂੰ ਪੱਖੇ ਤੋਂ ਉਤਾਰਿਆ। ਦੇਖਿਆ ਕਿ ਦੇਹ ਦਾ ਗਲਾ ਕੱ-ਟਿ-ਆ ਹੋਇਆ ਸੀ, ਜਿਸ ਤੋਂ ਬਾਅਦ ਦੇਹ ਨੂੰ ਲਟ-ਕਾਇਆ ਗਿਆ। ਸ਼ਹਿਜ਼ਾਦ ਦੇ ਪਿਤਾ ਦੀ ਮੌ-ਤ ਹੋ ਚੁੱਕੀ ਹੈ। ਉਹ ਆਪਣੀ ਮਾਂ, ਛੋਟੀ ਭੈਣ ਗੁਲਸ਼ਨ ਅਤੇ ਛੋਟੇ ਭਰਾ ਅਕਰਮ ਦੇ ਨਾਲ ਰਹਿੰਦਾ ਹੈ।

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸ਼ਹਿਜ਼ਾਦ ਦਾ ਵਿਆਹ 4 ਸਾਲ ਪਹਿਲਾਂ ਹੋਇਆ ਸੀ। ਸ਼ਹਿਜ਼ਾਦ ਆਪਣੀ ਪਤਨੀ ਅਤੇ ਬੱਚਿਆਂ ਸਮੇਤ ਪੂਰਾ ਪਰਿਵਾਰ ਇਸ ਘਰ ਵਿਚ ਰਹਿੰਦਾ ਹੈ। ਸੀਓ ਕੋਤਵਾਲੀ ਅਮਿਤ ਕੁਮਾਰ ਰਾਏ ਦਾ ਕਹਿਣਾ ਹੈ ਕਿ ਦੇਹ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ। ਮ੍ਰਿਤਕ ਦੇ ਗਲੇ ਉਤੇ ਕਿਸੇ ਤਿੱਖੀ ਚੀਜ ਨਾਲ ਵਾਰ ਕਰਨ ਦੇ ਨਿਸ਼ਾਨ ਮਿਲੇ ਹਨ।

Leave a Reply

Your email address will not be published. Required fields are marked *