ਪੰਜਾਬ ਸੂਬੇ ਵਿਚ ਜਿਲ੍ਹਾ ਜਲੰਧਰ, ਪੱਛਮੀ ਦੇ ਅਵਤਾਰ ਨਗਰ ਗਲੀ ਨੰਬਰ 12 ਵਿਚ ਅੱ-ਗ ਲੱਗਣ ਕਾਰਨ ਭਾਜਪਾ ਵਰਕਰ ਘਈ ਪਰਿਵਾਰ ਦੇ 5 ਮੈਂਬਰਾਂ ਦੀ ਇੱਕੋ ਸਮੇਂ ਮੌ-ਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਘਰ ਵਿਚ ਰੱਖੇ ਸਿਲੰਡਰ ਵਿਚੋਂ ਗੈ-ਸ ਲੀਕ ਹੋਣ ਕਾਰਨ ਅੱ-ਗ ਲੱਗ ਗਈ ਅਤੇ ਗੈ-ਸ ਸਿਰ ਨੂੰ ਵੀ ਚੜ੍ਹ ਗਈ, ਜਿਸ ਕਾਰਨ ਘਰ ਦੇ 5 ਮੈਂਬਰਾਂ ਦੀ ਮੌ-ਤ ਹੋ ਗਈ। ਇਹ ਘ-ਟ-ਨਾ ਐਤਵਾਰ ਰਾਤ ਕਰੀਬ 9:30 ਵਜੇ ਦੀ ਦੱਸੀ ਜਾ ਰਹੀ ਹੈ। ਜਦੋਂ ਲੋਕ ਖਾਣਾ ਖਾਣ ਤੋਂ ਬਾਅਦ ਛੱਤ ਉਤੇ ਸੈਰ ਕਰਨ ਲਈ ਨਿਕਲੇ ਤਾਂ ਉਨ੍ਹਾਂ ਨੇ ਘਰ ਵਿਚੋਂ ਧੂੰਆਂ ਨਿਕਲਦਾ ਦੇਖ ਕੇ ਫਾਇਰ ਬ੍ਰਿਗੇਡ ਵਿਭਾਗ ਸਮੇਤ ਪੁਲਿਸ ਨੂੰ ਸੂਚਨਾ ਦਿੱਤੀ।
ਇਸ ਘ-ਟ-ਨਾ ਦੀ ਸੂਚਨਾ ਉਤੇ ਪਹੁੰਚੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਸਭ ਤੋਂ ਪਹਿਲਾਂ ਬੱ-ਚਿ-ਆਂ ਨੂੰ ਬਾਹਰ ਕੱਢਿਆ। ਜਿਸ ਵਿਚ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਜਿੰ-ਦਾ ਜਲੇ 12 ਸਾਲ ਦੇ ਲੜਕੇ ਅਤੇ 15 ਸਾਲ ਦੀ ਲੜਕੀ ਦੀ ਮੌ-ਤ ਹੋ ਗਈ ਸੀ। ਤਿੰਨ ਹੋਰ ਵਿਅਕਤੀਆਂ ਨੇ ਬਾਅਦ ਵਿੱਚ ਸਿਵਲ ਹਸਪਤਾਲ ਵਿੱਚ ਇਲਾਜ ਦੌਰਾਨ ਦਮ ਤੋੜ ਦਿੱਤਾ। ਮ੍ਰਿਤਕਾਂ ਦੀ ਪਹਿਚਾਣ ਯਸ਼ਪਾਲ ਸਿੰਘ, ਰੁਚੀ, ਦੀਆ, ਮਨਸ਼ਾ ਅਤੇ ਅਕਸ਼ੈ ਦੇ ਰੂਪ ਵਜੋਂ ਹੋਈ ਹੈ,
ਜਦੋਂ ਕਿ ਇੰਦਰਪਾਲ ਸਿੰਘ ਦਾ ਹਾਲ ਨਾਜ਼ੁਕ ਦੱਸਿਆ ਜਾ ਰਿਹਾ ਹੈ। ਇਸ ਘ-ਟ-ਨਾ ਤੋਂ ਬਾਅਦ ਇਲਾਕੇ ਵਿਚ ਸੋਗ ਦਾ ਮਾਹੌਲ ਹੋ ਗਿਆ। ਅਵਤਾਰ ਨਗਰ ਦੇ ਵਸਨੀਕ ਅਕਸ਼ੈ ਕੁਮਾਰ ਜੰਮੂ ਨੇ ਦੱਸਿਆ ਕਿ ਗਲੀ ਨੰਬਰ 12 ਵਿੱਚ ਰਹਿਣ ਵਾਲੇ ਘਈ ਪਰਿਵਾਰ ਯਸ਼ਪਾਲ ਸਿੰਘ ਭਾਈ ਜੋ ਕਿ ਭਾਜਪਾ ਵਰਕਰ ਹੈ, ਦੀ ਰਸੋਈ ਵਿੱਚ ਪਏ ਸਿਲੰ-ਡਰ ਵਿੱਚੋਂ ਗੈ-ਸ ਲੀਕ ਹੋ ਗਈ, ਜਿਸ ਤੋਂ ਬਾਅਦ ਘਰ ਵਿੱਚ ਅੱ-ਗ ਲੱਗ ਗਈ। ਉਨ੍ਹਾਂ ਲੋਕਾਂ ਨੂੰ ਘਰ ਵਿਚ ਅੱ-ਗ ਲੱਗਣ ਦਾ ਪਤਾ ਵੀ ਨਹੀਂ ਲੱਗਾ, ਜਦੋਂ ਬਾਹਰ ਦਿਖਾਈ ਦਿੱਤੀ ਤਾਂ ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਬੁਲਾਇਆ।
ਇਸ ਘਟਨਾ ਤੋਂ ਬਾਅਦ ਸੰਸਦ ਮੈਂਬਰ ਸੁਸ਼ੀਲ ਰਿੰਕੂ, ਏ. ਸੀ. ਪੀ. ਅਤੇ ਥਾਣਾ ਇੰਚਾਰਜ ਮੌਕੇ ਉਤੇ ਪਹੁੰਚੇ। ਉਕਤ ਗੁਆਂਢੀ ਨੇ ਦੱਸਿਆ ਕਿ ਉਨ੍ਹਾਂ ਨੇ ਸਿਲੰਡਰ ਫ-ਟ-ਣ ਜਾਂ ਕੰਪ੍ਰੈਸ਼ਰ ਫ-ਟ-ਣ ਦੀ ਕੋਈ ਆਵਾਜ਼ ਨਹੀਂ ਸੁਣੀ। ਜਦੋਂ ਉਹ ਖਾਣਾ ਖਾਣ ਤੋਂ ਬਾਅਦ ਛੱਤ ਉਤੇ ਸੈਰ ਕਰਨ ਲਈ ਨਿਕਲਿਆ ਤਾਂ ਉਸ ਨੇ ਧੂੰਆਂ ਨਿਕਲਦਾ ਦੇਖਿਆ, ਜਿਸ ਕਾਰਨ ਉਸ ਨੂੰ ਲੱਗਾ ਕਿ ਅੱ-ਗ ਭਿਆ-ਨਕ ਸੀ। ਉਧਰ, ਦੂਜੇ ਪਾਸੇ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਭਰਾ ਰਾਜ ਘਈ ਨੇ ਦੱਸਿਆ ਕਿ ਪਰਿਵਾਰ ਨੇ 7 ਮਹੀਨੇ ਪਹਿਲਾਂ ਡਬਲ ਡੋਰ ਵਾਲਾ ਫਰਿੱਜ ਖਰੀਦਿਆ ਸੀ।
ਜਾਣਕਾਰੀ ਅਨੁਸਾਰ ਫਰਿੱਜ ਦਾ ਕੰਪ੍ਰੈਸ਼ਰ ਫਟਣ ਕਾਰਨ ਇਹ ਹਾਦਸਾ ਵਾਪਰਿਆ ਹੈ। ਹਾਲਾਂਕਿ ਅਜੇ ਤੱਕ ਇਸ ਗੱਲ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ ਕਿ ਇਹ ਅੱ-ਗ ਫਰਿੱਜ ਦੇ ਕੰਪਰੈਸ਼ਨ ਫ-ਟ-ਣ ਕਾਰਨ ਜਾਂ ਗੈ-ਸ ਲੀਕ ਹੋਣ ਕਾਰਨ ਲੱਗੀ, ਪਰ ਫਾਇਰ ਬ੍ਰਿਗੇਡ ਕਰਮਚਾਰੀਆਂ ਦਾ ਕਹਿਣਾ ਹੈ ਕਿ ਜਦੋਂ ਉਹ ਪਹੁੰਚੇ ਤਾਂ ਗੈ-ਸ ਦੀ ਬਦਬੂ ਆ ਰਹੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਝੁ-ਲ-ਸੇ ਹੋਏ ਲੋਕਾਂ ਨੂੰ ਬਾਹਰ ਕੱਢ ਕੇ ਅੱ-ਗ ਬੁਝਾਉਣ ਤੋਂ ਪਹਿਲਾਂ ਸਿਲੰਡਰਾਂ ਨੂੰ ਬਾਹਰ ਕੱਢਿਆ ਸੀ।