ਜਿਲ੍ਹਾ ਲੁਧਿਆਣਾ (ਪੰਜਾਬ) ਪੱਖੋਵਾਲ ਰੋਡ ਉਤੇ ਸਥਿਤ ਕੰਟਰੀ ਵਿਲਾ ਕਲੋਨੀ ਦੇ ਖਾਲੀ ਪਲਾਟ ਵਿਚੋਂ ਇਕ ਨੌਜਵਾਨ ਦੀ ਸ-ੜੀ ਹੋਈ ਦੇਹ ਮਿਲਣ ਨਾਲ ਡ-ਰ ਦਾ ਮਾਹੌਲ ਛਾ ਗਿਆ। ਦੇਹ ਦੇ ਦੋਵੇਂ ਹੱਥ ਵੱ-ਢੇ ਹੋਏ ਸਨ। ਇਹ ਦੇਹ ਪੁਰਾਣੀ ਹੋਣ ਦੇ ਕਾਰਨ ਇਸ ਦੇ ਆਸਪਾਸ ਦੇ ਇਲਾਕੇ ਵਿੱਚ ਬ-ਦ-ਬੂ ਫੈਲ ਰਹੀ ਸੀ। ਦੇਹ ਬਾਰੇ ਜਦੋਂ ਕਲੋਨੀ ਦੇ ਚੌਕੀਦਾਰ ਨੂੰ ਪਤਾ ਲੱਗਾ ਤਾਂ ਉਸ ਨੇ ਲਲਤੋਂ ਚੌਕੀ ਦੇ ਇੰਚਾਰਜ ਏ. ਐਸ. ਆਈ. ਰਵਿੰਦਰ ਸ਼ਰਮਾ ਨੂੰ ਸੂਚਿਤ ਕੀਤਾ।
ਇਸ ਦਾ ਪਤਾ ਲੱਗਦਿਆਂ ਹੀ ਹੋਰ ਪੁਲਿਸ ਅਧਿਕਾਰੀ ਵੀ ਮੌਕੇ ਉਤੇ ਪਹੁੰਚ ਗਏ ਅਤੇ ਮੌਕੇ ਦਾ ਮੁਆਇਨਾ ਕਰਨ ਤੋਂ ਬਾਅਦ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਪੁਲਿਸ ਨੇ ਮੌਕੇ ਉਤੇ ਹੀ ਮਰਨ ਵਾਲੇ ਨੌਜਵਾਨ ਦੀ ਪਹਿਚਾਣ ਨੈਸ਼ਨਲ ਗੱਤਕਾ ਖਿਡਾਰੀ ਰਘੁਵੀਰ ਸਿੰਘ ਉਮਰ 27 ਸਾਲ ਵਾਸੀ ਬੱਲੋਵਾਲ ਥਾਣਾ ਜੋਧਾਂ ਦੇ ਰੂਪ ਵਜੋਂ ਕੀਤੀ ਹੈ। ਪੁਲਿਸ ਨੇ ਮੌਕੇ ਤੋਂ ਉਸ ਦਾ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਹੈ। ਜਾਂਚ ਦੌਰਾਨ ਪੁਲਿਸ ਨੂੰ ਮੌਕੇ ਤੋਂ ਉਸ ਦੇ ਦੋਵੇਂ ਹੱ-ਥ ਵੀ ਨਹੀਂ ਮਿਲੇ, ਜਿਸ ਦੀ ਪੁਲਿਸ ਕਾਫੀ ਦੇਰ ਤੱਕ ਭਾਲ ਕਰਦੀ ਰਹੀ।
ਮੀਡੀਆ ਨੂੰ ਜਾਣਕਾਰੀ ਦਿੰਦਿਆਂ ਚੌਕੀ ਇੰਚਾਰਜ ਰਵਿੰਦਰ ਸ਼ਰਮਾ ਨੇ ਦੱਸਿਆ ਕਿ ਇਲਾਕਾ ਨਿਵਾਸੀ ਚੌਕੀਦਾਰ ਨੇ ਦੱਸਿਆ ਕਿ ਇਲਾਕੇ ਵਿਚ ਕਾਫੀ ਪਲਾਟ ਖਾਲੀ ਹੋਣ ਕਾਰਨ ਆਸ-ਪਾਸ ਦੇ ਪਿੰਡਾਂ ਦੀਆਂ ਔਰਤਾਂ ਲੱਕੜਾਂ ਕੱਟਣ ਲਈ ਆਉਂਦੀਆਂ ਹਨ। ਜਿਸ ਕਾਰਨ ਉਹ ਅਕਸਰ ਚੈਕਿੰਗ ਕਰਦਾ ਰਹਿੰਦਾ ਹੈ। ਐਤਵਾਰ ਨੂੰ ਜਦੋਂ ਉਹ ਚੈਕਿੰਗ ਕਰ ਰਿਹਾ ਸੀ ਤਾਂ ਉਸ ਨੇ ਇਕ ਖਾਲੀ ਪਲਾਟ ਨੇੜੇ ਇਕ ਮੋਟਰਸਾਈਕਲ ਦੇਖਿਆ, ਜਿਸ ਉਤੇ ਉਸ ਨੇ ਥੋੜ੍ਹਾ ਅੱਗੇ ਜਾ ਕੇ ਦੇਖਿਆ ਕਿ ਉਥੇ ਬਦਬੂ ਆ ਰਹੀ ਸੀ ਅਤੇ ਉਥੇ ਕਿਸੇ ਦੀ ਦੇਹ ਪਈ ਸੀ। ਇਹ ਸਭ ਦੇਖਣ ਤੋਂ ਬਾਅਦ ਉਸ ਨੇ ਪੁਲਿਸ ਨੂੰ ਸੂਚਨਾ ਦਿੱਤੀ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਮੁੱਢਲੀ ਜਾਂਚ ਲਵਾਰਿਸ ਹੋਣ ਕਾਰਨ ਉਨ੍ਹਾਂ ਨੇ ਪੁਲੀਸ ਕੰਟਰੋਲ ਨੂੰ ਸੂਚਿਤ ਕੀਤਾ ਅਤੇ ਉਨ੍ਹਾਂ ਕੋਲੋਂ ਮਿਲੇ ਦਸਤਾਵੇਜ਼ਾਂ ਤੋਂ ਪਤਾ ਲੱਗਿਆ ਕਿ ਉਹ ਪਿੰਡ ਬੱਲੋਵਾਲ ਥਾਣਾ ਜੋਧਾਂ ਦਾ ਰਹਿਣ ਵਾਲਾ ਹੈ। ਉਸ ਦੇ ਪਿਤਾ ਜਗਜੀਤ ਸਿੰਘ ਨੇ ਦੱਸਿਆ ਕਿ ਉਹ 5 ਅਕਤੂਬਰ ਤੋਂ ਘਰੋਂ ਗਿਆ ਸੀ ਅਤੇ ਵਾਪਸ ਨਹੀਂ ਆਇਆ। ਕਾਫੀ ਭਾਲ ਤੋਂ ਬਾਅਦ ਉਸ ਨੇ ਥਾਣਾ ਜੋਧਾ ਪੁਲਿਸ ਕੋਲ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ।
ਪਿਤਾ ਨੇ ਦੱਸਿਆ ਕਿ ਉਹ ਰਾਸ਼ਟਰੀ ਪੱਧਰ ਉਤੇ ਗੱਤਕਾ ਖੇਡਦਾ ਸੀ ਅਤੇ ਉਸ ਦੀ ਆਪਣੀ ਖੇਡ ਤੇ ਕਾਫੀ ਪਕੜ ਸੀ। ਉਹ ਸਾਊਥ ਸਿਟੀ ਵਿੱਚ ਕਿਸੇ ਦੇ ਘਰ ਡਰਾਈਵਰ ਵਜੋਂ ਕੰਮ ਕਰਦਾ ਸੀ। ਜਦੋਂ ਪੁਲਿਸ ਨੇ ਉਸ ਦੇ ਮਾਲਕਾਂ ਨਾਲ ਗੱਲ ਕੀਤੀ ਤਾਂ ਪਤਾ ਲੱਗਾ ਕਿ ਉਸ ਨੇ 5 ਅਕਤੂਬਰ ਤੋਂ ਦੋ ਦਿਨ ਪਹਿਲਾਂ ਕੰਮ ਉਤੇ ਆਉਣਾ ਬੰਦ ਕਰ ਦਿੱਤਾ ਸੀ ਅਤੇ ਉਸਦਾ ਫ਼ੋਨ ਵੀ ਬੰਦ ਆ ਰਿਹਾ ਸੀ।