ਪੰਜਾਬ ਦੇ ਅਬੋਹਰ ਵਿੱਚ ਇੱਕ ਨੌਜਵਾਨ ਵੱਲੋਂ ਆਰਥਿਕ ਤੰ-ਗੀ ਕਾਰਨ ਖੇਤ ਵਿੱਚ ਜਾ ਕੇ ਸਪ-ਰੇਅ ਪੀਣ ਦਾ ਸਮਾਚਾਰ ਸਾਹਮਣੇ ਆਇਆ ਹੈ। ਜਿਸ ਨੂੰ ਪਰਿਵਾਰਕ ਮੈਂਬਰ ਤੁਰੰਤ ਹਸਪਤਾਲ ਲੈ ਕੇ ਪਹੁੰਚੇ। ਜਿੱਥੇ ਰਾਤ ਸਮੇਂ ਉਸ ਦੀ ਮੌ-ਤ ਹੋ ਗਈ। ਮ੍ਰਿਤਕ ਦੋ ਲੜਕਿਆਂ ਦਾ ਪਿਤਾ ਸੀ, ਜੋ ਆਪਣੀ ਪਤਨੀ ਦੇ ਆਪ੍ਰੇਸ਼ਨ ਉਤੇ ਹੋਣ ਵਾਲੇ ਖਰਚੇ ਤੋਂ ਪ੍ਰੇਸ਼ਾਨ ਸੀ। ਪੁਲਿਸ ਨੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਹੈ।
ਮ੍ਰਿਤਕ ਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਚਲਾਉਂਦਾ ਸੀ। ਹਾਲ ਹੀ ਵਿਚ ਉਸ ਦੀ ਪਤਨੀ ਦਾ ਕੋਈ ਅਪਰੇਸ਼ਨ ਹੋਇਆ ਸੀ, ਜਿਸ ਉਤੇ ਹਜ਼ਾਰਾਂ ਰੁਪਏ ਖਰਚ ਆਏ ਸਨ। ਜਿਸ ਨੂੰ ਉਸ ਨੇ ਕਿਸੇ ਤੋਂ ਕਰਜ਼ਾ ਲੈ ਕੇ ਪੂਰਾ ਕੀਤਾ ਸੀ। ਜਿਸ ਕਾਰਨ ਉਹ ਮਾਨ-ਸਿਕ ਤੌਰ ਉਤੇ ਪ੍ਰੇਸ਼ਾਨ ਰਹਿੰਦਾ ਸੀ। ਜਿਸ ਕਾਰਨ ਸ਼ਨੀਵਾਰ ਨੂੰ ਉਸ ਨੇ ਖੇਤ ਵਿਚ ਸਪ-ਰੇਅ ਪੀ ਲਈ ਅਤੇ ਘਰ ਆ ਕੇ ਦੱਸਿਆ ਕਿ ਉਸ ਨੇ ਕੀਟ-ਨਾਸ਼ਕ ਪੀ ਲਈ ਹੈ।
ਆਰਥਿਕ ਤੰਗੀ ਕਾਰਨ ਉਕਤ ਵਿਅਕਤੀ ਨੇ ਕੀਤੀ ਖੁ-ਦ-ਕੁ-ਸ਼ੀ
ਜਦੋਂ ਉਸ ਦਾ ਹਾਲ ਵਿਗੜ ਗਿਆ ਤਾਂ ਉਸ ਨੂੰ ਅਬੋਹਰ ਦੇ ਪ੍ਰਾਈਵੇਟ ਹਸਪਤਾਲ ਵਿੱਚ ਲਿਆਂਦਾ ਗਿਆ, ਜਿੱਥੇ ਬਾਅਦ ਵਿਚ ਉਸ ਦਾ ਹਾਲ ਵਿਗੜਨ ਕਾਰਨ ਉਸ ਨੂੰ ਰੈਫਰ ਕਰ ਦਿੱਤਾ ਗਿਆ ਅਤੇ ਪਰਿਵਾਰ ਵਾਲੇ ਉਸ ਨੂੰ ਬਠਿੰਡਾ ਲੈ ਗਏ। ਜਿੱਥੇ ਬੀਤੀ ਰਾਤ ਕਰੀਬ 9 ਵਜੇ ਉਸ ਦੀ ਮੌ-ਤ ਹੋ ਗਈ। ਇਸ ਦੌਰਾਨ ਥਾਣਾ ਬਹਾਵਵਾਲਾ ਪੁਲਿਸ ਨੇ ਉਥੋਂ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਅਬੋਹਰ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਹੈ। ਪੁਲਿਸ ਨੇ ਉਸ ਦੇ ਲੜਕੇ ਹਰਮਨ ਅਤੇ ਸਾਲੇ ਗੁਰਮੇਲ ਦੇ ਬਿਆਨਾਂ ਉਤੇ ਧਾਰਾ 174 ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ।