ਅਮਰੀਕਾ ਵਿਚ, ਸਟੋਰ ਉਤੇ ਕੰਮ ਕਰਨ ਵਾਲੇ, ਪੰਜਾਬੀ ਉਤੇ ਬਦ-ਮਾਸ਼ਾਂ ਨੇ ਕੀਤੇ ਫਾਇਰ, ਨੌਜਵਾਨ ਨੇ ਤਿਆਗੇ ਪ੍ਰਾਣ, ਘਰ ਵਿਚ ਸੋਗ

Punjab

ਜਿਲ੍ਹਾ ਪਟਿਆਲਾ (ਪੰਜਾਬ) ਦੇ ਸਮਾਣਾ ਦੇ ਪਿੰਡ ਤਲਵੰਡੀ ਦੇ ਇੱਕ ਨੌਜਵਾਨ ਦਾ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਗੋ-ਲੀ ਮਾ-ਰ ਕੇ ਕ-ਤ-ਲ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕਰਨਵੀਰ ਸਿੰਘ 2 ਸਾਲ ਪਹਿਲਾਂ ਰੋਜ਼ੀ-ਰੋਟੀ ਕਮਾਉਣ ਲਈ ਅਮਰੀਕਾ ਗਿਆ ਸੀ। ਉੱਥੇ ਉਹ ਇੱਕ ਸਟੋਰ ਵਿੱਚ ਕੰਮ ਕਰਦਾ ਸੀ। ਲੁੱ-ਟ ਦੀ ਨੀਅਤ ਨਾਲ ਆਏ ਬਦ-ਮਾਸ਼ਾਂ ਨੇ ਉਸ ਦਾ ਗੋ-ਲੀ ਮਾਰ ਕੇ ਕ-ਤ-ਲ ਕਰ ਦਿੱਤਾ।

ਪਰਿਵਾਰ ਦੇ ਦੱਸਣ ਮੁਤਾਬਕ ਉਸ ਉਤੇ ਤਿੰਨ ਫਾਇਰ ਕੀਤੇ ਗਏ ਹਨ। ਇਹ ਦੁਖ-ਦਾਈ ਸੂਚਨਾ ਮਿਲਣ ਤੋਂ ਬਾਅਦ ਪਰਿਵਾਰ ਅਤੇ ਪਿੰਡ ਵਿਚ ਸੋਗ ਦਾ ਮਾਹੌਲ ਹੈ। ਮ੍ਰਿਤਕ ਦੀ ਪਤਨੀ, ਭੈਣ ਅਤੇ ਪਿੰਡ ਦੇ ਸਰਪੰਚ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਰਨਵੀਰ ਸਿੰਘ ਦੀ ਪਤਨੀ ਅਤੇ ਉਸ ਦੇ ਪੁੱਤਰ ਨੂੰ ਅੰਤਿਮ ਸੰਸਕਾਰ ਲਈ ਅਮਰੀਕਾ ਭੇਜਿਆ ਜਾਵੇ। ਕਰਨਵੀਰ ਦੇ ਮਾਤਾ-ਪਿਤਾ ਦੀ ਪਹਿਲਾਂ ਹੀ ਮੌ-ਤ ਹੋ ਚੁੱਕੀ ਹੈ।

ਨੌਜਵਾਨ ਪੰਜਾਹ ਲੱਖ ਖਰਚ ਕੇ ਗਿਆ ਸੀ ਅਮਰੀਕਾ

ਮ੍ਰਿਤਕ ਕਰਨਵੀਰ ਸਿੰਘ ਦੀ ਪਤਨੀ ਨਵਨੀਤ ਕੌਰ ਨੇ ਦੱਸਿਆ ਕਿ ਕਰਨਵੀਰ ਸਿੰਘ ਨੇ ਵਿਦੇਸ਼ ਜਾਣ ਲਈ ਆਪਣੀ ਜ਼ਮੀਨ ਵੇਚੀ ਸੀ ਅਤੇ 50 ਲੱਖ ਰੁਪਏ ਖਰਚ ਕੀਤੇ ਸਨ। ਉਹ 2 ਸਾਲ ਤੋਂ ਅਮਰੀਕਾ ਵਿਚ ਕੰਮ ਕਰ ਰਿਹਾ ਸੀ। ਘਰ ਦੇ ਹਾਲ ਨੂੰ ਦੇਖਦੇ ਹੋਏ ਉਹ ਓਵਰ ਟਾਈਮ ਕੰਮ ਕਰਦਾ ਸੀ ਅਤੇ ਆਪਣੀ ਪਤਨੀ ਅਤੇ ਤਿੰਨ ਭੈਣਾਂ ਨਾਲ ਵੀਡੀਓ ਕਾਲ ਉਤੇ ਗੱਲ ਕਰਦਾ ਸੀ ਪਰ ਜਦੋਂ ਪਿਛਲੇ 2 ਦਿਨਾਂ ਤੋਂ ਉਸ ਨਾਲ ਗੱਲ ਨਹੀਂ ਹੋਈ ਤਾਂ ਕਰਨਵੀਰ ਸਿੰਘ ਦੀ ਪਤਨੀ ਨੇ ਉਸ ਦੇ ਦੋਸਤਾਂ ਨੂੰ ਫੋਨ ਕਰਕੇ ਪੁੱਛਿਆ, ਪਰ ਉਸ ਦੇ ਦੋਸਤਾਂ ਨੇ ਵੀ ਉਸ ਨੂੰ ਕੁਝ ਨਹੀਂ ਦੱਸਿਆ।

ਫਿਰ ਦੋਸਤਾਂ ਨੇ ਹੀ ਉਸ ਨੂੰ ਗੋ-ਲੀ ਲੱਗਣ ਬਾਰੇ ਦੱਸਿਆ

ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਉਸ ਨੇ ਆਪਣੇ ਪਤੀ ਨਾਲ ਗੱਲ ਕੀਤੀ ਸੀ। ਉਸ ਨੇ ਦੱਸਿਆ ਸੀ ਕਿ ਉਸ ਦਾ ਕੰਮ ਵਧੀਆ ਚੱਲ ਰਿਹਾ ਹੈ। ਇਸ ਤੋਂ ਬਾਅਦ ਉਸ ਨੇ ਕਾਲ ਕੱਟ ਦਿੱਤੀ ਅਤੇ ਕਿਹਾ ਕਿ ਉਹ ਬਾਅਦ ਵਿੱਚ ਗੱਲ ਕਰਨਗੇ ਪਰ ਕੱਲ੍ਹ ਵੀ ਪੂਰਾ ਦਿਨ ਉਸ ਦੀ ਕਾਲ ਨਹੀਂ ਆਈ ਜਿਸ ਕਰਕੇ ਉਸ ਨੇ ਖੁਦ ਫੋਨ ਕੀਤਾ। ਪਰ ਉਸ ਦਾ ਫੋਨ ਬੰਦ ਸੀ। ਬਾਅਦ ਵਿਚ ਜਦੋਂ ਸਟੋਰ ਮਾਲਕ ਨੂੰ ਫ਼ੋਨ ਉਤੇ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਕਿ ਕਰਨਵੀਰ ਸਿੰਘ ਦੇ ਪੇਟ ਵਿਚ ਕੋਈ ਚੀਜ਼ ਲੱਗੀ ਹੈ ਪਰ ਮੌ-ਤ ਬਾਰੇ ਨਹੀਂ ਦੱਸਿਆ। ਫਿਰ ਬਾਅਦ ਵਿਚ ਉਸ ਦੇ ਦੋਸਤਾਂ ਨੇ ਫੋਨ ਕਰਕੇ ਦੱਸਿਆ ਕਿ ਕਰਨਵੀਰ ਸਿੰਘ ਦੀ ਮੌ-ਤ ਹੋ ਗਈ ਹੈ, ਕਿਸੇ ਨੇ ਉਸ ਦੇ ਤਿੰਨ ਫਾਇਰ ਮਾਰੇ ਹਨ।

Leave a Reply

Your email address will not be published. Required fields are marked *